ਸਾਰਾ ਟੱਬਰ ਵਿਆਹ ਚ ਪਾਉਂਦਾ ਰਿਹਾ ਭੰਗੜੇ, ਪਿੱਛੇ ਘਰ ਚ ਹੋ ਗਿਆ ਐੱਡਾ ਵੱਡਾ ਕਾਂਡ

ਜਲੰਧਰ ਦੇ ਗ੍ਰੀਨ ਐਵੇਨਿਊ ਵਿਖੇ 4 ਨੰਬਰ ਗਲੀ ਵਿੱਚ ਰਹਿਣ ਵਾਲੇ ਇਕ ਪਰਿਵਾਰ ਨੂੰ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਦੇਖਣਾ ਮਹਿੰਗਾ ਪੈ ਗਿਆ। ਜਦੋਂ ਉਹ ਭੋਗਪੁਰ ਵਿਖੇ ਵਿਆਹ ਗਏ ਹੋਏ ਸਨ ਤਾਂ ਪਿੱਛੋਂ ਰਾਤ ਉਨ੍ਹਾਂ ਦੇ ਘਰ ਵਿਚ ਚੋਰੀ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਰਾਜਾ ਰਾਮ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ ਗਰੀਨ ਐਵੇਨਿਊ ਵਿਚ 4 ਨੰਬਰ ਗਲੀ ਵਿੱਚ ਰਹਿੰਦੇ ਹਨ। ਉਹ ਭੋਗਪੁਰ ਵਿਖੇ ਇੱਕ ਵਿਆਹ ਦੇ ਪ੍ਰੋਗਰਾਮ ਵਿਚ ਗਏ ਹੋਏ ਸਨ।

ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਤੇ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਦਾ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਲਗਪਗ 20 ਦਿਨ ਪਹਿਲਾਂ ਉਨ੍ਹਾਂ ਦੇ ਮੁਹੱਲੇ ਵਿਚ 7 ਨੰਬਰ ਗਲੀ ਵਿੱਚ ਵੀ ਚੋ ਰੀ ਹੋ ਗਈ ਸੀ। ਰਾਜਾ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਇਲਾਕੇ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੇ ਘਰ ਦੇ ਨੇਡ਼ੇ ਇਕ ਪਾਰਕ ਹੈ। ਜਿੱਥੇ ਰਾਤ ਸਮੇਂ ਨੌਜਵਾਨ ਬੈਠ ਕੇ ਦਾ ਰੂ ਪੀਂਦੇ ਹਨ।

ਰਾਜਾ ਰਾਮ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਸੁਸਾਇਟੀ ਵਾਲਿਆਂ ਨੇ ਵੀ ਇਹ ਮਾਮਲਾ ਲਿਖਤੀ ਰੂਪ ਵਿੱਚ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਦੇ ਇੱਕ ਹੋਰ ਨੌਜਵਾਨ ਦਾ ਕਹਿਣਾ ਹੈ ਕਿ ਹਫ਼ਤੇ ਭਰ ਤੋਂ ਉਹ ਵਿਆਹ ਦੇ ਸਬੰਧ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੂੰ ਫੋਨ ਤੇ ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਤਾਲੇ ਟੁੱਟੇ ਹੋਏ ਹਨ ਅਤੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਦੇ ਘਰ ਵਿਚ ਚੋਰੀ ਹੋ ਗਈ ਹੈ। ਉਸ ਨੇ ਦੱਸਿਆ ਹੈ ਕਿ ਉਨ੍ਹਾਂ ਦਾ 7 ਤੋਲੇ ਸੋਨਾ ਚੋਰੀ ਹੋ ਗਿਆ ਹੈ।

ਘਰ ਵਿੱਚ ਸੀ ਸੀ ਟੀ ਵੀ ਲੱਗੇ ਹੋਏ ਹਨ। ਜੋ ਚੈੱਕ ਕੀਤੇ ਜਾ ਰਹੇ ਹਨ। ਨੌਜਵਾਨ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਭਾਰਗੋ ਕੈਂਪ ਥਾਣਾ ਲੱਗਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਗ੍ਰੀਨ ਐਵੇਨਿਊ ਵਿਖੇ ਇਕ ਘਰ ਵਿਚ ਚੋਰੀ ਹੋਣ ਦੀ ਫੋਨ ਤੇ ਇਤਲਾਹ ਮਿਲੀ ਹੈ। ਉਹ ਘਟਨਾ ਸਥਾਨ ਤੇ ਪਹੁੰਚੇ ਹਨ। 4-5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *