ਸੜਕ ਕਿਨਾਰੇ ਖੜੀਆਂ ਕੁੜੀਆਂ ਨਾਲ ਵਾਪਰਿਆ ਭਾਣਾ, ਵਿਆਹ ਦਾ ਸਮਾਨ ਖਰੀਦਣ ਲਈ ਜਾ ਰਹੀਆਂ ਸੀ ਬਜਾਰ

ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਸਾਡੇ ਹੀ ਸਮਾਜ ਦੇ ਕੁਝ ਅਜਿਹੇ ਵੀ ਲੋਕ ਹਨ ਜੋ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਅਜਿਹੇ ਲੋਕ ਇਸ ਤਰ੍ਹਾਂ ਤੇਜ ਰਫਤਾਰ ਨਾਲ ਗੱਡੀ ਚਲਾਉਂਦੇ ਹਨ ਕਿ ਆਸੇ ਪਾਸੇ ਖੜ੍ਹੇ ਲੋਕਾਂ ਨੂੰ ਵੀ ਨਹੀਂ ਦੇਖਦੇ। ਜਿਸ ਕਾਰਨ ਉਹ ਆਪਣੇ ਨਾਲ ਨਾਲ ਦੂਜਿਆਂ ਦੀ ਜਾਨ ਨੂੰ ਵੀ ਜੋ-ਖ਼-ਮ ਵਿੱਚ ਪਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਇੱਕ ਟਰੱਕ ਚਾਲਕ ਨੇ ਸੜਕ ਦੇ ਕੰਢੇ ਖੜ੍ਹੇ ਇੱਕ ਪਰਿਵਾਰ ਦੇ 3 ਮੈਂਬਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ 3 ਪਰਿਵਾਰਿਕ ਮੈਂਬਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਮੌਜੂਦਾ ਵਿਅਕਤੀਆਂ ਵੱਲੋਂ ਐਂ ਬੂ ਲੈਂ ਸ ਦੀ ਸਹਾਇਤਾ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚਦੇ ਹੀ ਦੋ ਦੀ ਮੋਤ ਹੋ ਗਈ। ਪਰਿਵਾਰਿਕ ਮੈਂਬਰ ਰਮੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀਆਂ ਦੋ ਸਾਲੀਆਂ ਆਂ ਜੋ ਪਿੰਡ ਚੱਬੇਵਾਲ ਤੋਂ ਸੂਟਾਂ ਦੀ ਲੈਸ ਲੈਣ ਲਈ ਜਾ ਰਹੀਆਂ ਸਨ।

ਇਸ ਦੌਰਾਨ ਜਦੋਂ ਉਹ ਰਸਤੇ ਵਿੱਚ ਖੜ੍ਹੀਆਂ ਹੋਈਆਂ ਸੀ ਤਾਂ ਪਿੱਛੋਂ ਇਕ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਨਾਂ ਦੀ ਮੋਤ ਹੋ ਗਈ। ਜਿੰਨਾ ਵਿੱਚੋਂ ਇੱਕ ਵਿਆਹੀ ਹੋਈ ਸੀ। ਜਿਸ ਕੋਲ 2 ਬੱਚੇ ਲੜਕਾ ਅਤੇ ਲੜਕੀ ਹਨ। ਦੂਜੀ ਕੁਆਰੀ ਸੀ। ਰਮੇਸ਼ ਅਨੁਸਾਰ ਟਰੱਕ ਚਾਲਕ ਮੌਕੇ ਤੋਂ ਦੌੜਨ ਲੱਗਾ ਸੀ ਪਰ ਕੁਝ ਵਿਅਕਤੀਆਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹਿਨ ਨਾਮਕ ਲੜਕਾ ਵਾਸੀ ਲਹਿਣਾ 11-30 ਵਜੇ ਆਪਣੀ ਭੈਣ ਰਜਨੀ ਪੁੱਤਰੀ ਸੇਮਾ

ਅਤੇ ਭਰਜਾਈ ਕਸ਼ਮੀਰੋ ਦੇਵੀ ਪਤਨੀ ਰਾਜੇਸ਼ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਚੱਬੇਵਾਲ ਤੋਂ ਕੁਝ ਸਮਾਨ ਖਰੀਦਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਜੀ.ਟੀ.ਰੋਡ ਉੱਤੇ ਚਾੜਿਆ ਤੇ ਨੇੜੇ ਖੜੇ ਮੂੰਗਫਲੀ ਵਾਲੇ ਤੋਂ ਮੂੰਗਫਲੀ ਲੈਣ ਲਈ ਮੋਟਰਸਾਇਕਲ ਖੜ੍ਹਾਇਆ। ਤਿੰਨੋਂ ਪਰਿਵਾਰਿਕ ਮੈਂਬਰ ਮੋਟਰ ਸਾਈਕਲ ਤੋਂ ਉਤਰ ਕੇ ਮੂੰਗਫ਼ਲੀ ਵਾਲੇ ਕੋਲ ਹੀ ਖੜ੍ਹ ਗਏ। ਇਸ ਦੌਰਾਨ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਆ ਰਹੀ ਤੇਜ ਰਫਤਾਰ ਟਾਟਾ ਗੱਡੀ ਨੇ ਬਿਨਾ ਹਾਰਨ ਵਜਾਏ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਜਿਸ ਕਾਰਨ ਰਜਨੀ ਅਤੇ ਕਸ਼ਮੀਰ ਦੇਵੀ ਜ਼ ਖ਼ ਮੀ ਹੋ ਗਈਆਂ ਅਤੇ ਰੋਹਿਨ ਨੂੰ ਵੀ ਸੱਟਾਂ ਲੱਗੀਆਂ। ਮੌਜੂਦ ਲੋਕਾਂ ਵੱਲੋਂ ਐਂਮਬੂਲੈਂਸ ਦੀ ਸਹਾਇਤਾ ਨਾਲ ਤਿੰਨਾਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਦਿਆਂ ਹੀ ਡਾਕਟਰ ਨੇ ਰਜਨੀ ਅਤੇ ਕਸ਼ਮੀਰ ਨੂੰ ਮ੍ਰਿਤਕ ਦੱਸ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰੋਹਿਨ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *