ਜਿਸ ਨਿਹੰਗ ਸਿੰਘ ਨੂੰ ਕਹਿੰਦੇ ਸੀ ਨਕਲੀ ਨਿਹੰਗ, ਉਸ ਨੇ ਕੈਮਰੇ ਸਾਹਮਣੇ ਕਰ ਦਿੱਤਾ ਵੱਡਾ ਖੁਲਾਸਾ

ਜਿਸ ਦਿਨ ਤੋਂ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੀ ਜਾਨ ਲੈਣ ਵਾਲੀ ਘਟਨਾ ਵਾਪਰੀ ਹੈ ਉਸ ਦਿਨ ਤੋਂ ਹੀ ਕੋਈ ਨਾ ਕੋਈ ਖ਼ਬਰ ਆਉਂਦੀ ਹੀ ਰਹਿੰਦੀ ਹੈ। ਜਿੱਥੇ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਸਟੇਜ ਨਾਲ ਸਬੰਧਤ ਖ਼ਬਰਾਂ ਮੀਡੀਆ ਦੀ ਸੁਰਖ਼ੀ ਬਣਦੀਆਂ ਸਨ ਹੁਣ ਉਥੇ ਨਿਹੰਗ ਸਿੰਘਾਂ ਨਾਲ ਸਬੰਧਤ ਖ਼ਬਰਾਂ ਆ ਰਹੀਆਂ ਹਨ। 2 ਦਿਨ ਪਹਿਲਾਂ ਨਿਹੰਗ ਨਵੀਨ ਸਿੰਘ ਤੇ ਕਿਸੇ ਵਿਅਕਤੀ ਤੋਂ ਮੁਰਗਾ ਮੰਗਣ ਦੇ ਦੋਸ਼ ਲੱਗੇ ਸਨ। ਕਿਹਾ ਜਾ ਰਿਹਾ ਸੀ

ਕਿ ਨਵੀਨ ਸਿੰਘ ਨੇ ਡਾਂਗ ਨਾਲ ਉਕਤ ਵਿਅਕਤੀ ਦੀ ਲੱਤ ਤੋੜ ਦਿੱਤੀ ਹੈ। ਇਕ ਹੋਰ ਵਿਅਕਤੀ ਨੇ ਵੀ ਉਸ ਵਿਅਕਤੀ ਦੇ ਬਿਆਨ ਦੀ ਪ੍ਰੋੜਤਾ ਕੀਤੀ ਸੀ। ਹਾਲਾਂਕਿ ਨਵੀਨ ਸਿੰਘ ਕਹਿ ਰਿਹਾ ਸੀ ਕਿ ਉਸ ਨੇ ਕਿਸੇ ਤੋਂ ਮੁਰਗਾ ਨਹੀਂ ਮੰਗਿਆ ਸਗੋਂ ਉਸਨੇ ਤਾਂ ਉਕਤ ਵਿਅਕਤੀ ਨੂੰ ਪਾਸੇ ਜਾ ਕੇ ਬੀੜੀ ਪੀਣ ਲਈ ਕਿਹਾ ਸੀ। ਇਸ ਰੌਲੇ ਰੱਪੇ ਦੌਰਾਨ ਨਿਹੰਗ ਸਿੰਘਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਨਵੀਨ ਸਿੰਘ ਅਸਲੀ ਨਿਹੰਗ ਸਿੰਘ ਨਹੀਂ ਹੈ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡਿਓ ਦੇਖਣ ਨੂੰ ਮਿਲੀ ਹੈ। ਜਿਸ ਵਿੱਚ ਨਵੀਨ ਸਿੰਘ ਦੱਸ ਰਿਹਾ ਹੈ ਕਿ ਉਸ ਨੇ ਉਕਤ ਵਿਅਕਤੀ ਨੂੰ ਦੂਰ ਜਾ ਕੇ ਬੀੜੀ ਪੀਣ ਲਈ ਕਿਹਾ ਸੀ ਪਰ ਉਸ ਵਿਅਕਤੀ ਨੇ ਨਵੀਨ ਸਿੰਘ ਦੇ ਗਲਮੇ ਨੂੰ ਹੱਥ ਪਾ ਲਿਆ। ਜਿਸ ਕਾਰਨ ਇਹ ਘਟਨਾ ਵਾਪਰ ਗਈ। ਨਵੀਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਤੇ ਮੁਰਗਾ ਮੰਗੇ ਜਾਣ ਦੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਕਿਸੇ ਨੂੰ ਸ਼ਕਲ ਨਹੀਂ ਦਿਖਾਉਣਗੇ। ਉਨ੍ਹਾਂ ਵੱਲੋਂ ਆਪਣੀ ਜਾਨ ਦਿੱਤੀ ਜਾ ਸਕਦੀ ਹੈ।

ਨਵੀਨ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਸੇ ਸਾਲ ਵਿਸਾਖੀ ਵਾਲੇ ਦਿਨ ਦਿੱਲੀ ਵਿਖੇ ਅੰਮ੍ਰਿਤ ਛਕਿਆ ਸੀ। ਉਹ ਦਸੰਬਰ ਤੋਂ ਇੱਥੇ ਸੇਵਾ ਕਰ ਰਹੇ ਹਨ। ਨਵੀਨ ਸਿੰਘ ਨੇ ਦੱਸਿਆ ਹੈ ਕਿ ਬਲਵੰਤ ਸ਼ੇਖਪੁਰਾ ਵੀ ਉਨ੍ਹਾਂ ਦੇ ਨਾਲ ਸੀ। ਹੁਣ ਰਾਜਾ ਰਾਜ ਸਿੰਘ ਨੇ ਵੀ ਕਿਹਾ ਹੈ ਕਿ ਜਿਸ ਦਿਨ ਨਵੀਨ ਸਿੰਘ ਦੀ ਜ਼ਮਾਨਤ ਹੋਵੇਗੀ ਉਹ ਨਿਹੰਗ ਸਿੰਘਾਂ ਦੇ ਜਥੇ ਸਮੇਤ ਨਵੀਨ ਸਿੰਘ ਨੂੰ ਲੈਣ ਜਾਣਗੇ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਨਵੀਨ ਸਿੰਘ ਅਸਲੀ ਨਿਹੰਗ ਸਿੰਘ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *