ਅੱਜ ਤੋਂ ਬਾਅਦ ਗਰੀਬ ਦਾ ਰੱਬ ਹੀ ਮਾਲਕ, ਹੁਣ ਤਾਂ ਰੋਟੀ ਦੇ ਵੀ ਪੈ ਜਾਣਗੇ ਲਾਲੇ!

ਇਕ ਪਾਸੇ ਤਾਂ ਲੋਕ ਕਿਸਾਨ ਮੋਰਚੇ ਅਤੇ ਸਿੰਘੂ ਬਾਰਡਰ ਤੇ ਵਾਪਰਨ ਵਾਲੀਆਂ ਬੇ ਅ ਦ ਬੀ ਦੀਆਂ ਘਟਨਾਵਾਂ ਵਿੱਚ ਉਲਝੇ ਹੋਏ ਹਨ, ਦੂਜੇ ਪਾਸੇ ਧੜਾਧੜ ਡੀਜ਼ਲ ਪੈਟਰੋਲ ਦੇ ਰੇਟ ਵਧੀ ਜਾ ਰਹੇ ਹਨ। ਕਦੇ ਘਰੇਲੂ ਗੈਸ ਦਾ ਰੇਟ ਵਧ ਜਾਂਦਾ ਹੈ ਅਤੇ ਕਦੇ ਡੀਜ਼ਲ ਪਟਰੋਲ ਦਾ।ਜਿਹੜਾ ਗੈਸ ਸਿਲੰਡਰ ਲਗਭਗ 450 ਰੁਪਏ ਵਿੱਚ ਮਿਲ ਜਾਂਦਾ ਸੀ ਅੱਜ ਉਸ ਦੀ ਕੀਮਤ ਲਗਪਗ ਇੱਕ ਹਜਾਰ ਰੁਪਏ ਹੋ ਗਈ ਹੈ ਅਤੇ ਸਬਸਿਡੀ ਦਾ ਕਿਧਰੇ ਨਾਮ ਨਿਸ਼ਾਨ ਵੀ ਨਹੀਂ।

ਇਸੇ ਮਹੀਨੇ ਵਿੱਚ 22 ਦਿਨਾਂ ਦੌਰਾਨ 17 ਵਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਚੁੱਕਾ ਹੈ। ਇਨ੍ਹਾਂ ਦਿਨਾਂ ਵਿੱਚ ਪੈਟਰੋਲ 5.25 ਰੁਪਏ ਅਤੇ ਡੀਜ਼ਲ 5.85 ਰੁਪਏ ਵਧ ਚੁੱਕਾ ਹੈ। ਬੁੱਧਵਾਰ ਨੂੰ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਿੱਚ 35-35 ਪੈਸੇ ਪ੍ਰਤੀ ਲਿਟਰ ਵਾਧਾ ਕਰ ਦਿੱਤਾ ਗਿਆ ਹੈ। ਭੋਪਾਲ ਵਿਚ ਪੈਟਰੋਲ ਦੀ ਕੀਮਤ 115.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 104.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਮੁੰਬਈ ਵਿੱਚ ਇਸ ਸਮੇਂ ਪੈਟਰੋਲ 112.78 ਰੁਪਏ ਅਤੇ ਡੀਜ਼ਲ 103.68 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੈਟਰੋਲ ਖਰੀਦਣ ਲਈ 110.44 ਰੁਪਏ ਅਤੇ ਡੀਜ਼ਲ ਖਰੀਦਣ ਲਈ 102.21 ਰੁਪਏ ਪ੍ਰਤੀ ਲੀਟਰ ਦੇਣੇ ਪੈਂਦੇ ਹਨ। ਬੈਂਗਲੁਰੂ ਵਿਚ ਪੈਟਰੋਲ 110.61 ਰੁਪਏ ਅਤੇ ਡੀਜ਼ਲ 101.49 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 106.89 ਰੁਪਏ ਅਤੇ ਡੀਜ਼ਲ ਦੀ ਕੀਮਤ 95.62 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ।

ਕੋਲਕਾਤਾ ਵਿੱਚ ਪੈਟਰੋਲ 107.44 ਰੁਪਏ ਅਤੇ ਡੀਜ਼ਲ 98.78 ਰੁਪਏ ਪ੍ਰਤੀ ਲੀਟਰ ਤੇ ਆ ਪਹੁੰਚਿਆ ਹੈ। ਚੇਨੱਈ ਵਿੱਚ ਪੈਟਰੋਲ 103.92 ਰੁਪਏ ਅਤੇ ਡੀਜ਼ਲ 99.92 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਚੰਡੀਗਡ਼੍ਹ ਵਿੱਚ ਪੈਟਰੋਲ ਦੀ ਕੀਮਤ 102.88 ਰੁਪਏ ਅਤੇ ਡੀਜ਼ਲ ਦੀ ਕੀਮਤ 95.33 ਰੁਪਏ ਪ੍ਰਤੀ ਲੀਟਰ ਦੱਸੀ ਜਾ ਰਹੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਪੈਟਰੋਲ 108.60 ਰੁਪਏ ਅਤੇ ਡੀਜ਼ਲ 98.44 ਰੁਪਏ ਪ੍ਰਤੀ ਲੀਟਰ ਨੂੰ ਮਿਲ ਰਿਹਾ ਹੈ।

ਇਸ ਤਰ੍ਹਾਂ ਹੀ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 108.54 ਰੁਪਏ ਅਤੇ ਡੀਜ਼ਲ ਦੀ ਕੀਮਤ 98.37 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਲੰਧਰ ਅਤੇ ਫਗਵਾੜਾ ਵਿੱਚ ਪੈਟਰੋਲ ਕ੍ਰਮਵਾਰ 107.86 ਰੁਪਏ ਅਤੇ 107.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ ਕਰਮਵਾਰ 97.76 ਰੁਪਏ ਅਤੇ 97.85 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਤੇਲ ਦੀਆਂ ਇਹ ਕੀਮਤਾਂ ਕਿੱਥੇ ਜਾ ਕੇ ਰੁਕਣਗੀਆਂ? ਕੁਝ ਕਿਹਾ ਨਹੀਂ ਜਾ ਸਕਦਾ।

Leave a Reply

Your email address will not be published. Required fields are marked *