ਪੱਠੇ ਲੈਣ ਜਾਂਦੇ ਸਰਦਾਰ ਜੀ ਨੂੰ ਰਸਤੇ ਚੋਂ ਮਿਲਿਆ ਲਿਫਾਫਾ, ਜਦ ਖੋਲ੍ਹਿਆ ਲਿਫਾਫਾ ਤਾਂ ਅੱਖਾਂ ਰਹਿ ਗਈਆਂ ਅੱਡੀਆਂ

ਅੱਜ ਕੱਲ ਕੁਝ ਲੋਕਾਂ ਨੂੰ ਰੱਬ ਦਾ ਡਰ ਹੀ ਨਹੀਂ ਹੈ ਅਤੇ ਨਾ ਹੀ ਇੰਨਾ ਦੇ ਮਨਾਂ ਅੰਦਰ ਇਨਸਾਨੀਅਤ ਬਚੀ ਹੈ। ਪਹਿਲਾਂ ਤਾਂ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਇੰਨਾ ਪਾਪੀ ਲੋਕਾਂ ਨੇ ਮੁੰਡਿਆਂ ਨੂੰ ਵੀ ਨਹੀ ਛੱਡਿਆ। ਪਤਾ ਨਹੀਂ ਇਨ੍ਹਾਂ ਦਾ ਜਮੀਰ ਇੰਨਾ ਨੂੰ ਅਜਿਹਾ ਕੰਮ ਕਰਨ ਦੀ ਇਜਾਜ਼ਤ ਕਿਵੇਂ ਦੇ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਜੀਰਾ ਦੇ ਇਕ ਪਿੰਡ ਫੇਰੋਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਖੇਤਾਂ ਤੋਂ ਪੱਠੇ ਲੈਣ ਗਏ ਵਿਅਕਤੀ ਨੇ ਸੜਕ ਕਿਨਾਰੇ ਪਿਆ ਇੱਕ ਲਿਫ਼ਾਫ਼ਾ ਦੇਖਿਆ।

ਜਦੋਂ ਉਸ ਵਿਅਕਤੀ ਨੇ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਵਿੱਚ ਇੱਕ ਭਰੂਣ ਪਿਆ ਸੀ। ਉਨ੍ਹਾਂ ਵੱਲੋਂ ਇਹ ਸਾਰੀ ਜਾਣਕਾਰੀ ਪਿੰਡ ਦੇ ਸਰਪੰਚ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ। ਪ੍ਰਦੀਪ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਵੇਰੇ ਖੇਤ ਨੂੰ ਪੱਠੇ ਲੈਣ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਨੇ ਦੇਖਿਆ ਕਿ ਇਕ ਬੋਰੀ ਵਿੱਚ ਕੋਈ ਚੀਜ਼ ਪਈ ਹੈ। ਜਦੋਂ ਉਨ੍ਹਾਂ ਨੇ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇਕ ਬੱਚਾ ਪਿਆ ਸੀ। ਉਹਨਾਂ ਨੇ ਇਹ ਸਾਰਾ ਮਾਮਲਾ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲਿਆ ਦਿੱਤਾ।

ਪਿੰਡ ਦੇ ਸਰਪੰਚ ਸੁਖਚੈਨ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਸਿੰਘ ਪੱਠੇ ਲੈਣ ਲਈ ਖੇਤਾਂ ਵਿੱਚ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਬੋਰੀ ਵਿੱਚ ਕੋਈ ਚੀਜ਼ ਪਈ ਹੈ। ਬੋਰੀ ਨੂੰ ਖੋਲ੍ਹਣ ਉਪਰੰਤ ਪਤਾ ਲੱਗਾ ਕਿ ਉਸ ਵਿੱਚ ਇਕ ਪਿਆ ਭਰੂਣ ਪਿਆ ਹੈ ਜੋ ਕਿ ਮੁੰਡੇ ਦਾ ਭਰੂਣ ਸੀ। ਉਨ੍ਹਾਂ ਨੇ ਇਹ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਜੀਰੇ ਤੋ ਪੇਰੋ ਬਰਨਾਲਾ ਨੂੰ ਜਾਂਦੀ ਸੜਕ ਉੱਤੇ ਇਕ ਬੋਰੀ ਵਿਚ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ ਪਾਈ ਹੈ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਲਿਫਾਫੇ ਵਿੱਚ ਕੱਪੜਿਆਂ ਸਮੇਤ ਲੜਕੇ ਦਾ ਭਰੂਣ ਪਿਆ ਸੀ। ਉਨ੍ਹਾਂ ਵੱਲੋਂ ਤਫਤੀਸ਼ ਕਰਕੇ ਦੋਸ਼ੀ ਦਾ ਪਤਾ ਲਗਾਇਆ ਜਾਵੇਗਾ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *