ਕਾਰ ਚ ਚੁੱਕੀ ਫਿਰਦੇ ਸੀ ਮੋਤ ਦਾ ਸਮਾਨ, ਪੁਲਿਸ ਨਾ ਕਰਦੀ ਕਾਬੂ ਤਾਂ ਕਈ ਮਾਵਾਂ ਦੇ ਪੁੱਤ ਜਾਣੇ ਸੀ ਮਾਰੇ

ਲੁਧਿਆਣਾ ਤੋਂ ਐਸ ਟੀ ਐਫ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਟੀਮ ਨੇ ਉੱਤਰ ਪ੍ਰਦੇਸ਼ ਤੋਂ ਚੱਲ ਰਹੇ ਇਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧ ਵਿਚ 3 ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 2 ਵਿਅਕਤੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਅਕਤੀ ਉੱਤਰ ਪ੍ਰਦੇਸ਼ ਤੋਂ ਅਮਲ ਪਦਾਰਥ ਲਿਆ ਕੇ ਪੰਜਾਬ ਦੇ ਲੁਧਿਆਣਾ ਅਤੇ ਹੋਰ ਵੱਖ ਵੱਖ ਇਲਾਕਿਆਂ ਵਿਚ ਸਪਲਾਈ ਕਰਦੇ ਸਨ।

ਇਹ ਵਿਅਕਤੀ ਪੁਲਿਸ ਨੂੰ ਧੋ ਖਾ ਦੇਣ ਲਈ ਆਪਣੀ ਗੱਡੀ ਤੇ ਇੰਟੈਲੀਜੈਂਸ ਫੋਰਸ ਲਿਖਵਾ ਕੇ ਘੁੰਮਦੇ ਸਨ। ਇਸ ਮਾਮਲੇ ਦੇ ਸਬੰਧ ਵਿੱਚ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਸ ਟੀ ਐਫ ਟੀਮ ਨੇ ਐੱਨ ਡੀ ਪੀ ਐੱਸ ਦੇ ਅਧੀਨ 18 ਅਕਤੂਬਰ ਨੂੰ ਇੱਕ ਮਾਮਲਾ ਦਰਜ ਕੀਤਾ ਸੀ। ਇਹ ਨੈੱਟਵਰਕ ਉੱਤਰ ਪ੍ਰਦੇਸ਼ ਦੇ ਬਰੇਲੀ ਹਲਕੇ ਤੋਂ ਚੱਲਦਾ ਸੀ, ਜੋ ਲੁਧਿਆਣਾ ਤੋਂ ਬਿਨਾ ਪੰਜਾਬ ਦੇ ਹੋਰ ਵੀ ਵੱਖ ਵੱਖ ਇਲਾਕਿਆਂ ਵਿੱਚ ਅਮਲ ਦੀ ਸਪਲਾਈ ਕਰਦਾ ਸੀ। ਸੀਨੀਅਰ ਅਧਿਕਾਰੀ ਮੁਤਾਬਕ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੰਗਤ ਸਿੰਘ ਨਾਮ ਦੇ ਬੰਦੇ ਨੂੰ ਕਾਬੂ ਕੀਤਾ।

ਉਸ ਕੋਲੋਂ 2 ਕਿਸਮ ਦਾ ਅਮਲ ਪਦਾਰਥ ਬਰਾਮਦ ਹੋਇਆ। ਜਿਸ ਵਿੱਚ ਇੱਕ ਦੀ ਮਾਤਰਾ ਇਕ ਕਿੱਲੋ 50 ਗਰਾਮ ਅਤੇ ਦੂਜੇ ਦੀ ਮਾਤਰਾ ਇੱਕ ਕਿੱਲੋ 500 ਗ੍ਰਾਮ ਸੀ। ਇਸ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਉਨ੍ਹਾਂ ਨੇ ਸਤਿੰਦਰ ਸਿੰਘ ਨਾਮ ਦੇ ਬੰਦੇ ਨੂੰ ਕਾ ਬੂ ਕੀਤਾ ਹੈ, ਜਿਸ ਤੋਂ 500 ਗ੍ਰਾਮ ਅਮਲ ਪਦਾਰਥ ਮਿਲਿਆ ਹੈ। ਇਸ ਜਾਂਚ ਦੌਰਾਨ ਹੀ ਇਹ ਟੀਮ ਮਦਨ ਗੁਪਤਾ ਨਾਮ ਦੇ ਵਿਅਕਤੀ ਤਕ ਪਹੁੰਚ ਗਈ, ਜੋ ਉੱਤਰ ਪ੍ਰਦੇਸ਼ ਦੇ ਬਰੇਲੀ ਹਲਕੇ ਦਾ ਰਹਿਣ ਵਾਲਾ ਹੈ।

ਟੀਮ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਸਲ ਵਿੱਚ ਇਹ ਸਪਲਾਈ ਬਰੇਲੀ ਤੋਂ ਹੀ ਆਉਂਦੀ ਹੈ, ਜੋ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਪਹੁੰਚਦੀ ਹੈ। ਉਨ੍ਹਾਂ ਨੇ ਮਦਨ ਗੁਪਤਾ ਨੂੰ ਕਾਬੂ ਕਰਕੇ ਉਸ ਤੋਂ 2 ਵੱਖ ਵੱਖ ਅਮਲ ਪਦਾਰਥ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚੋਂ ਇਕ ਦੀ ਮਾਤਰਾ ਡੇਢ ਕਿੱਲੋ ਅਤੇ ਦੂਸਰੇ ਅਮਲ ਪਦਾਰਥ ਦੀ ਮਾਤਰਾ 3 ਕਿਲੋ ਹੈ। ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਹੁਣ ਤਕ 2 ਕਿੱਲੋ 550 ਗ੍ਰਾਮ ਅਤੇ 5 ਕਿੱਲੋ 2 ਵੱਖਰੇ ਵੱਖਰੇ ਅਮਲ ਪਦਾਰਥ ਫਡ਼ੇ ਜਾ ਚੁੱਕੇ ਹਨ।

ਇਹ ਨੈੱਟਵਰਕ ਉੱਤਰ ਪ੍ਰਦੇਸ਼ ਤੋਂ ਪੰਜਾਬ ਤਕ ਚਲਦਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਪਹਿਲਾਂ ਵੀ ਮਦਨ ਗੁਪਤਾ ਤੇ ਉੱਤਰ ਪ੍ਰਦੇਸ਼ ਵਿੱਚ ਮਾਮਲਾ ਦਰਜ ਹੈ। ਇਸ ਤੋਂ ਬਿਨਾਂ ਮੰਗਤ ਸਿੰਘ ਉੱਤੇ ਵੀ ਮਾਮਲਾ ਦਰਜ ਹੈ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਇਨ੍ਹਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਲ ਸਨ ਅਤੇ ਇਹ ਹੋਰ ਕਿੱਥੇ ਕਿੱਥੇ ਸਪਲਾਈ ਕਰਦੇ ਸਨ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *