ਇੱਕ ਅਜਿਹਾ ਦਰੱਖਤ ਜਿਸਦੀ ਸੁਰੱਖਿਆ ਲਈ 24 ਘੰਟੇ ਪੁਲੀਸ ਤੈਨਾਤ, ਪੱਤਾ ਝੜਨ ਤੇ ਵੀ ਪੈ ਜਾਂਦੀਆਂ ਭਾਜੜਾਂ

ਸਾਡੇ ਮੁਲਕ ਵਿਚ ਇਕ ਅਜਿਹਾ ਰੁੱਖ ਵੀ ਹੈ, ਜਿਸ ਦੀ ਸਾਂਭ ਸੰਭਾਲ ਲਈ ਬਾਗਬਾਨੀ ਵਿਭਾਗ, ਰੈਵੇਨਿਊ ਵਿਭਾਗ, ਪੁਲਿਸ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਹਰ ਸਮੇਂ ਚੌਕਸ ਰਹਿੰਦੇ ਹਨ। ਇਹ ਰੁੱਖ ਮੱਧ ਪ੍ਰਦੇਸ਼ ਸੂਬੇ ਦੇ ਭੋਪਾਲ ਅਤੇ ਵਿਦਿਸ਼ਾ ਦੇ ਵਿਚਕਾਰ ਹੈ। ਜੋ ਰਾਏਸੇਨ ਜ਼ਿਲੇ ਦੇ ਸਲਾਮਤਪੁਰ ਪਹਾੜ ਉੱਤੇ ਲੱਗਾ ਹੋਇਆ ਹੈ। ਭਾਵੇਂ ਇਹ ਇੱਕ ਪਿੱਪਲ ਦਾ ਰੁੱਖ ਹੈ ਪਰ ਇਸ ਨੂੰ ਬੋਧ ਰੁੱਖ ਵਜੋਂ ਮਾਨਤਾ ਪ੍ਰਾਪਤ ਹੈ ਕਿਉਂਕਿ ਇਸ ਰੁੱਖ ਨੂੰ 12 ਸਤੰਬਰ 2012 ਨੂੰ ਸ੍ਰੀਲੰਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੁਆਰਾ ਲਾਇਆ ਗਿਆ ਸੀ।

ਉਹ ਇਥੇ ਬੋਧ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਉਸ ਸਮੇਂ ਇੱਥੇ ਭੂਮੀ ਪੂਜਨ ਕੀਤਾ ਗਿਆ ਸੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਬੋਧ ਰੁੱਖ ਦੇ ਰੂਪ ਵਿੱਚ ਇਹ ਪਿੱਪਲ ਦਾ ਰੁੱਖ ਲਗਾਇਆ ਗਿਆ ਸੀ। ਉਸ ਸਮੇਂ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ। ਇਸ ਲਈ ਇਹ ਰੁੱਖ ਬੋਧੀਆਂ ਲਈ ਸ਼ਰਧਾ ਦਾ ਕੇਂਦਰ ਹੈ ਅਤੇ ਸਰਕਾਰ ਲਈ ਸ੍ਰੀਲੰਕਾ ਦੇ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ ਤੋਹਫ਼ਾ ਹੈ। ਦੱਸਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਨੇ ਇਕ ਪਿੱਪਲ ਦੇ ਰੁੱਖ ਹੇਠ ਧਿਆਨ ਲਗਾਇਆ ਸੀ,

ਜੋ ਬੋਧ ਗਯਾ ਵਿੱਚ ਹੈ। ਜਦੋਂ ਬੁੱਧ ਧਰਮ ਧਾਰਨ ਕਰਨ ਤੋਂ ਬਾਅਦ ਸਮਰਾਟ ਅਸ਼ੋਕ ਸ੍ਰੀਲੰਕਾ ਗਏ ਸਨ ਤਾਂ ਉਹ ਆਪਣੇ ਨਾਲ ਇਸੇ ਰੁੱਖ ਦੀ ਇੱਕ ਟਾਹਣੀ ਲੈ ਕੇ ਗਏ ਸਨ। ਸ੍ਰੀਲੰਕਾ ਦੇ ਰਾਸ਼ਟਰਪਤੀ ਦੁਆਰਾ ਲਗਾਏ ਗਏ ਇਸ ਰੁੱਖ ਦੀ ਸੁਰੱਖਿਆ ਲਈ ਇਸ ਦੇ ਆਲੇ ਦੁਆਲੇ 15 ਫੁੱਟ ਉੱਚੀ ਜਾਲੀ ਲਗਾਈ ਗਈ ਹੈ ਅਤੇ ਕੰਡਿਆਲੀ ਤਾਰ ਵੀ ਲਗਾਈ ਹੋਈ ਹੈ। ਕਿਸੇ ਨੂੰ ਵੀ ਰੁੱਖ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੈ। ਕਿਸੇ ਵੀ.ਆਈ.ਪੀ ਵਾਂਗ ਇਸ ਰੁੱਖ ਦੀ ਸੇਵਾ ਕੀਤੀ ਜਾਂਦੀ ਹੈ।

ਇੱਥੇ ਹਰ ਸਮੇਂ ਪੁਲਿਸ ਤਾਇਨਾਤ ਰਹਿੰਦੀ ਹੈ। ਬਾਗਬਾਨੀ ਵਿਭਾਗ ਦੁਆਰਾ ਇਸ ਬੋਧ ਰੁੱਖ ਦਾ ਹਰ ਤਰ੍ਹਾਂ ਨਾਲ ਧਿਆਨ ਰੱਖਿਆ ਜਾਂਦਾ ਹੈ। ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ ਕਿ ਰੁੱਖ ਨੂੰ ਕਿਸੇ ਵੀ ਕਿਸਮ ਦੇ ਤੱਤਾਂ ਦੀ ਕਮੀ ਨਾ ਰਹੇ। ਖਾਦ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜੇਕਰ ਰੁੱਖ ਦਾ ਇਕ ਪੱਤਾ ਵੀ ਸੁੱਕਦਾ ਹੈ ਤਾਂ ਪ੍ਰਸ਼ਾਸਨ ਚੌਕਸ ਹੋ ਜਾਂਦਾ ਹੈ। ਹਰ 15 ਦਿਨਾਂ ਬਾਅਦ ਬਾਗਬਾਨੀ ਵਿਭਾਗ ਦੇ ਡਾਕਟਰ ਦੁਆਰਾ ਆ ਕੇ ਰੁੱਖ ਦੀ ਜਾਂਚ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *