ਇਸ ਬੰਦੇ ਨੇ ਲਾ ਦਿੱਤੀ ਤੇਲ ਪਾ ਕੇ ਫਸਲ ਨੂੰ ਅੱਗ, ਮੰਡੀ ਚ ਮਚੀ ਹਾਹਾਕਾਰ, ਦੇਖੋ ਮੌਕੇ ਦੀ ਵੀਡੀਓ

ਇਸ ਸਮੇਂ ਕਿਸਾਨ ਜਿਸ ਹਾਲਤ ਵਿੱਚੋਂ ਲੰਘ ਰਹੇ ਹਨ, ਬਸ ਉਹੀ ਜਾਣਦੇ ਹਨ। ਲਗਭਗ 11 ਮਹੀਨਿਆਂ ਤੋਂ ਉਹ ਆਪਣਾ ਘਰ ਬਾਰ ਛੱਡ ਕੇ ਦਿੱਲੀ ਵਿਖੇ ਬੈਠੇ ਹਨ। ਉਹ 3 ਖੇਤੀ ਕਾ-ਨੂੰ-ਨ ਵਾਪਸ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨਾਂ ਨੇ ਸਰਦੀ, ਗਰਮੀ ਅਤੇ ਬਰਸਾਤ ਉੱਥੇ ਹੀ ਗੁਜ਼ਾਰੀ ਹੈ। ਹੁਣ ਮੁੜਕੇ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਪਰ ਕਿਸਾਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ। ਸੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਇੱਕ ਕਿਸਾਨ ਆਪਣੀ ਫਸਲ ਨੂੰ ਮੰਡੀ ਵਿੱਚ ਹੀ ਪੈਟਰੋਲ ਪਾ ਕੇ ਅੱਗ ਲਗਾ ਦਿੰਦਾ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਮੁਹੰਮਦੀ ਅਨਾਜ ਮੰਡੀ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ 5 ਦਿਨਾਂ ਤੋਂ ਮੰਡੀ ਵਿੱਚ ਝੋਨਾ ਲੈ ਕੇ ਬੈਠਾ ਹੈ ਪਰ ਝੋਨੇ ਦੀ ਬੋਲੀ ਨਹੀਂ ਹੋ ਰਹੀ। ਜਿਸ ਕਰਕੇ ਅੱਕ ਕੇ ਇਸ ਕਿਸਾਨ ਨੇ ਫਸਲ ਨੂੰ ਪੈਟਰੋਲ ਪਾ ਕੇ ਅੱਗ ਹੀ ਲਗਾ ਦਿੱਤੀ। ਇਕ ਵਿਅਕਤੀ ਵੀ ਵਾਲ ਵਾਲ ਬਚਿਆ ਹੈ।

ਜੋ ਪੈਟਰੋਲ ਵਾਲੀ ਥਾਂ ਤੇ ਹੱਥ ਫੇਰ ਰਿਹਾ ਸੀ ਤਾਂ ਕਿ ਅੱਗ ਨਾ ਲੱਗ ਸਕੇ ਪਰ ਕਿਸਾਨ ਨੇ ਕਾਹਲੀ ਨਾਲ ਅੱਗ ਲਗਾ ਦਿੱਤੀ। ਕਿਸਾਨ ਮੰਗ ਕਰ ਰਹੇ ਹਨ ਕਿ 3 ਖੇਤੀ ਕਾ-ਨੂੰ-ਨ ਲਾਗੂ ਨਾ ਕੀਤੇ ਜਾਣ ਪਰ ਸਰਕਾਰ ਕਹਿ ਰਹੀ ਹੈ ਕਿ ਐਮ ਐਸ ਪੀ ਬਰਕਰਾਰ ਰਹੇਗੀ। ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰ ਰਹੀ ਹੈ। ਜੇਕਰ 3 ਖੇਤੀ ਕਾ-ਨੂੰ-ਨ ਲਾਗੂ ਹੋ ਜਾਂਦੇ ਹਨ ਤਾਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਪ੍ਰਾਈਵੇਟ ਵਪਾਰੀਆਂ ਦੁਆਰਾ ਆਪਣੀ ਮਨਮਰਜ਼ੀ ਦੇ ਰੇਟ ਤੇ ਫ਼ਸਲ ਖਰੀਦੀ ਜਾਵੇਗੀ।

ਇਸੇ ਗੱਲ ਨੂੰ ਲੈ ਕੇ ਕਿਸਾਨ ਧਰਨਾ ਲਗਾ ਕੇ ਬੈਠੇ ਹਨ। ਪੰਜਾਬ ਤੋਂ ਸ਼ੁਰੂ ਹੋਇਆ ਇਹ ਕਿਸਾਨ ਅੰਦੋਲਨ ਲਗਪਗ ਸਾਰੇ ਮੁਲਕ ਵਿਚ ਫੈਲ ਗਿਆ ਹੈ। ਵੱਖ ਵੱਖ ਸੂਬਿਆਂ ਤੋਂ ਕਿਸਾਨ ਆ ਕੇ ਦਿੱਲੀ ਵਿੱਚ ਬੈਠੇ ਹਨ ਪਰ ਕੇਂਦਰ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੈ। ਕਿਸਾਨਾਂ ਦੁਆਰਾ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਾ ਪਿੰਡਾਂ ਵਿੱਚ ਘਿਰਾਓ ਵੀ ਕੀਤਾ ਜਾਂਦਾ ਹੈ। ਇਸੇ ਕਾਰਨ ਹੀ ਪਿਛਲੇ ਦਿਨੀਂ ਲਖੀਮਪੁਰ ਖੀਰੀ ਵਾਲਾ ਕਾਂਡ ਵਾਪਰ ਗਿਆ ਸੀ, ਜਿਸ ਵਿੱਚ 8 ਜਾਨਾਂ ਚਲੀਆਂ ਗਈਆਂ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *