ਡੇਢ ਸਾਲ ਪਹਿਲਾਂ ਜਿਸ ਨਾਲ ਹੋਇਆ ਵਿਆਹ, ਕਰਵਾਚੌਥ ਵਾਲੇ ਦਿਨ ਉਹੀ ਬਣੀ ਮੋਤ ਦਾ ਕਾਰਨ

ਘਰ ਵਿੱਚ ਕ-ਲੇ-ਸ਼ ਕਈ ਵਾਰ ਕਿਸੇ ਗਲਤ ਘਟਨਾਵਾਂ ਨੂੰ ਜਨਮ ਦੇ ਦਿੰਦਾ ਹੈ। ਪਤੀ ਅਤੇ ਪਤਨੀ ਦੋਵੇਂ ਹੀ ਗ੍ਰਹਿਸਤ ਰੂਪੀ ਗੱਡੀ ਦੇ 2 ਪਹੀਏ ਹਨ। ਜਿੰਨੀ ਦੇਰ ਇਹ ਦੋਵੇਂ ਪਹੀਏ ਬਰਾਬਰ ਚਲਦੇ ਹਨ, ਇਹ ਗੱਡੀ ਚੱਲਦੀ ਰਹਿੰਦੀ ਹੈ। ਜਦੋਂ ਇਨ੍ਹਾਂ ਵਿੱਚ ਇਕਸੁਰਤਾ ਨਹੀਂ ਰਹਿੰਦੀ ਤਾਂ ਘਰ ਖ਼ਰਾਬ ਹੋ ਜਾਂਦਾ ਹੈ। ਨੂਰਮਹਿਲ ਦੇ ਨੇੜਲੇ ਪਿੰਡ ਨੱਤ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਗੁਰਮੇਜ ਸਿੰਘ ਵੱਲੋਂ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦੇਣ ਦੀ ਜਾਣਕਾਰੀ ਹਾਸਲ ਹੋਈ ਹੈ।

ਅੱਜ ਕਰਵਾ ਚੌਥ ਦਾ ਤਿਉਹਾਰ ਹੈ। ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖ ਰਹੀਆਂ ਹਨ ਪਰ ਇਸ ਪਰਿਵਾਰ ਵਿੱਚ ਪਤਨੀ ਕਾਰਨ ਹੀ ਪਤੀ ਨੇ ਆਪਣੀ ਜਾਨ ਦੇ ਦਿੱਤੀ ਹੈ। ਮਨਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਸ਼ਰਨਦੀਪ ਕੌਰ ਦਰਮਿਆਨ ਕ-ਲੇ-ਸ਼ ਰਹਿੰਦਾ ਸੀ। ਜਿਸ ਦੇ ਸਿੱਟੇ ਵਜੋਂ ਮਨਪ੍ਰੀਤ ਸਿੰਘ ਨੇ ਇਹ ਕਦਮ ਚੁੱਕ ਲਿਆ। ਅਜੇ ਡੇਢ ਸਾਲ ਪਹਿਲਾਂ ਹੀ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ ਸੀ। ਸ਼ਰਨਦੀਪ ਕੌਰ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਬਾਜਵਾ ਕਲਾਂ ਦੇ ਰਹਿਣ ਵਾਲੇ ਰੇਸ਼ਮ ਸਿੰਘ ਦੀ ਧੀ ਹੈ।

ਪਿੰਡ ਨੱਤ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਦੀ ਪਤਨੀ ਘਰ ਵਿੱਚ ਕ-ਲੇ-ਸ਼ ਰੱਖਦੀ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮ੍ਰਿਤਕ ਮਨਪ੍ਰੀਤ ਸਿੰਘ ਨੇ ਆਪਣੇ ਮੋਬਾਇਲ ਵਿਚ ਇਕ ਰਿਕਾਰਡਿੰਗ ਵੀ ਕੀਤੀ ਹੈ। ਜਿਸ ਵਿੱਚ ਉਸ ਨੇ ਦੋ-ਸ਼ ਲਗਾਏ ਹਨ ਕਿ ਉਸ ਦੀ ਪਤਨੀ, ਸੱਸ, 2 ਸਾਲੇ ਅਤੇ ਉਨ੍ਹਾਂ ਦੇ ਪਿੰਡ ਦਾ ਸਾਬਕਾ ਸਰਪੰਚ ਦੀਪਾ ਇਸ ਘਟਨਾ ਲਈ ਜ਼ਿੰ-ਮੇ-ਵਾ-ਰ ਹਨ। ਇਹ ਵਿਅਕਤੀ ਵਾਰ ਵਾਰ ਉਸ ਨੂੰ ਥਾਣੇ ਬੁਲਾ ਕੇ ਉਸ ਦੀ ਬੇ-ਇੱ-ਜ਼-ਤੀ ਕਰਦੇ ਸਨ।

ਜਿਸ ਕਰਕੇ ਉਹ ਅਜਿਹਾ ਕਦਮ ਚੁੱਕ ਰਿਹਾ ਹੈ। ਉਸ ਦੀ ਜਾਨ ਜਾਣ ਲਈ ਇਹ ਪੰਜੇ ਵਿਅਕਤੀ ਜ਼ਿੰਮੇਵਾਰ ਹਨ। ਥਾਣਾ ਨੂਰਮਹਿਲ ਦੀ ਪੁਲਸ ਨੇ ਇਨ੍ਹਾਂ ਪੰਜੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿੱਥੇ ਕਰਵਾ ਚੌਥ ਦੇ ਤਿਉਹਾਰ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਇਸ ਪਰਿਵਾਰ ਵਿੱਚ ਸੋ-ਗ ਦੀ ਲਹਿਰ ਛਾਈ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *