CM ਚੰਨੀ ਨੇ ਇਸ ਬਜ਼ੁਰਗ ਮਾਤਾ ਕੋਲ ਬੈਠਕੇ ਖਾਧੀ ਰੋਟੀ ਤੇ ਪੀਤੀ ਚਾਹ, ਦੇਖੋ ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਾਰੇ ਪਾਸੇ ਬੱਲੇ ਬੱਲੇ ਹੋਈ ਪਈ ਹੈ। ਲੋਕਾਂ ਦੇ ਮੂੰਹੋਂ ਸਹਿਜ ਸੁਭਾਅ ਹੀ ਨਿਕਲਦਾ ਹੈ, ਮੁੱਖ ਮੰਤਰੀ ਹੋਵੇ ਤਾਂ ਇਹੋ ਜਿਹਾ। ਰਾਤ ਸਮੇਂ ਤਾਂ ਪਿੰਡ ਦਾ ਸਰਪੰਚ ਨਹੀਂ ਜਾਗਦਾ, ਬੇਸ਼ੱਕ ਉਸ ਦਾ ਦਰਵਾਜ਼ਾ ਖੜਕਾਉਂਦੇ ਰਹੋ ਪਰ ਇਹ ਸੂਬੇ ਦਾ ਮੁੱਖ ਮੰਤਰੀ ਰਾਤ ਦੇ 12 ਵਜੇ ਵੀ ਆਪਣੀ ਰਿਹਾਇਸ਼ ਦੇ ਅੱਗੇ ਬੈਠ ਕੇ ਲੋਕਾਂ ਦੀਆਂ ਫਰਿਆਦਾਂ ਸੁਣਦਾ ਹੈ। ਇੱਥੋਂ ਤੱਕ ਕਿ ਕਿਸੇ ਨੰਗੇ ਪੈਰੀਂ ਆਏ ਵਿਅਕਤੀ ਨੂੰ ਆਪਣੀ ਚੱਪਲਾਂ ਤੱਕ ਦੇ ਦਿੱਤੀਆਂ ਜਾਂਦੀਆਂ ਹਨ।

ਕੀ ਕਦੇ ਪਹਿਲਾਂ ਵੀ ਕੋਈ ਮੁੱਖ ਮੰਤਰੀ ਸੂਬੇ ਵਿੱਚ ਇਸ ਤਰ੍ਹਾਂ ਵਿਚਰਿਆ ਹੈ? ਵੈਸੇ ਤਾਂ ਹਰ ਕੋਈ ਖ਼ੁਦ ਨੂੰ ਲੋਕਾਂ ਦਾ ਸੇਵਕ ਦੱਸਦਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਕ ਹੋਰ ਵੀਡੀਓ ਦੇਖਣ ਨੂੰ ਮਿਲੀ ਹੈ। ਇਹ ਵੀਡੀਓ ਉਨ੍ਹਾਂ ਦੇ ਆਪਣੇ ਇਲਾਕੇ ਚਮਕੌਰ ਸਾਹਿਬ ਦੇ ਪਿੰਡ ਸਾਲਾਪੁਰ ਦੀ ਦੱਸੀ ਜਾਂਦੀ ਹੈ। ਇੱਥੇ ਮੁੱਖ ਮੰਤਰੀ ਕਿਸੇ ਬਜ਼ੁਰਗ ਮਾਤਾ ਦੇ ਘਰ ਜਾਂਦੇ ਹਨ। ਉਹ ਇਸ ਘਰ ਵਿੱਚ ਖਾਣਾ ਖਾਂਦੇ ਹਨ ਅਤੇ ਚਾਹ ਵੀ ਪੀਂਦੇ ਹਨ।

ਉਹ ਬਜ਼ੁਰਗ ਮਾਤਾ ਦੇ ਨਾਲ ਬੈਠੇ ਦਿਖਾਈ ਦਿੰਦੇ ਹਨ। ਮੁੱਖ ਮੰਤਰੀ ਬਜ਼ੁਰਗ ਮਾਤਾ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਸਿਰੋਪਾਓ ਦੇ ਨਾਲ ਨਾਲ ਸ੍ਰੀ ਸਾਹਿਬ ਵੀ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਇਨ੍ਹਾਂ ਗੱਲਾਂ ਨੇ ਹਰ ਕਿਸੇ ਨੂੰ ਪ੍ਰਭਾਵਤ ਕੀਤਾ ਹੈ। ਹਰ ਕਿਸੇ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਦਾ ਆਪਣਾ ਹੈ। ਹੁਣ ਤੱਕ ਉਨ੍ਹਾਂ ਨੂੰ ਕੋਈ ਵੀ ਅਜਿਹਾ ਮੁੱਖ ਮੰਤਰੀ ਮਿਲਿਆ ਹੀ ਨਹੀਂ। ਲੋਕ ਸਮਝਦੇ ਹਨ ਕਿ ਇਸ ਮੁੱਖ ਮੰਤਰੀ ਨੂੰ ਉਹ ਆਪਣੇ ਦਿਲ ਦੀ ਗੱਲ ਕਹਿ ਸਕਦੇ ਹਨ।

ਚਲੋ ਕੋਈ ਤਾਂ ਹੈ- ਜੋ ਉਨ੍ਹਾਂ ਦੀ ਗੱਲ ਸੁਣਦਾ ਹੈ। ਮੁੱਖ ਮੰਤਰੀ ਨੂੰ ਲੋਕਾਂ ਦੀ ਸੇਵਾ ਕਰਨ ਲਈ ਬਹੁਤ ਥੋੜ੍ਹਾ ਸਮਾਂ ਹਾਸਲ ਹੋਇਆ ਹੈ। ਲੋਕ ਚਾਹੁੰਦੇ ਹਨ ਕਿ ਕੋਈ ਅਜਿਹਾ ਵਿਅਕਤੀ ਮੁੱਖ ਮੰਤਰੀ ਹੋਵੇ, ਜੋ ਉਨ੍ਹਾਂ ਦੇ ਮ ਸ ਲੇ ਹੱਲ ਕਰ ਸਕੇ। ਉਹ ਮੁੱਖ ਮੰਤਰੀ ਤੋਂ ਬਹੁਤ ਉਮੀਦਾਂ ਰੱਖਦੇ ਹਨ। ਮੁੱਖ ਮੰਤਰੀ ਲਈ ਲੋਕਾਂ ਦੇ ਦਿਲਾਂ ਵਿੱਚ ਕੀ ਸਥਾਨ ਹੈ? ਇਹ ਤਾਂ 2022 ਦੇ ਚੋਣ ਨਤੀਜੇ ਹੀ ਦਰਸਾਉਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *