ਚਾਵਾਂ ਨਾਲ ਵਿਆਹੀ ਧੀ ਤੋਂ ਦੁਖੀ ਹੋਇਆ ਸਾਰਾ ਟੱਬਰ, ਮਾਂ ਬਾਪ ਤੇ ਭਰਾ ਦਾ ਕੀਤਾ ਬੁਰਾ ਹਾਲ

ਜ਼ਮੀਨ ਜਾਇਦਾਦ ਦੀ ਵੰਡ ਨੂੰ ਲੈ ਕੇ ਕਿੰਨੇ ਹੀ ਘਰ ਖ-ਰਾ-ਬ ਹੋ ਚੁੱਕੇ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਜ਼ਮੀਨ ਨੂੰ ਲੈ ਕੇ ਲੜਕੇ ਆਪਣੇ ਮਾਪਿਆਂ ਨੂੰ ਤੰ ਗ ਕਰਦੇ ਹਨ, ਇਥੋਂ ਤੱਕ ਕਿ ਮਾਤਾ ਪਿਤਾ ਨੂੰ ਘਰੋਂ ਹੀ ਕੱਢ ਦਿੰਦੇ ਹਨ ਪਰ ਲੜਕੀਆਂ ਹਮੇਸ਼ਾ ਆਪਣੇ ਮਾਪਿਆਂ ਦਾ ਸਹਾਰਾ ਬਣਦੀਆਂ ਹਨ, ਕਿਉਕਿ ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ “ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ”। ਇਹ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਧੀ ਦੇ ਕਾਰਨਾਮੇ ਨੂੰ ਦੇਖਕੇ ਤੁਹਾਨੂੰ ਉਪਰੋਕਤ ਲਿਖਿਆ ਕਥਨ ਵੀ ਝੂਠਾ ਲੱਗੇਗਾ।

ਮਿਲੀ ਜਾਣਕਾਰੀ ਮੁਤਾਬਿਕ ਹਰਪ੍ਰੀਤ ਕੌਰ ਨਾਮਕ ਲੜਕੀ ਆਪਣੇ ਪੇਕੇ ਪਰਿਵਾਰ ਤੋਂ ਜ਼ਮੀਨ ਜਾਇਦਾਦ ਦਾ ਹਿੱਸਾ ਲੈਣ ਲਈ ਉਨ੍ਹਾਂ ਦੀ ਜਾਨ ਲੈਣ ਤੱਕ ਵੀ ਪਹੁੰਚ ਕਰ ਰਹੀ ਹੈ। ਹਰਪ੍ਰੀਤ ਕੌਰ ਦੀ ਮਾਂ ਸਤਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰਕੇ ਉਸ ਨੂੰ ਸਹੁਰੇ ਪਰਿਵਾਰ ਭੇਜਿਆ ਸੀ। ਜੋ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਧ-ਮ-ਕੀਆਂ ਦਿੰਦੀ ਹੈ ਕਿ ਜੇਕਰ ਉਨ੍ਹਾਂ ਨੇ ਉਸਨੂੰ ਜ਼ਮੀਨ ਦਾ ਹਿੱਸਾ ਨਾ ਦਿੱਤਾ ਤਾਂ ਉਹ ਉਨ੍ਹਾਂ ਦੀ ਜਾਨ ਲੈ ਲਵੇਗੀ।

ਸਤਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਪੌਣੇ 2 ਕਿੱਲੇ ਜ਼ਮੀਨ ਹੈ, ਜੋ ਉਨ੍ਹਾਂ ਦੀ ਧੀ ਵਾਹੁਣਾ ਚਾਹੁੰਦੀ ਹੈ। ਪਿਤਾ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਵੱਡੀ ਲੜਕੀ ਹਰਪ੍ਰੀਤ ਕੌਰ ਜੋ ਦੂਜੀ ਜਗ੍ਹਾ ਪਿੰਡ ਘੁੱਦੂਵਾਲਾ ਵਿਆਹੀ ਹੋਈ ਹੈ। ਉਹ ਜ਼ਮੀਨ ਵਿੱਚੋਂ ਹਿੱਸਾ ਲੈਣ ਲਈ ਉਨ੍ਹਾਂ ਨੂੰ ਧਮਕੀਆਂ ਦਿੰਦੀ ਹੈ ਕਿ ਜੇਕਰ ਉਨ੍ਹਾਂ ਨੇ ਜ਼ਮੀਨ ਦਾ ਹਿੱਸਾ ਉਸ ਨੂੰ ਨਾ ਦਿੱਤਾ ਤਾਂ ਉਹ ਪੂਰੇ ਪਰਿਵਾਰ ਦੀ ਜਾਨ ਲੈ ਲਵੇਗੀ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4 ਬੱਚੇ ਹਨ, 3 ਲੜਕੀਆਂ ਅਤੇ 1 ਲੜਕਾ।

ਉਨ੍ਹਾਂ ਨੇ ਜ਼ਮੀਨ ਵੇਚ ਕੇ ਲੜਕੀਆਂ ਦਾ ਵਿਆਹ ਕੀਤਾ ਸੀ ਪਰ ਹੁਣ ਵੱਡੀ ਲੜਕੀ ਬਚੀ ਪੌਣੇ 2 ਕਿੱਲੇ ਜ਼ਮੀਨ ਵਿੱਚੋਂ ਹਿੱਸਾ ਮੰਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਧੀ ਵੱਲੋਂ ਇੱਦਾਂ ਹੀ ਤੰ-ਗ ਪ੍ਰੇ-ਸ਼ਾ-ਨ ਕੀਤਾ ਗਿਆ ਤਾਂ ਉਹ ਕੁਝ ਖਾ ਕੇ ਉਸ ਦੇ ਸਹੁਰੇ ਘਰ ਅੱਗੇ ਆਪਣੀ ਜਾਨ ਦੇ ਦੇਣਗੇ। ਭਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ 3 ਭੈਣਾਂ ਦਾ ਇਕਲੌਤਾ ਭਰਾ ਹੈ। ਉਹ ਚਾਰੋ ਭੈਣ ਭਰਾ ਵਿਆਹੇ ਹੋਏ ਹਨ। ਉਨ੍ਹਾਂ ਦੀ ਵੱਡੀ ਭੈਣ ਹਰਪ੍ਰੀਤ ਕੌਰ ਜੋ ਉਨ੍ਹਾਂ ਤੋਂ ਪੌਣੇ 2 ਕਿੱਲੇ ਜ਼ਮੀਨ ਵਿੱਚੋਂ ਹਿੱਸਾ ਮੰਗਦੀ ਹੈ।

ਉਨ੍ਹਾਂ ਦੀ ਭੈਣ ਸਹੁਰੇ ਪਰਿਵਾਰ ਵਿੱਚੋਂ ਲ-ੜ-ਕੇ ਪੇਕੇ ਘਰ ਆ ਜਾਂਦੀ ਹੈ ਅਤੇ ਪੇਕੇ ਘਰ ਤੋਂ ਸਹੁਰੇ ਘਰ ਚਲੀ ਜਾਂਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਜਾ ਰਿਹਾ ਹੈ। ਭਰਾ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਤੰ-ਗ ਕਰਨੋ ਨਾ ਹਟੀ ਤਾਂ ਉਹ ਸਾਰਾ ਪਰਿਵਾਰ ਉਸ ਦੇ ਘਰ ਅੱਗੇ ਆਪਣੀ ਜਾਨ ਦੇ ਦਵੇਗਾ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀ ਭੈਣ ਪੈਲ਼ੀ ਵਾਹ ਸਕਦੀ ਹੈ। ਹੁਣ ਇਸ ਮਾਮਲੇ ਵਿਚ ਹਰਪ੍ਰੀਤ ਕੌਰ ਤੇ ਲੱਗ ਰਹੇ ਦੋਸ਼ਾਂ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *