ਤੇਜ ਮੀਂਹ ਨੇ ਕੀਤਾ ਪਾਣੀ ਹੀ ਪਾਣੀ, ਸਭ ਕੁਝ ਕਰਕੇ ਰੱਖਤਾ ਤਬਾਹ, ਦੇਖੋ ਮੰਜਰ

ਇਕ ਪਾਸੇ ਤਾਂ ਝੋਨੇ ਦਾ ਸੀਜ਼ਨ ਹੈ। ਦੂਜੇ ਪਾਸੇ ਕੁਦਰਤ ਦਾ ਮਿਜਾਜ਼ ਨਹੀਂ ਝੱਲਿਆ ਜਾਂਦਾ, ਉੱਤੋਂ ਅਨਾਜ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਦੀ ਅਣਗਹਿਲੀ ਕਾਰਨ ਜੋ ਨੁਕਸਾਨ ਹੋ ਰਿਹਾ ਹੈ, ਉਸ ਦੀ ਭਰਪਾਈ ਕੌਣ ਕਰੇਗਾ? 2 ਦਿਨਾਂ ਤੋਂ ਮੌਸਮ ਖਰਾਬ ਹੋ ਚੁੱਕਾ ਹੈ। ਮੰਡੀਆਂ ਵਿੱਚ ਪਾਣੀ ਖੜ੍ਹਾ ਨਜ਼ਰ ਆਉਂਦਾ ਹੈ। ਤਰਨਤਾਰਨ ਵਿੱਚ ਤਾਂ ਕੱਲ੍ਹ ਗੜੇ ਵੀ ਪਏ। ਜੇਕਰ ਰੂਪਨਗਰ ਦੀ ਅਨਾਜ ਮੰਡੀ ਦਾ ਹਾਲ ਦੇਖਿਆ ਜਾਵੇ ਤਾਂ ਹਾਲਾਤ ਖਰਾਬ ਹਨ।

ਖਰੀਦਿਆ ਹੋਇਆ ਝੋਨਾ ਪਾਣੀ ਵਿਚ ਭਿੱਜ ਰਿਹਾ ਹੈ। ਨੀਲੀ ਛੱਤ ਹੇਠ ਝੋਨਾ ਪਿਆ ਹੈ। ਕੋਈ ਤਰਪਾਲਾਂ ਦਾ ਪ੍ਰਬੰਧ ਨਹੀਂ। ਜੇ ਕਿਤੇ ਕੋਈ ਤਰਪਾਲ ਪਾਈ ਹੋਈ ਦਿਖਦੀ ਹੈ ਤਾਂ ਜ਼ਮੀਨ ਤੇ ਪਾਣੀ ਖੜ੍ਹਾ ਹੈ। ਜਿਸ ਵਿੱਚ ਬੋਰੀਆਂ ਪਈਆਂ ਹਨ। ਜਦੋਂ ਕਿਸਾਨ ਮੰਡੀ ਵਿੱਚ ਝੋਨਾ ਲਿਆਉਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ 17 ਫ਼ੀਸਦੀ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ ਪਰ ਜੋ ਹੁਣ ਝੋਨਾ ਮੰਡੀ ਵਿੱਚ ਪਿਆ ਭਿੱਜ ਰਿਹਾ ਹੈ, ਕੀ ਇਸ ਵਿਚ ਨਮੀ ਨਹੀਂ ਆ ਰਹੀ?

ਖਰੀਦ ਏਜੰਸੀਆਂ ਕਿਉਂ ਪ੍ਰਬੰਧ ਨਹੀਂ ਕਰਦੀਆਂ? ਸਰਕਾਰਾਂ ਵੀ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ। ਮੀਂਹ ਨੇ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਘੱਟ ਤੋਂ ਘੱਟ ਇਨ੍ਹਾਂ ਤਾਂ ਹੋਣਾ ਚਾਹੀਦਾ ਹੈ ਕਿ ਖਰੀਦੇ ਹੋਏ ਝੋਨੇ ਦੀ ਲਿਫਟਿੰਗ ਹੋ ਜਾਵੇ। ਲੱਗਦਾ ਹੈ ਸਰਕਾਰਾਂ ਤਾਂ ਡੰਗ ਟਪਾ ਰਹੀਆਂ ਹਨ। ਇਸ ਲਈ ਕਿਸ ਦੀ ਜ਼ਿੰਮੇਵਾਰੀ ਹੈ? ਸਰਕਾਰੀ ਖਰੀਦ ਏਜੰਸੀਆਂ ਦੀ ਜਾਂ ਸਰਕਾਰ ਦੀ। ਜੇਕਰ ਮੰਡੀਆਂ ਵਿਚ ਝੋਨਾ ਇਸ ਤਰ੍ਹਾਂ ਹੀ ਮੀਂਹ ਵਿੱਚ ਭਿੱਜਣਾ ਹੈ ਤਾਂ ਕਿਸਾਨਾਂ ਤੇ 17 ਫੀਸਦੀ ਨਮੀ ਵਾਲੀ ਸ਼ਰਤ ਕਿਉਂ ਲਾਗੂ ਕੀਤੀ ਜਾਂਦੀ ਹੈ?

ਕਦੋਂ ਮੰਡੀਆਂ ਵਿਚ ਮੁਕੰਮਲ ਪ੍ਰਬੰਧ ਹੋਣਗੇ? ਕਦੋਂ ਸ਼ੈੱਡ ਬਣਾਏ ਜਾਣਗੇ? ਇਸ ਤਰ੍ਹਾਂ ਜੋ ਅਨਾਜ ਮੰਡੀਆਂ ਵਿਚ ਖਰਾਬ ਹੋ ਰਿਹਾ ਹੈ, ਕੀ ਉਸ ਨਾਲ ਸਰਕਾਰ ਨੂੰ ਘਾਟਾ ਨਹੀਂ ਪੈ ਰਿਹਾ? ਲੱਗਦਾ ਹੈ ਖਰੀਦ ਏਜੰਸੀਆਂ ਤਾ ਮੀਂਹ ਹਟਣ ਦੀ ਉਡੀਕ ਹੀ ਕਰ ਸਕਦੀਆਂ ਹਨ। ਸਭ ਕੁਝ ਕੁਦਰਤ ਦੇ ਰਹਿਮੋ ਕਰਮ ਤੇ ਹੀ ਚੱਲ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *