3 ਮੁੰਡਿਆਂ ਨੇ ਕੁੜੀ ਦੀ ਜਿੰਦਗੀ ਕੀਤੀ ਤਬਾਹ, ਹਸਪਤਾਲ ਚ ਹੋਈ ਇਲਾਜ ਦੌਰਾਨ ਮੋਤ

ਇਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਦੇ ਰਹੀ ਹੈ ਪਰ ਦੂਜੇ ਪਾਸੇ ਧੀਆਂ ਨਾਲ ਜੋ ਹੋ ਰਿਹਾ ਹੈ। ਉਹ ਸਭ ਦੇ ਸਾਹਮਣੇ ਹੈ। ਕੁੜੀਆਂ ਘਰ ਤੋਂ ਬਾਹਰ ਨਿਕਲਣ ਸਮੇਂ ਹਿਚਕਿਚਾਉਂਦੀਆਂ ਹਨ। ਪਤਾ ਨਹੀਂ ਉਨ੍ਹਾਂ ਨਾਲ ਕਦੋਂ ਕੀ ਹੋ ਜਾਣਾ ਹੈ? ਥਾਂ ਥਾਂ ਤੇ ਇਨਸਾਨ ਦੇ ਰੂਪ ਵਿੱਚ ਸ਼ੈਤਾਨ ਘੁੰਮ ਰਹੇ ਹਨ। ਜਿਨ੍ਹਾਂ ਨੂੰ ਚੰਗੇ ਬੁਰੇ ਵਿੱਚ ਕੋਈ ਅੰਤਰ ਮਹਿਸੂਸ ਨਹੀਂ ਹੁੰਦਾ। ਭਾਵੇਂ ਕੁੜੀਆਂ ਦੀ ਸੁਰੱਖਿਆ ਲਈ ਕਿੰਨੇ ਹੀ ਕਾਨੂੰਨ ਬਣੇ ਹੋਏ ਹਨ

ਪਰ ਇਨ੍ਹਾਂ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਥਾਣਾ ਮਾਛੀਵਾੜਾ ਅਧੀਨ ਇਕ ਲੜਕੀ ਨਾਲ ਜੋ ਵਾਪਰਿਆ ਹੈ ਉਸ ਨੂੰ ਸੁਣ ਕੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। 3 ਦਿਨ ਹਸਪਤਾਲ ਵਿਚ ਰਹਿਣ ਮਗਰੋਂ ਇਹ ਲੜਕੀ ਅੱਖਾਂ ਮੀਟ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਥਾਣਾ ਮਾਛੀਵਾੜਾ ਵਿੱਚ 3 ਲੜਕਿਆਂ ਤੇ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਤੇ ਇਕ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਲੜਕੀ ਦਮ ਤੋੜ ਗਈ ਹੈ। ਜਿਸ ਕਰਕੇ ਧਾਰਾ ਵਿੱਚ ਵਾਧਾ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਰਿਮਾਂਡ ਉਤੇ ਹਨ। ਜਦੋਂ ਉਨ੍ਹਾਂ ਦਾ ਰਿਮਾਂਡ ਪੂਰਾ ਹੋ ਗਿਆ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੇ ਦੱਸਣ ਮੁਤਾਬਕ ਦੋਸ਼ੀਆਂ ਵਿਚੋਂ ਇਕ ਦੋਸ਼ੀ ਨਾਬਾਲਗ ਹੈ। ਜਾਣਕਾਰੀ ਮਿਲੀ ਹੈ ਕਿ ਦੋਸ਼ੀਆਂ ਨੇ ਲੜਕੀ ਨੂੰ ਕੋਈ ਗਲਤ ਦਵਾਈ ਦੇ ਕੇ ਉਸ ਨਾਲ ਜ਼ਬਰਦਸਤੀ ਕੀਤੀ ਹੈ।

ਜਿਸ ਤੋਂ ਬਾਅਦ 3 ਦਿਨ ਹਸਪਤਾਲ ਵਿਚ ਰਹਿਣ ਮਗਰੋਂ ਲੜਕੀ ਦਮ ਤੋੜ ਗਈ ਹੈ। ਅੱਜ ਲੋੜ ਹੈ ਸਮਾਜ ਨੂੰ ਜਾਗਰੂਕ ਕਰਨ ਦੀ। ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਤੋਂ ਨਾ ਵਾਪਰ ਸਕਣ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘਟ ਰਹੀ ਗਿਣਤੀ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ। ਜਦੋਂ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਵਿਚਰ ਰਹੀਆਂ ਹਨ ਤਾਂ ਉਨ੍ਹਾਂ ਨਾਲ ਕਿਉਂ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ? ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *