ਕਿਹੋ ਜਿਹਾ ਦਿਖਦਾ ਹੈ ਡੇਂਗੂ ਮੱਛਰ, ਕਿਵੇਂ ਕਰੀਏ ਪਹਿਚਾਣ? ਦੇਖੋ ਤਸਵੀਰਾਂ

ਅਜੇ ਕੋਰੋਨਾ ਦਾ ਕਹਿਰ ਪੂਰੀ ਤਰ੍ਹਾਂ ਖਤਮ ਵੀ ਨਹੀਂ ਸੀ ਹੋਇਆ ਕਿ ਡੇਂਗੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਡੇਂਗੂ ਬਹੁਤ ਤੇਜ਼ੀ ਨਾਲ ਉੱਤਰ ਪ੍ਰਦੇਸ਼ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ। ਇਸ ਕਾਰਨ ਸਾਨੂੰ ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਅਸਲ ਵਿਚ ਡੇਂਗੂ ਕੀ ਹੈ ਅਤੇ ਇਹ ਕਿਸ ਤਰ੍ਹਾਂ ਨਾਲ ਹੁੰਦਾ ਹੈ? ਡੇਂਗੂ ਨੂੰ ‘ਬ੍ਰੇਕਬੋਨ ਫੀਵਰ’ ਵੀ ਕਿਹਾ ਜਾਂਦਾ ਹੈ।

ਡੇਂਗੂ ਬੁ-ਖਾ-ਰ “ਏਡੀਜ਼ ਅਜਿਪਟੀ” ਇੱਕ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਛੋਟਾ ਅਤੇ ਗੂੜ੍ਹੇ ਰੰਗ ਦਾ ਦਿਖਾਈ ਦਿੰਦਾ ਹੈ, ਜਿਸ ਦੀਆਂ ਦੋਨੋਂ ਲੱਤਾਂ ਲੰਬੀਆਂ ਹੁੰਦੀਆਂ ਹਨ, ਇਸ ਕਾਰਨ ਇਹ ਉੱਚੀ ਨਹੀਂ ਉੱਡ ਸਕਦਾ। ਹੁਣ ਦਿਮਾਗ ਵਿਚ ਆਉਂਦਾ ਹੈ ਕਿ ਇਹ ਕਿਥੇ ਪਾਇਆ ਜਾਂਦਾ ਹੈ? ਇਹ ਮਾਦਾ ਮੱਛਰ ਘਰਾਂ ਦੇ ਆਸ-ਪਾਸ, ਬਰਤਨਾਂ, ਪੌਦੇ ਆਦਿ ਦੇ ਖੜੇ ਪਾਣੀ ਵਿੱਚ ਪਾਇਆ ਜਾਂਦਾ ਹੈ। ਇਹ ਮਾਦਾ ਮੱਛਰ ਇਨਸਾਨ ਨੂੰ ਕੱਟਣ ਤੋਂ 3 ਦਿਨ ਬਾਅਦ ਪਾਣੀ ਵਿੱਚ ਆਪਣੇ ਆਂਡੇ ਦਿੰਦੀ ਹੈ।

ਜਦੋਂ ਬਾਰਿਸ਼ ਦਾ ਜਾ ਖੜ੍ਹਾ ਪਾਣੀ ਆਂਡਿਆਂ ਵਿਚ ਭਰ ਜਾਂਦਾ ਹੈ ਤਾਂ ਇਹਨਾਂ ਵਿੱਚੋਂ ਲਾਰਵਾ ਨਿਕਲਦਾ ਹੈ। ਇਹ ਲਾਰਵਾ ਪਾਣੀ ਵਿੱਚਲੇ ਛੋਟੇ ਜੀਵ, ਪੌਦੇ ਆਦਿ ਖਾਂਦਾ ਹੈ। ਆਂਡੇ ਤੋਂ ਮੱਛਰ ਬਣਨ ਵਿਚ ਲਗਭਗ 7-8 ਦਿਨ ਲੱਗ ਜਾਂਦੇ ਹਨ। ਇਹਨਾਂ ਦਾ ਜੀਵਨ ਕਾਲ 3 ਹਫ਼ਤਿਆਂ ਤੱਕ ਦਾ ਹੁੰਦਾ ਹੈ। ਇਹ ਗਰਮੀਆਂ ਦੇ ਮੌਸਮ ਵਿੱਚ ਪੈਦਾ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਡੇਂਗੂ ਮੱਛਰ ਦਿਨ ਸਮੇਂ ਕੱਟਦਾ ਹੈ। ਇਹ ਮੱਛਰ ਜਿਆਦਾਤਰ ਸਵੇਰੇ ਵੇਲੇ ਸੂਰਜ ਚੜਨ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੱਟਦਾ ਹੈ ਪਰ ਕਦੇ ਕਦੇ ਇਹ ਰਾਤ ਸਮੇਂ ਵੀ ਕੱਟ ਸਕਦਾ ਹੈ।

ਇਹ ਸਰੀਰ ਦੇ ਹੇਠਲੇ ਹਿੱਸਿਆਂ ਵਿੱਚ ਕੱਟਦਾ ਹੈ, ਜੋ ਪੈਰ ਤੋਂ ਕੂਹਣੀ ਤੱਕ ਹਨ, ਕਿਉਂਕਿ ਇਹ ਮੱਛਰ ਜ਼ਿਆਦਾ ਉੱਚੀ ਨਹੀਂ ਉੱਡ ਸਕਦਾ। ਡੇਂਗੂ ਮੱਛਰ ਦੇ ਕੱਟਣ ਨਾਲ ਅਚਾਨਕ ਤੇਜ਼ ਬੁਖਾਰ, ਅੱਖਾਂ ਵਿਚ ਦਰਦ, ਸਿਰ ਦਰਦ, ਜੋੜਾਂ ਤੇ ਮਾਸਪੇਸ਼ੀ ਦਾ ਦਰਦ, ਉਲਟੀਆਂ ਆਦਿ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦੌਰਾਨ ਮਰੀਜ ਵਿਚ ਪਲੇਟਲੇਟ ਅਤੇ WBC ਘੱਟ ਹੋ ਸਕਦੇ ਹਨ। ਡੇਂਗੂ ਤੋਂ ਬਚਿਆ ਜਾ ਸਕਦਾ ਹੈ, ਜੇਕਰ ਅਸੀਂ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਹੀ ਨਾ ਹੋਣ ਦਈਏ।

ਘਰਾਂ ਵਿੱਚ ਲੁਕਵੀਆਂ ਥਾਵਾਂ ਫਰਿਜਾਂ ਦੀਆਂ ਟਰੇਆਂ, ਕੁਲਰਾਂ, ਟਾਇਰਾਂ, ਗਮਲਿਆਂ, ਕਬਾੜ ਵਿੱਚ ਖੜੇ ਪਾਣੀ ਦਾ ਨਿਪਟਾਰਾ ਸਮੇਂ ’ਤੇ ਕੀਤਾ ਜਾਵੇ। ਘਰ ਦੀਆਂ ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਜਾਵੇ। ਚੰਗੇ ਡਾਕਟਰ ਦੀ ਸਲਾਹ ਲਈ ਜਾਵੇ। ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

Leave a Reply

Your email address will not be published. Required fields are marked *