ਪੁਲਿਸ ਵਾਲਿਆਂ ਨੇ ਰੋਕ ਲਈ ਐਮਬੂਲੈਂਸ, ਮਰੀਜ ਦੀ ਹੋਈ ਮੋਤ, ਪਰਿਵਾਰ ਨੇ ਲਾ ਦਿੱਤਾ ਧਰਨਾ

ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਵਿਚ ਉਸ ਸਮੇਂ ਲੋਕ ਇਕੱਠੇ ਹੋਣ ਲੱਗ ਪਏ, ਜਦੋਂ ਇਕ ਪਰਿਵਾਰ ਨੇ ਸੜਕ ਉਤੇ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾ ਦਿੱਤਾ। ਅਸਲ ਵਿੱਚ ਇਹ ਮ੍ਰਿਤਕ ਦੇਹ ਦਰਸ਼ਨ ਸਿੰਘ ਦੀ ਹੈ। ਜਿਸ ਨੂੰ ਸਰਸਾ ਤੋਂ ਲੁਧਿਆਣਾ ਦੇ ਡੀ ਐਮ ਸੀ ਵਿੱਚ ਲਿਜਾਇਆ ਜਾ ਰਿਹਾ ਸੀ। ਝੁਨੀਰ ਵਿੱਚ ਰਾਤ ਸਮੇਂ ਨਾਕੇ ਤੇ ਪੁਲਿਸ ਵਾਲਿਆਂ ਨੇ ਐਂਮਬੂਲੈਂਸ ਨੂੰ ਰੋਕ ਕੇ ਚਾਲਕ ਦੀ ਖਿੱਚ ਧੂਹ ਕੀਤੀ ਅਤੇ ਅਤੇ ਇਨ੍ਹਾਂ ਨੂੰ 20-25 ਮਿੰਟ ਰੋਕੀ ਰੱਖਿਆ, ਜਿਸ ਕਰਕੇ ਦਰਸ਼ਨ ਸਿੰਘ ਹਸਪਤਾਲ ਦੇ ਨੇਡ਼ੇ ਪਹੁੰਚ ਕੇ ਦਮ ਤੋੜ ਗਿਆ।

ਪਰਿਵਾਰ ਨੇ ਪੁਲਿਸ ਮੁ ਲਾ ਜ਼ ਮਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ 10 ਤੋਂ 10-30 ਦੇ ਵਿਚਕਾਰ ਇੱਥੇ ਪਹੁੰਚੇ ਸਨ। ਨਾਕੇ ਤੇ 4 ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਜੋ ਅਮਲ ਦੀ ਲੋਰ ਵਿੱਚ ਸਨ। ਇਕ ਪੁਲਿਸ ਮੁਲਾਜ਼ਮ ਨੇ ਐਂਮਬੂਲੈਂਸ ਚਾਲਕ ਦੇ ਚ-ਪੇ-ੜਾਂ ਵੀ ਲਾਈਆਂ। ਉਨ੍ਹਾਂ ਦੇ 20-25 ਮਿੰਟ ਨਾਕੇ ਤੇ ਖ਼-ਰਾ-ਬ ਕਰਵਾ ਦਿੱਤੇ। ਜਿਸ ਕਰਕੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੇ ਮੈਂਬਰ ਦੀ ਜਾਨ ਚਲੀ ਗਈ।

ਇਸ ਵਿਅਕਤੀ ਨੇ ਪੁਲਸ ਮੁ-ਲਾ-ਜ਼-ਮਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ 5-7 ਦਿਨ ਪਹਿਲਾਂ ਮ੍ਰਿਤਕ ਨਾਲ ਹਾਦਸਾ ਵਾਪਰ ਗਿਆ ਸੀ। ਉਹ ਸਰਸਾ ਹਸਪਤਾਲ ਵਿਚ ਭਰਤੀ ਸੀ। ਉਸ ਦੀ ਹਾਲਤ ਖ਼ਰਾਬ ਹੋ ਜਾਣ ਕਾਰਨ ਲੁਧਿਆਣਾ ਦੇ ਡੀ ਐਮ ਸੀ ਲਈ ਰੈਫਰ ਕਰ ਦਿੱਤਾ ਸੀ। ਜਦੋਂ ਉਹ ਰਾਤ ਸਮੇਂ ਕਸਬਾ ਝੁਨੀਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ 4 ਪੁਲਿਸ ਮੁ-ਲਾ-ਜ਼-ਮਾਂ ਨੇ ਨਾਕੇ ਤੇ ਰੋਕ ਲਿਆ। ਇਹ ਪੁਲਿਸ ਮੁਲਾਜ਼ਮ ਅਮਲ ਦੀ ਲੋਰ ਵਿੱਚ ਸਨ।

ਇਨ੍ਹਾਂ ਵਿੱਚੋਂ ਇੱਕ ਨੇ ਐਂਮਬੂਲੈਂਸ ਚਾਲਕ ਦੇ ਥੱ-ਪ-ੜ ਵੀ ਜੜ ਦਿੱਤੇ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੁਲਿਸ ਵਾਲਿਆਂ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਲੀਸ ਵਾਲਿਆਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਨਾਕੇ ਤੇ ਉਨ੍ਹਾਂ ਦੇ 20-25 ਮਿੰਟ ਖਰਾਬ ਹੋ ਗਏ। ਜਦੋਂ ਉਹ ਲੁਧਿਆਣਾ ਦੇ ਹਸਪਤਾਲ ਦੇ ਨੇੜੇ ਪਹੁੰਚ ਚੁੱਕੇ ਸਨ ਤਾਂ ਉਨ੍ਹਾਂ ਦਾ ਮੈਂਬਰ ਦਮ ਤੋੜ ਗਿਆ। ਇਸ ਵਿਅਕਤੀ ਨੇ ਚਾਰੇ ਪੁਲਿਸ ਮੁਲਾਜ਼ਮਾਂ ਤੇ 302 ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਐਂਮਬੂਲੈਂਸ ਵਿਚ ਸਰਸਾ ਤੋਂ ਡੀ ਐਮ ਸੀ ਲੁਧਿਆਣਾ ਜਾ ਰਹੇ ਸਨ। ਇਨ੍ਹਾਂ ਦਾ ਨਾਕੇ ਤੇ ਪੁਲਿਸ ਮੁਲਾਜ਼ਮਾਂ ਨਾਲ ਵਿ ਵਾ ਦ ਹੋ ਗਿਆ। ਮ੍ਰਿਤਕ ਦੇ ਸਾਲੇ ਨੇ ਬਿਆਨ ਦਿੱਤੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਕ ਸੂ ਰਵਾ ਰ ਵਿਅਕਤੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *