ਸੂਟ ਬੂਟ ਪਾਕੇ ਆਏ ਬੱਚੇ ਨੇ ਮੈਰਿਜ ਪੈਲੇਸ ਚ ਕਰਤਾ ਕਾਂਡ, ਕੈਮਰੇ ਦੇਖ ਹੱਕੀ ਬੱਕੀ ਰਹਿ ਗਈ ਲਾੜੀ ਦੀ ਮਾਂ

ਮੈਰਿਜ ਪੈਲੇਸਾਂ ਵਿੱਚ ਹੋ ਰਹੇ ਵਿਆਹ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਬਰਾਤੀ ਕੌਣ ਹਨ ਅਤੇ ਮੇਲ਼ੀ ਕੌਣ ਹਨ? ਇਸ ਦੌਰਾਨ ਕਈ ਚੋਰ ਉਚੱਕੇ ਵੀ ਸ਼ਾਮਲ ਹੋ ਜਾਂਦੇ ਹਨ, ਜੋ ਗਲਤ ਘਟਨਾ ਨੂੰ ਅੰਜਾਮ ਦੇ ਕੇ ਖਿਸਕ ਜਾਂਦੇ ਹਨ। ਅਜਿਹੇ ਲੋਕਾਂ ਦਾ ਕੋਈ ਪੱਕਾ ਪਤਾ ਟਿਕਾਣਾ ਵੀ ਨਹੀਂ ਹੁੰਦਾ। ਇਸ ਲਈ ਅਜਿਹੇ ਮੌਕਿਆਂ ਤੇ ਚੌਕਸ ਰਹਿਣ ਦੀ ਲੋੜ ਹੁੰਦੀ ਹੈ। ਥਾਣਾ ਗੜ੍ਹਸ਼ੰਕਰ ਅਧੀਨ ਪੈਂਦੇ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਤੇ ਇਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ 10 ਸਾਲ

ਦਾ ਇਕ ਲੜਕਾ ਲਾੜੀ ਦੀ ਮਾਂ ਦਾ ਪਰਸ ਚੁੱਕ ਕੇ ਹੀ ਫ਼ਰਾਰ ਹੋ ਗਿਆ। ਪਰਸ ਵਿਚ 3 ਲੱਖ ਰੁਪਏ ਨਕਦ ਅਤੇ ਡੇਢ ਲੱਖ ਰੁਪਏ ਦੀ ਕੀਮਤ ਦੇ ਗਹਿਣੇ ਦੱਸੇ ਜਾਂਦੇ ਹਨ। ਲੜਕੀ ਦੀ ਮਾਂ ਬੈਠੀ ਸੀ ਅਤੇ ਪਰਸ ਉਸਦੇ ਕੋਲ ਪਿਆ ਸੀ। ਬੱਚਾ ਬੜੀ ਹੁਸ਼ਿਆਰੀ ਨਾਲ ਪਰਸ ਚੁੱਕ ਕੇ ਮੌਕੇ ਤੋਂ ਦੌੜ ਗਿਆ। ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਰਾਮ ਲੁਭਾਇਆ ਨੇ ਦੱਸਿਆ ਹੈ ਕਿ ਪੈਲੇਸ ਵਿੱਚ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ।

ਲੜਕੀ ਦੀ ਮਾਂ ਸੱਤਿਆ ਦੇਵੀ ਦੇ ਹੱਥ ਵਿਚ ਪਰਸ ਸੀ। ਜਿਸ ਵਿਚ ਨਕਦੀ ਅਤੇ ਗਹਿਣੇ ਸਨ। ਰਾਮ ਲੁਭਾਇਆ ਦੇ ਦੱਸਣ ਮੁਤਾਬਕ ਜਿਉਂ ਹੀ ਉਨ੍ਹਾਂ ਦੀ ਪਤਨੀ ਨੇ ਪਰਸ ਰੱਖਿਆ ਤਾਂ ਬੜੀ ਹੁਸ਼ਿਆਰੀ ਨਾਲ ਲੜਕਾ ਪਰਸ ਚੁੱਕ ਕੇ ਤੁਰੰਤ ਦੌੜ ਗਿਆ। ਇਹ ਲੜਕਾ ਪਹਿਲਾਂ ਵੀ ਉਨ੍ਹਾਂ ਦੀ ਪਤਨੀ ਦੇ ਕੋਲ ਘੁੰਮ ਰਿਹਾ ਸੀ। ਉਨ੍ਹਾਂ ਦੀ ਪਤਨੀ ਬੱਚੇ ਨੂੰ ਕਿਸੇ ਰਿਸ਼ਤੇਦਾਰ ਦਾ ਬੱਚਾ ਹੀ ਸਮਝਦੀ ਰਹੀ। ਰਾਮ ਲੁਭਾਇਆ ਨੇ ਦੱਸਿਆ ਹੈ ਕਿ ਘਟਨਾ 4 ਵਜੇ ਦੀ ਹੈ । ਉਸ ਸਮੇਂ ਇਕ ਸਾਈਡ ਤੇ ਲਗਭਗ 20 ਸਾਲ ਦਾ ਲੜਕਾ ਵੀ ਬੈਠਾ ਦਿਖਾਈ ਦਿੰਦਾ ਹੈ।

ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਸ਼ਗਨਾਂ ਵਾਲੇ ਲਿਫ਼ਾਫ਼ੇ ਪਰਸ ਵਿਚ ਹੀ ਸਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੈਲੇਸ ਵਿੱਚ 10-12 ਸਾਲ ਦੇ ਲੜਕੇ ਦੁਆਰਾ ਵਿਆਹ ਵਾਲੀ ਲੜਕੀ ਦੀ ਮਾਂ ਦਾ ਪਰਸ ਚੋਰੀ ਕਰਨ ਦੀ ਇਤਲਾਹ ਮਿਲੀ ਹੈ। ਪਰਸ ਵਿੱਚ ਨਕਦੀ ਅਤੇ ਗਹਿਣੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਜਲਦੀ ਹੀ ਦੋਸ਼ੀ ਲੜਕੇ ਤੱਕ ਪਹੁੰਚ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *