ਘਰ ਚ ਮਿੱਟੀ ਪੁੱਟਕੇ ਧਰਤੀ ਚ ਦੱਬਤੀ ਕੁੜੀ, ਮੰਗੇਤਰ ਮੁੰਡੇ ਨੇ ਕੀਤਾ ਦਿਲ ਦਹਲਾਊ ਕਾਂਡ

ਅੱਜ ਕੱਲ ਮੁੰਡੇ ਕਿਸ ਤਰ੍ਹਾਂ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ? ਇਸ ਦੀ ਉਦਾਹਰਨ ਪਟਿਆਲਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਨਵਨਿੰਦਰਪ੍ਰੀਤ ਪਾਲ ਸਿੰਘ ਨਾਮ ਦੇ ਲੜਕੇ ਨੇ ਆਪਣੀ ਮੰਗੇਤਰ ਛਿੰਦਰਪਾਲ ਕੌਰ ਦੀ ਜਾਨ ਲੈਣ ਉਪਰੰਤ ਉਸ ਨੂੰ ਆਪਣੇ ਹੀ ਘਰ ਵਿਚ 4 ਫੁੱਟ ਡੂੰਘੀ ਜ਼ਮੀਨ ਵਿੱਚ ਦਬਾ ਦਿੱਤਾ। ਪੁਲਿਸ ਨੇ ਸਾਰੇ ਮਾਮਲੇ ਨੂੰ ਸੁ-ਲ-ਝਾ ਲਿਆ ਹੈ। ਭਾਵੇਂ ਪੁਲਿਸ ਨੇ ਛਿੰਦਰਪਾਲ ਕੌਰ ਦੀ ਮ੍ਰਿਤਕ ਦੇਹ ਨੂੰ ਬਾਹਰ ਕਢਵਾ ਲਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ।

ਮ੍ਰਿਤਕਾ ਛਿੰਦਰਪਾਲ ਕੌਰ ਬਠਿੰਡਾ ਦੇ ਸੁਖਚੈਨ ਸਿੰਘ ਦੀ ਧੀ ਸੀ। ਉਸ ਦਾ 20 ਅਕਤੂਬਰ 2021 ਨੂੰ ਨਵਨਿੰਦਰਪ੍ਰੀਤ ਪਾਲ ਸਿੰਘ ਨਾਲ ਵਿਆਹ ਹੋਣਾ ਸੀ ਪਰ ਉਹ 11 ਅਕਤੂਬਰ ਨੂੰ ਹੀ ਲਾਪਤਾ ਹੋ ਗਈ ਸੀ। ਜਿਸ ਦੀ ਮ੍ਰਿਤਕਾ ਦੇ ਪਿਤਾ ਨੇ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਅਤੇ ਪੁਲਿਸ ਨੇ ਸਾਰਾ ਮਾਮਲਾ ਸੁਲਝਾ ਲਿਆ। ਸੁਖਚੈਨ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਛਿੰਦਰਪਾਲ ਕੌਰ ਦੀ ਉਮਰ 28 ਸਾਲ ਸੀ। ਉਸ ਦੀ ਪਟਿਆਲਾ ਦੇ ਲੜਕੇ ਨਵਨਿੰਦਰਪ੍ਰੀਤ ਪਾਲ ਸਿੰਘ ਨਾਲ ਜਾਣ ਪਛਾਣ ਹੋਈ ਸੀ।

ਜਿਸ ਤੋਂ ਬਾਅਦ ਸੁਖਚੈਨ ਸਿੰਘ ਨੇ ਆਪਣੀ ਧੀ ਦਾ ਰਿਸ਼ਤਾ ਇਸ ਲੜਕੇ ਨਾਲ ਕਰ ਦਿੱਤਾ। ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਨਵਨਿੰਦਰਪ੍ਰੀਤ ਪਾਲ ਸਿੰਘ ਕਿਸੇ ਤਰਾਂ ਵਿਆਹ ਤੋਂ ਬਚਣਾ ਚਾਹੁੰਦਾ ਸੀ। ਉਸ ਨੇ ਛਿੰਦਰਪਾਲ ਕੌਰ ਨੂੰ 11 ਅਕਤੂਬਰ ਨੂੰ ਖਰੀਦੋ ਫਰੋਖਤ ਕਰਨ ਲਈ ਪਟਿਆਲੇ ਬੁਲਾ ਲਿਆ। ਫੇਰ ਨਵਨਿੰਦਰਪ੍ਰੀਤ ਪਾਲ ਸਿੰਘ ਨੇ ਛਿੰਦਰਪਾਲ ਕੌਰ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਛਿੰਦਰਪਾਲ ਕੌਰ ਉਸ ਨਾਲ ਨਾ-ਰਾ-ਜ਼ ਹੋ ਕੇ ਚਲੀ ਗਈ ਹੈ।

ਉਹ ਆਪਣਾ ਮੋਬਾਈਲ ਵੀ ਉਸ ਦੇ ਕੋਲ ਹੀ ਛੱਡ ਗਈ ਹੈ। ਇਸ ਤੋਂ ਬਾਅਦ 15 ਤਾਰੀਖ ਨੂੰ ਸੁਖਚੈਨ ਸਿੰਘ ਆਪਣੀ ਧੀ ਨੂੰ ਲੱਭਣ ਲਈ ਪਟਿਆਲੇ ਗਿਆ। ਜਦੋਂ ਉਹ ਨਾ ਮਿਲੀ ਤਾਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ। ਛਿੰਦਰਪਾਲ ਕੌਰ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਸੀ ਕਿ ਨਵਨਿੰਦਰਪ੍ਰੀਤ ਪਾਲ ਸਿੰਘ ਪਹਿਲਾਂ ਹੀ ਲਖਵਿੰਦਰ ਕੌਰ ਨਾਲ ਵਿਆਹਿਆ ਹੋਇਆ ਹੈ। ਪੁਲਿਸ ਦੇ ਸਾਹਮਣੇ ਨਵਨਿੰਦਰਪ੍ਰੀਤ ਪਾਲ ਸਿੰਘ ਸਭ ਕੁਝ ਮੰਨ ਗਿਆ

ਅਤੇ ਉਸ ਦੀ ਨਿਸ਼ਾਨ ਦੇਹੀ ਤੇ ਉਸ ਦੇ ਘਰ ਵਿੱਚੋਂ ਹੀ ਛਿੰਦਰਪਾਲ ਕੌਰ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਜਾਨ ਸਾਹ ਘੁੱ-ਟ-ਣ ਕਰਕੇ ਗਈ ਹੈ। ਮ੍ਰਿਤਕ ਦੇਹ ਦਾ ਪੋਸ-ਟਮਾ-ਰ-ਟਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਪਰਿਵਾਰ ਤਾ ਉਸ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ ਪਰ ਕੀ ਪਤਾ ਸੀ ਡੋਲੀ ਦੀ ਜਗ੍ਹਾ ਅਰਥੀ ਉਠੇਗੀ।

Leave a Reply

Your email address will not be published. Required fields are marked *