CM ਚੰਨੀ ਕੋਲ ਨੰਗੇ ਪੈਰੀ ਫਰਿਆਦ ਲੈ ਕੇ ਆਇਆ ਬੰਦਾ, ਮੁਖ ਮੰਤਰੀ ਨੇ ਦਿੱਤੀਆਂ ਆਪਣੀਆਂ ਚੱਪਲਾਂ, ਦੇਖੋ ਵੀਡੀਓ

ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਹਨ ਪਰ ਉਨ੍ਹਾਂ ਤੇ ਅਮਲ ਕਰਨਾ ਬਹੁਤ ਔ-ਖਾ ਹੈ। ਕਈ ਲੋਕ ਤਾਂ ਇਕ ਦੂਜੇ ਦੇ ਕੰਮਾਂ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ ਪਰ ਖੁਦ ਕੁਝ ਨਹੀਂ ਕਰ ਸਕਦੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾ ਦਿਨ ਦੇਖਦੇ ਹਨ- ਨਾ ਰਾਤ। ਉਹ ਹਰ ਫਰਿਆਦੀ ਦੀ ਗੱਲ ਸੁਣਦੇ ਹਨ ਅਤੇ ਮਸਲਾ ਹੱਲ ਕਰਨ ਦਾ ਭਰੋਸਾ ਦਿੰਦੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ, ਜਿਸ ਵਿਚ ਉਹ ਰਾਤ ਸਮੇਂ ਆਪਣੇ ਘਰ ਦੇ ਅੱਗੇ ਬੈਂਚ ਤੇ ਬੈਠੇ ਵਿਅਕਤੀਆਂ ਦੀਆਂ ਫਰਿਆਦਾਂ ਸੁਣ ਰਹੇ ਹਨ।

ਹਾਲਾਂਕਿ ਲੀਡਰ ਲੋਕਾਂ ਦੀ ਸਕਿਉਰਿਟੀ ਵਾਲੇ ਦਿਨ ਸਮੇਂ ਵੀ ਆਮ ਜਨਤਾ ਨੂੰ ਉਨ੍ਹਾਂ ਦੇ ਨੇੜੇ ਨਹੀਂ ਲੱਗਣ ਦਿੰਦੇ। ਉਨ੍ਹਾਂ ਨੇ ਰਾਤ ਸਮੇਂ ਕਿਸੇ ਦੀ ਗੱਲ ਕੀ ਸੁਣਨੀ ਹੈ? ਸ਼ਾਇਦ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੁੱਖ ਮੰਤਰੀ ਹੈ, ਜਿਸ ਤਕ ਹਰ ਅਮੀਰ ਗ਼ਰੀਬ ਪਹੁੰਚ ਕਰ ਸਕਦਾ ਹੈ। ਆਮ ਇਨਸਾਨ ਤਾਂ ਕਿਸੇ ਵਿਧਾਇਕ ਨੂੰ ਵੀ ਮਿਲ ਨਹੀਂ ਸਕਦਾ। ਇਸ ਵੀਡੀਓ ਵਿੱਚ ਮੁੱਖ ਮੰਤਰੀ ਲੋਕਾਂ ਦੀਆਂ ਫਰਿਆਦਾਂ ਸੁਣ ਰਹੇ ਹਨ। ਉਨ੍ਹਾਂ ਕੋਲ ਇੱਕ ਵਿਅਕਤੀ ਪੈਰਾਂ ਤੋਂ ਨੰਗਾ ਹੀ ਆਉਂਦਾ ਹੈ।

ਮੁੱਖ ਮੰਤਰੀ ਉਸ ਨੂੰ ਆਪਣੀ ਚੱਪਲ ਪਹਿਨਣ ਲਈ ਦਿੰਦੇ ਹਨ। ਮੁੱਖ ਮੰਤਰੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸਮਾਜ ਦੇ ਗ਼ ਰੀ ਬ ਲੋਕਾਂ ਵਿੱਚ ਵਿਚਰਦੇ ਹਨ। ਉਹ ਵੀ ਆਈ ਪੀ ਕਲਚਰ ਦੀ ਬਜਾਏ ਜ਼ਮੀਨ ਨਾਲ ਜੁੜੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੀ ਇਕ ਵੀਡਿਓ ਵਾਇਰਲ ਹੋਈ ਸੀ। ਜਿਸ ਵਿਚ ਉਹ ਰਾਤ ਦੇ ਢਾਈ ਵਜੇ ਕੰਧ ਉੱਤੇ ਬੈਠ ਕੇ ਲੋਕਾਂ ਦੀਆਂ ਫਰਿਆਦਾਂ ਸੁਣ ਰਹੇ ਸਨ।

ਮੁੱਖ ਮੰਤਰੀ ਬਣਦੇ ਸਾਰ ਹੀ ਉਨ੍ਹਾਂ ਨੇ ਆਪਣੇ ਸਕਿਉਰਿਟੀ ਵਿੱਚ ਕਟੌਤੀ ਕਰ ਦਿੱਤੀ ਸੀ। ਇਸੇ ਗੱਲੋਂ ਹਰ ਕੋਈ ਉਨ੍ਹਾਂ ਦੀ ਪ੍ਰਸੰਸਾ ਕਰ ਰਿਹਾ ਹੈ। ਸੂਬੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਦੇਖਣਾ ਹੋਵੇਗਾ ਕੀ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਦੇ ਹਨ? ਕੰਮ ਕਰਨ ਲਈ ਸਮਾਂ ਬਹੁਤ ਥੋੜ੍ਹਾ ਹੈ ਅਤੇ ਕੰਮ ਬਹੁਤ ਜ਼ਿਆਦਾ ਹਨ, ਕਿਉਂਕਿ ਕੁਝ ਹੀ ਸਮੇਂ ਬਾਅਦ ਚੋਣਾਂ ਹੋਣ ਵਾਲੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *