ਸ਼ਹੀਦ ਗੱਜਣ ਸਿੰਘ ਦੀ ਪਤਨੀ ਦਾ ਚੜਿਆ ਪਾਰਾ, ਲੀਡਰਾਂ ਦੇ ਮੁੰਡੇ ਹੋਣ ਸਰਹੱਦਾਂ ਤੇ ਤਾਂ ਲੱਗੇ ਪਤਾ

ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਸ਼ ਹੀ ਦ ਹੋਏ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਭਾਰਤ ਪਾਕਿਸਤਾਨ ਮੈਚ ਤੇ ਸਵਾਲ ਚੁੱਕੇ ਹਨ। ਗੱਜਣ ਸਿੰਘ ਨੂਰਪੁਰ ਬੇਦੀ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਭਾਰਤੀ ਫੌਜ ਵਿਚ ਸੇਵਾ ਨਿਭਾ ਰਿਹਾ ਸੀ। ਹਰਪ੍ਰੀਤ ਕੌਰ ਨੇ ਸ਼ਿ-ਕ-ਵਾ ਕੀਤਾ ਹੈ ਕਿ ਇਕ ਪਾਸੇ ਤਾਂ ਪਾਕਿਸਤਾਨੀ ਲੋਕ ਭਾਰਤੀ ਜਵਾਨਾਂ ਦੀ ਜਾਨ ਲੈ ਰਹੇ ਹਨ। ਦੂਜੇ ਪਾਸੇ ਉਸੇ ਪਾਕਿਸਤਾਨ ਦੀ ਟੀਮ ਨਾਲ ਮੈਚ ਖੇਡਣ ਦੀਆਂ ਗੱਲਾਂ ਹੋ ਰਹੀਆਂ ਹਨ।

ਜੇਕਰ ਇਹ ਲੋਕ ਦੋਸਤੀ ਹੀ ਦਿਖਾ ਰਹੇ ਹਨ ਤਾਂ ਇਹ ਦੋਸਤੀ ਸਰਹੱਦਾਂ ਉੱਤੇ ਕਿਉਂ ਨਹੀਂ ਦਿਖਾਈ ਜਾਂਦੀ? ਕੀ ਸਿਰਫ਼ ਮੈਚ ਵਿਚ ਹੀ ਦੋਸਤੀ ਦਿਖਾਈ ਜਾ ਸਕਦੀ ਹੈ? ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਵਰਗੀਆਂ ਅਨੇਕਾਂ ਹੀ ਸ਼ ਹੀ ਦਾਂ ਦੀਆਂ ਪਤਨੀਆਂ ਅਤੇ ਭੈਣਾਂ ਰੋ ਰਹੀਆਂ ਹਨ ਪਰ ਉਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਉਸ ਨੇ ਤਰਕ ਕੀਤਾ ਹੈ ਕੀ ਕਦੀ ਕੋਈ ਨੇਤਾ ਜਾਂ ਉਨ੍ਹਾਂ ਦਾ ਪੁੱਤਰ ਵੀ ਸਰਹੱਦ ਉੱਤੇ ਗਿਆ ਹੈ? ਇਹ ਕਹਿ ਦੇਣਾ ਕਿ ਜਵਾਨ ਸ਼ ਹੀ ਦੀ ਪਾ ਗਿਆ ਹੈ।

ਬਹੁਤ ਸੌਖਾ ਹੈ ਪਰ ਉਸ ਦੇ ਪਰਿਵਾਰ ਨੂੰ ਪੁੱਛੋ ਉਨ੍ਹਾ ਤੇ ਕੀ ਬੀਤਦੀ ਹੈ? ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇੱਕ ਪਾਸੇ ਕਿਸਾਨ ਧਰਨੇ ਵਿਚ ਰੁਲ ਰਹੇ ਹਨ। ਦੂਜੇ ਪਾਸੇ ਜਵਾਨ ਸ਼ਹੀਦ ਹੋ ਰਹੇ ਹਨ ਪਰ ਸਰਕਾਰ ਦੋਵੇਂ ਮਸਲੇ ਹੱਲ ਨਹੀਂ ਕਰ ਰਹੀ। ਸਰਕਾਰਾਂ ਤਾਂ ਸਿਰਫ਼ ਵਿਸ਼ਵ ਕੱਪ ਮੈਚ ਕਰਵਾ ਸਕਦੀਆਂ ਹਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸ਼ਹਿ ਉੱਤੇ ਹੀ ਅ-ਤਿ-ਵਾ-ਦ ਫੈਲਿਆ ਹੈ। ਹੁਣ ਪਾਕਿਸਤਾਨ ਨੇ ਆਪਣੇ ਨਾਲ ਅਫ਼ਗਾਨਿਸਤਾਨ ਨੂੰ ਵੀ ਮਿਲਾ ਲਿਆ ਹੈ। ਸਾਡੇ ਜਵਾਨ ਸ਼-ਹੀ-ਦ ਹੋ ਰਹੇ ਹਨ ਅਤੇ ਸਰਕਾਰਾਂ ਮੈਚ ਕਰਵਾ ਰਹੀਆਂ ਹਨ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਲੀਡਰਾਂ ਦੇ ਬੱਚੇ ਸਰਹੱਦਾਂ ਉਤੇ ਜਾਣ ਤਾਂ ਇਨ੍ਹਾਂ ਨੂੰ ਸੇਕ ਲੱਗੇ। 13 ਤਾਰੀਖ ਨੂੰ ਗੱਜਣ ਸਿੰਘ ਨੇ ਛੁੱਟੀ ਆਉਣਾ ਸੀ ਪਰ ਉਸ ਦਿਨ ਗੱਜਣ ਸਿੰਘ ਦੀ ਤਿਰੰਗੇ ਵਿੱਚ ਲਿਪਟੀ ਹੋਈ ਮ੍ਰਿਤਕ ਦੇਹ ਆਈ। ਗੱਜਣ ਸਿੰਘ ਆਪਣੇ ਵਿਆਹ ਵਾਲੇ ਦਿਨ ਵੀ ਟਰੈਕਟਰ ਉੱਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾ ਕੇ ਤੁਰਿਆ ਸੀ ਅਤੇ ਟਰੈਕਟਰ ਉੱਤੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *