ਮੁਕੇਸ਼ ਅੰਬਾਨੀ ਦੀ ਸਾਲੀ ਹੈ ਬੇਹੱਦ simple, ਸਕੂਲ ਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਮਮਤਾ

ਜਦੋਂ ਕਦੇ ਵੀ ਅਮੀਰੀ ਦੀ ਗੱਲ ਕੀਤੀ ਜਾਵੇ ਤਾਂ ਅੰਬਾਨੀ ਪਰਿਵਾਰ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਕੌਣ ਨਹੀਂ ਜਾਣਦਾ, ਕਿਉਂਕਿ ਉਨ੍ਹਾਂ ਦੇ ਜ਼ਿੰਦਗੀ ਜਿਉਣ ਦੇ ਢੰਗ ਨੂੰ ਹਰ ਕੋਈ ਪਸੰਦ ਕਰਦਾ ਹੈ। ਜੇ ਗੱਲ ਇਨ੍ਹਾਂ ਦੇ ਬੱਚਿਆਂ ਦੀ ਕੀਤੀ ਜਾਵੇ ਤਾਂ ਮੀਡੀਆ ਦਾ ਕੈਮਰਾ ਹਮੇਸ਼ਾਂ ਇਹਨਾਂ ਉੱਤੇ ਬਣਿਆ ਹੀ ਰਹਿੰਦਾ ਹੈ। ਅੰਬਾਨੀ ਪਰਿਵਾਰ ਦੀ ਹਰ ਚੀਜ਼ ਮਹਿੰਗੀ ਅਤੇ ਵੱਡੇ ਬਰਾਂਡ ਦੀ ਹੁੰਦੀ ਹੈ।

ਜਦੋਂ ਵੀ ਗੱਲ ਮਹਿੰਗੇ ਕੱਪੜੇ ਜਾਂ ਗਹਿਣਿਆਂ ਦੀ ਕੀਤੀ ਜਾਵੇ ਤਾਂ ਨੀਤਾ ਅੰਬਾਨੀ ਦੀ ਚਰਚਾ ਜ਼ਰੂਰ ਕੀਤੀ ਜਾਂਦੀ ਹੈ, ਕਿਉਕਿ ਨੀਤਾ ਅੰਬਾਨੀ ਮਹਿੰਗੇ ਕੱਪੜਿਆਂ ਅਤੇ ਗਹਿਣਿਆਂ ਕਾਰਨ ਪੂਰੇ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਜਿਵੇਂ ਨੀਤਾ ਅੰਬਾਨੀ ਹਮੇਸ਼ਾ ਮਹਿੰਗੇ ਕੱਪੜਿਆਂ ਤੇ ਗਹਿਣਿਆਂ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਪੇਕਾ ਪਰਿਵਾਰ ਉਨ੍ਹਾਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਦਾ ਪੇਕਾ ਪਰਿਵਾਰ ਸਧਾਰਨ ਜੀਵਨ ਬਤੀਤ ਕਰਦਾ ਹੈ।

ਅੰਬਾਨੀ ਪਰਿਵਾਰ ਵਿੱਚ ਆਉਣ ਤੋਂ ਬਾਅਦ ਨੀਤਾ ਅੰਬਾਨੀ ਦਾ ਰਹਿਣ ਸਹਿਣ ਬਿਲਕੁਲ ਬਦਲ ਗਿਆ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਨੀਤਾ ਅੰਬਾਨੀ ਦੀ ਛੋਟੀ ਭੈਣ ਮਮਤਾ ਦਲਾਲ ਬਾਰੇ, ਜੋ ਨੀਤਾ ਅੰਬਾਨੀ ਤੋਂ ਚਾਰ ਸਾਲ ਛੋਟੀ ਹੈ। ਦੋਨੋ ਭੈਣਾਂ ਹਰ ਸੁੱਖ-ਦੁੱਖ ਵਿੱਚ ਇੱਕ ਦੂਜੇ ਨਾਲ਼ ਖੜ੍ਹੀਆਂ ਰਹਿੰਦੀਆਂ ਹਨ। ਮਮਤਾ ਦਲਾਲ ਬੇਸ਼ੱਕ ਸਧਾਰਨ ਜੀਵਨ ਬਤੀਤ ਕਰਦੀ ਹੈ ਪਰ ਉਹ ਨੀਤਾ ਅੰਬਾਨੀ ਦੀ ਤਰ੍ਹਾਂ ਹੀ ਖੂਬਸੂਰਤ ਹੈ। ਮਮਤਾ ਦਲਾਲ ਇੱਕ ਅਧਿਆਪਕਾ ਹੈ, ਜੋ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦਾ ਪੂਰਾ ਪ੍ਰਬੰਧ ਸੰਭਾਲਦੀ ਹੈ ਅਤੇ ਸਕੂਲ ਦੇ ਪ੍ਰਾਇਮਰੀ ਦੇ ਬੱਚਿਆਂ ਨੂੰ ਪੜ੍ਹਾਉਂਦੀ ਵੀ ਹੈ।

ਦੱਸ ਦੇਈਏ ਕਿ ਇਹ ਸਕੂਲ ਭਾਰਤ ਦੇ ਚੰਗੇ ਸਕੂਲਾਂ ਵਿੱਚੋਂ ਇੱਕ ਹੈ। ਜਿੱਥੇ 90% ਬਾਲੀਵੁੱਡ ਅਦਾਕਾਰਾਂ ਦੇ ਬੱਚੇ ਪੜ੍ਹਦੇ ਹਨ। ਮਮਤਾ ਨੇ ਇਕ ਇੰਟਰਵਿਊ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਨੇ ਸਚਿਨ ਦੇ ਲੜਕੇ ਅਤੇ ਸ਼ਾਹਰੁਖ਼ ਦੀ ਲੜਕੀ ਨੂੰ ਵੀ ਪੜਾਇਆ ਹੈ। ਉਨ੍ਹਾਂ ਲਈ ਹਰ ਬੱਚੇ ਇੱਕੋ ਬਰਾਬਰ ਹਨ। ਮਮਤਾ ਦਲਾਲ ਦੀ ਤਨਖਾਹ ਲੱਖਾਂ ਵਿੱਚ ਹੈ। ਮਮਤਾ ਪੜ੍ਹਾਉਣ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ। ਉਸ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਕੋਲੈਕਸ਼ਨ ਵੀ ਕੀਤੀ ਸੀ।

Leave a Reply

Your email address will not be published. Required fields are marked *