ਹੁਣੇ ਹੁਣੇ ਸਿੰਘੂ ਬਾਰਡਰ ਤੇ ਫੜਿਆ ਇੱਕ ਹੋਰ ਬੰਦਾ, ਆਪਣੇ ਆਪ ਨੂੰ ਦੱਸ ਰਿਹਾ ਨਿਹੰਗ ਸਿੰਘ

ਦਿੱਲੀ ਦੇ ਸਿੰਘੂ ਬਾਰਡਰ ਤੇ ਵਾਪਰਿਆ ਲਖਵੀਰ ਸਿੰਘ ਵਾਲਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਇਕ ਹੋਰ ਘਟਨਾ ਵਾਪਰ ਗਈ। ਹੁਣ ਇੱਕ ਨਿਹੰਗ ਸਿੰਘ ਤੇ ਕਿਸੇ ਆਮ ਵਿਅਕਤੀ ਦੀ ਲੱਤ ਤੋੜ ਦੇਣ ਦੇ ਦੋਸ਼ ਲੱਗੇ ਹਨ। ਇਹ ਨਿਹੰਗ ਸਿੰਘ ਉਸੇ ਬਾਬਾ ਅਮਨ ਸਿੰਘ ਦੇ ਜਥੇ ਵਿੱਚ ਹੈ, ਜਿਸ ਦੀਆਂ ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ। ਇਸ ਨਿਹੰਗ ਸਿੰਘ ਦੇ ਕੇਸ ਵੀ ਛੋਟੇ ਛੋਟੇ ਹਨ।

ਉਹ ਦੱਸ ਰਿਹਾ ਹੈ ਕਿ ਉਸ ਨੇ ਇਸੇ ਸਾਲ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ। ਇਹ ਨਿਹੰਗ ਸਿੰਘ ਆਪਣੀ ਸਫ਼ਾਈ ਦਿੰਦੇ ਹੋਏ ਦੱਸ ਰਿਹਾ ਹੈ ਕਿ ਉਸ ਨੇ ਕਿਸੇ ਵਿਅਕਤੀ ਨੂੰ ਬੀ-ੜੀ ਪੀਣ ਤੋਂ ਰੋਕਿਆ ਸੀ। ਜਿਸ ਪਿੱਛੋਂ ਇਹ ਵਿ ਵਾ ਦ ਪੈਦਾ ਹੋ ਗਿਆ। ਜਦਕਿ ਇਕ ਹੋਰ ਵਿਅਕਤੀ ਕਹਿ ਰਿਹਾ ਹੈ ਕਿ ਉਹ ਮੌਕੇ ਤੇ ਹਾਜ਼ਰ ਸੀ। ਇਸ ਨਿਹੰਗ ਸਿੰਘ ਨੇ ਉਸ ਵਿਅਕਤੀ ਤੋਂ ਮੁਰਗੇ ਦੀ ਮੰਗ ਕੀਤੀ ਹੈ। ਜਦੋਂ ਉਸ ਵਿਅਕਤੀ ਨੇ ਕਿਹਾ ਕਿ ਉਹ ਇਸ ਨਿਹੰਗ ਸਿੰਘ ਬਾਰੇ ਬਾਬਾ ਜੀ ਨੂੰ ਦੱਸੇਗਾ ਤਾਂ

ਇਸ ਨਿਹੰਗ ਸਿੰਘ ਦਾ ਕਹਿਣਾ ਸੀ ਕਿ ਜਿਸ ਨੂੰ ਮਰਜ਼ੀ ਦੱਸ ਦੇਵੇ। ਦੂਜੇ ਪਾਸੇ ਨਿਹੰਗ ਸਿੰਘ ਨੇ ਆਪਣੇ ਤੇ ਲੱਗੇ ਦੋ ਸ਼ਾਂ ਨੂੰ ਨਕਾਰਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਨਿਹੰਗ ਸਿੰਘ 2-3 ਦਿਨ ਪਹਿਲਾਂ ਹੀ ਇੱਥੇ ਆਇਆ ਹੈ। ਇੱਥੇ ਸਿੰਘੂ ਬਾਰਡਰ ਤੇ 7 ਨਿਹੰਗ ਸਿੰਘ ਜਥੇਬੰਦੀਆਂ ਦੱਸੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਆਪਣੇ ਆਪਣੇ ਜਥੇਦਾਰ ਹਨ। ਹਾਲਾਂਕਿ ਅਮਨ ਸਿੰਘ ਵੀ ਜਥੇ ਦਾ ਮੁਖੀ ਨਹੀਂ ਹੈ।

ਜਿਨ੍ਹਾਂ ਨਿਹੰਗ ਸਿੰਘਾਂ ਨੇ ਲਖਵੀਰ ਸਿੰਘ ਦੀ ਜਾਨ ਲਈ ਸੀ, ਉਹ ਵੀ ਇਸੇ ਜਥੇ ਨਾਲ ਸਬੰਧਤ ਦੱਸੇ ਜਾਂਦੇ ਹਨ। ਕਿਸਾਨ ਅੰਦੋਲਨ ਤਾਂ 3 ਖੇਤੀ ਕਾ-ਨੂੰ-ਨਾਂ ਤੇ ਆਧਾਰਤ ਹੈ ਪਰ ਅੱਜ ਕੱਲ੍ਹ ਖੇਤੀ ਕ-ਨੂੰ-ਨਾਂ ਦਾ ਮੁੱਦਾ ਪਤਾ ਨਹੀਂ ਕਿੱਥੇ ਰਹਿ ਗਿਆ। ਹੁਣ ਤਾਂ ਗੱਲਾਂ ਦਾ ਵਿਸ਼ਾ ਹੀ ਨਿਹੰਗ ਸਿੰਘ ਬਣ ਚੁੱਕੇ ਹਨ। ਮੀਡੀਆ ਵੀ ਨਿਹੰਗ ਸਿੰਘਾਂ ਦੁਆਲੇ ਹੀ ਹੋਇਆ ਫਿਰਦਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਘੱਟ ਹੀ ਨਜ਼ਰ ਆਉਂਦੇ ਹਨ।

Leave a Reply

Your email address will not be published. Required fields are marked *