ਵਿਆਹ ਤੋਂ ਵਾਪਿਸ ਆਉਂਦੇ ਸਮੇਂ ਵਾਪਰਿਆ ਭਾਣਾ, 7 ਸਾਲਾ ਬੱਚੇ ਦਾ ਕੱਟਿਆ ਗਿਆ ਸਿਰ

ਗ਼ਰੀਬੀ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ? ਗ਼ਰੀਬੀ ਤਾਂ ਅਜਿਹੇ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ। ਜਿੱਥੇ ਆਦਮੀ ਨੂੰ ਕੁਝ ਨਹੀਂ ਸੁੱਝਦਾ। ਇਹ ਇਕ ਅਜਿਹੇ ਹੀ ਪਰਿਵਾਰ ਦੀ ਕਹਾਣੀ ਹੈ ਜਿਸ ਦਾ 7 ਸਾਲ ਦਾ ਪੁੱਤਰ ਅਤੇ ਬਜ਼ੁਰਗ ਮਾਂ ਹਸਪਤਾਲ ਵਿੱਚ ਪਏ ਹਨ ਪਰ ਪਰਿਵਾਰ ਕੋਲ ਉਨ੍ਹਾਂ ਦੀ ਡਾਕਟਰੀ ਸਹਾਇਤਾ ਲਈ ਪੈਸੇ ਨਹੀਂ ਹਨ। ਡਾਕਟਰਾਂ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਗ਼ਰੀਬ ਪਰਿਵਾਰ ਨੇ ਦਾਨੀ ਸੱਜਣਾਂ ਤੋਂ ਮਦਦ ਦੀ ਮੰਗ ਕੀਤੀ ਹੈ।

ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਤਰਨਤਾਰਨ ਦੇ ਪਿੰਡ ਬੁੱਗਾ ਦੇ ਰਹਿਣ ਵਾਲੇ ਹਨ। ਉਹ ਵਿਆਹ ਤੋਂ ਵਾਪਸ ਆ ਰਹੇ ਸਨ। ਫਤਹਿਗਡ਼੍ਹ ਚੂਡ਼ੀਆਂ ਉਨ੍ਹਾਂ ਦੀ ਗੱਡੀ ਟਰਾਲੀ ਨਾਲ ਟਕਰਾ ਗਈ। ਜਿਸ ਕਰ ਕੇ ਉਨ੍ਹਾਂ ਦਾ 7 ਸਾਲ ਦਾ ਪੁੱਤਰ ਬਾਹਰ ਜਾ ਡਿੱਗਿਆ। ਬੱਚੇ ਦੇ ਸਿਰ ਵਿੱਚ ਡੂੰਘਾ ਕੱਟ ਲੱਗਿਆ ਹੈ। ਜਦਕਿ ਗਗਨਦੀਪ ਸਿੰਘ ਦੀ ਸੱਸ ਦੀ 3 ਥਾਂ ਤੋਂ ਲੱਤ ਟੁੱਟ ਗਈ ਹੈ। ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਦਾ ਹੈ। ਡਾਕਟਰ ਉਨ੍ਹਾ ਤੋਂ 2 ਲੱਖ ਰੁਪਏ ਮੰਗ ਰਹੇ ਹਨ

ਪਰ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਫੀਸ ਬਿਨਾ ਡਾਕਟਰ ਦਵਾਈ ਸ਼ੁਰੂ ਨਹੀਂ ਕਰ ਰਹੇ। ਉਨ੍ਹਾਂ ਨੇ ਦਾਨੀ ਸੱਜਣਾਂ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੇ ਮਾਸੂਮ ਪੁੱਤਰ ਅਤੇ ਸੱਸ ਨੂੰ ਤੰਦਰੁਸਤ ਕਰਵਾ ਸਕਣ। ਗਗਨਦੀਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹ ਵਿਆਹ ਤੋਂ ਆ ਰਹੇ ਸਨ। ਰਸਤੇ ਵਿੱਚ ਹਾਦਸਾ ਵਾਪਰ ਗਿਆ। ਬੱਚਾ ਗੱਡੀ ਦੀ ਤਾਕੀ ਵਿੱਚੋਂ ਨਿਕਲ ਕੇ ਟਰਾਲੀ ਦੇ ਅੱਗੇ ਜਾ ਡਿੱਗਾ। ਉਸ ਦੇ ਸਿਰ ਵਿਚ ਡੂੰਘਾ ਕੱਚ ਲੱਗਾ ਹੈ।

ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਲੱਤ ਟੁੱਟ ਗਈ ਹੈ। ਉਹ 50 ਹਜ਼ਾਰ ਰੁਪਏ ਖਰਚ ਕਰ ਚੁੱਕੇ ਹਨ ਅਤੇ ਡਾਕਟਰ 2 ਲੱਖ ਰੁਪਏ ਹੋਰ ਮੰਗ ਰਹੇ ਹਨ। ਜਿੰਨੀ ਦੇਰ ਉਹ ਫੀਸ ਨਹੀਂ ਭਰਦੇ ਡਾਕਟਰ ਦਵਾਈ ਸ਼ੁਰੂ ਨਹੀਂ ਕਰ ਰਹੇ। ਗੁਰਪ੍ਰੀਤ ਕੌਰ ਨੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਪਣੇ ਬੇਟੇ ਅਤੇ ਬਜ਼ੁਰਗ ਮਾਂ ਨੂੰ ਡਾਕਟਰੀ ਸਹਾਇਤਾ ਦਿਵਾ ਸਕਣ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *