ਟਰੱਕ ਦਾ ਬਣਾਇਆ ਹਵਾਈ ਜਹਾਜ, ਕਾਰ ਨੂੰ ਮਾਰੀ ਟਰੱਕ ਇਕ ਹੀ ਪਰਿਵਾਰ ਚ 8 ਮੋਤਾ

ਜਿਉਂ ਜਿਉਂ ਸਰਕਾਰ ਸੜਕਾਂ ਚੌੜੀਆਂ ਕਰੀ ਜਾ ਰਹੀ ਹੈ, ਤਿਉਂ ਤਿਉਂ ਆਬਾਦੀ ਵੀ ਵਧਦੀ ਜਾ ਰਹੀ ਹੈ। ਜਿਸ ਕਰਕੇ ਹਾਦਸਿਆਂ ਵਿੱਚ ਕਮੀ ਨਹੀਂ ਹੋ ਰਹੀ। ਕਈ ਪਾਸੇ ਤਾਂ 4 ਮਾਰਗੀ ਸੜਕਾਂ ਬਣ ਚੁੱਕੀਆਂ ਹਨ ਪਰ ਹਾਦਸੇ ਨਹੀਂ ਘਟ ਰਹੇ। ਹਰ ਰੋਜ਼ ਕਿੰਨੇ ਹੀ ਲੋਕ ਹਸਪਤਾਲਾਂ ਵਿਚ ਪਹੁੰਚਦੇ ਹਨ। ਹਰਿਆਣਾ ਦੇ ਜ਼ਿਲ੍ਹਾ ਝੱਜਰ ਵਿੱਚ ਵਾਪਰੇ ਹਾਦਸੇ ਦੀ ਖ਼ਬਰ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇਹ ਹਾਦਸਾ ਬਡਲੀ ਅਤੇ ਫਾਰੁਖਾਨਗਰ ਵਿਚਕਾਰ ਕੇ.ਐਮ.ਪੀ ਐਕਸਪ੍ਰੈਸ ਹਾਈਵੇ ਤੇ ਵਾਪਰਿਆ ਹੈ।

ਜਿੱਥੇ ਇੱਕ ਕਾਰ ਦੇ ਪਿੱਛੇ ਟਰੱਕ ਦੇ ਟਕਰਾਉਣ ਨਾਲ 8 ਜਾਨਾਂ ਚਲੀਆਂ ਗਈਆਂ ਅਤੇ ਇਕ ਬੱਚੇ ਦੇ ਸੱਟ ਲੱਗੀ ਹੈ। ਮ੍ਰਿਤਕ ਦੇਹਾਂ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆਰਟਿਗਾ ਕਾਰ ਕੁਝ ਸਵਾਰਾਂ ਨੂੰ ਲੈ ਕੇ ਗੁੜਗਾਉਂ ਵੱਲ ਜਾ ਰਹੀ ਸੀ। ਉਸੇ ਸਮੇਂ ਪਿੱਛੇ ਤੋਂ ਇਕ ਤੇਜ਼ ਰਫਤਾਰ ਟਰੱਕ ਆਇਆ। ਜੋ ਜ਼ੋਰ ਨਾਲ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 8 ਵਿਅਕਤੀ ਦਮ ਤੋੜ ਗਏ ਹਨ।

ਜਿਨ੍ਹਾਂ ਵਿੱਚ ਇਕ ਬੱਚਾ ਅਤੇ 3 ਔਰਤਾਂ ਦੱਸੀਆਂ ਜਾ ਰਹੀਆਂ ਹਨ। ਇਕ ਬੱਚੇ ਦੇ ਸੱਟ ਲੱਗੀ ਹੈ। ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ ਉਨ੍ਹਾਂ ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਵਿੱਚੋਂ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ। ਜਿਸ ਕਰਕੇ ਉਨ੍ਹਾਂ ਨੂੰ ਪਛਾਣ ਅਤੇ ਪੋ ਸ ਟ ਮਾ ਰ ਟ ਮ ਲਈ ਬਹਾਦਰਗੜ੍ਹ ਦੇ ਜਨਰਲ ਹਸਪਤਾਲ ਵਿਚ ਲਿਜਾਇਆ ਗਿਆ ਹੈ। ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਫੈਲ ਗਿਆ। ਸੜਕ ਤੇ ਆਵਾਜਾਈ ਠੱਪ ਹੋ ਕੇ ਰਹਿ ਗਈ। ਹਰ ਕੋਈ ਇਸ ਹਾਦਸੇ ਬਾਰੇ ਹੀ ਗੱਲ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਛੱਡ ਕੇ ਕਿਧਰੇ ਦੌੜ ਗਿਆ ਹੈ। ਕਿਸੇ ਇਕ ਦੀ ਲਾਪ੍ਰਵਾਹੀ ਨੇ ਕਿੰਨੇ ਹੀ ਲੋਕਾਂ ਦੀ ਜਾਨ ਲੈ ਲਈ ਹੈ। ਵਧਦੀ ਆਵਾਜਾਈ ਨੂੰ ਦੇਖਦੇ ਹੋਏ ਖ਼ੁਦ ਹੀ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *