ਸਕੂਲ ਗਿਆ ਬੱਚਾ ਨਾ ਪਹੁੰਚਿਆ ਸਕੂਲ ਨਾ ਵਾਪਿਸ ਆਇਆ ਘਰ- ਰਾਹ ਚ ਪਾ ਲਿਆ ਮੋਤ ਨੇ ਘੇਰਾ

ਸੜਕਾਂ ਤੇ ਵਾਹਨ ਚਾਲਕਾਂ ਦੁਆਰਾ ਲਾ-ਪ੍ਰ-ਵਾ-ਹੀ ਨਾਲ ਕੀਤੀ ਜਾਂਦੀ ਡਰਾਈਵਿੰਗ ਕਈ ਹਾਦਸਿਆਂ ਨੂੰ ਜਨਮ ਦਿੰਦੀ ਹੈ। ਇਨ੍ਹਾਂ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਭਾਵੇਂ ਲਾਪ੍ਰਵਾਹੀ ਕਰਨ ਵਾਲਿਆਂ ਤੇ ਟ੍ਰੈਫਿਕ ਪੁਲਸ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ ਪਰ ਫੇਰ ਵੀ ਇਹ ਮਾਮਲੇ ਘੱਟ ਨਹੀਂ ਰਹੇ। ਰੋਜਾਨਾ ਇਸ ਨਾਲ ਜੁੜਿਆ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ। ਇਹ ਤਾਜਾ ਮਾਮਲਾ ਹਲਕਾ ਪਾਇਲ ਤੋਂ ਸਾਹਮਣੇ ਆਇਆ ਹੈ,

ਜਿਥੇ ਥਾਣਾ ਦੋਰਾਹਾ ਦੇ ਅਧੀਨ ਪੈਂਦੇ ਬਿਲਾਸਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਤਰਨਪ੍ਰੀਤ ਸਿੰਘ ਨੂੰ ਕਿਸੇ ਫੈਕਟਰੀ ਦੀ ਤੇਜ਼ ਰਫ਼ਤਾਰ ਵੈਨ ਦੁਆਰਾ ਕੁਚਲ ਦੇਣ ਦੀ ਘ-ਟ-ਨਾ ਸਾਹਮਣੇ ਆਈ ਹੈ। ਤਰਨਪ੍ਰੀਤ ਸਿੰਘ ਨੇ ਘਟਨਾ ਸਥਾਨ ਤੇ ਹੀ ਦਮ ਤੋੜ ਦਿੱਤਾ। ਦੋਰਾਹਾ ਪੁਲਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਤਰਨਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਪੈਦਲ ਹੀ ਬਿਲਾਸਪੁਰ ਵਿਖੇ ਸਕੂਲ ਵਿੱਚ ਪੜ੍ਹਨ ਲਈ ਜਾ ਰਿਹਾ ਸੀ।

ਰਸਤੇ ਵਿੱਚ ਉਨ੍ਹਾਂ ਨੇ ਕਿਸੇ ਮੋਟਰਸਾਈਕਲ ਚਾਲਕ ਤੋਂ ਲਿਫਟ ਲੈ ਲਈ। ਲੁਧਿਆਣਾ ਚੰਡੀਗੜ੍ਹ ਦੇ ਦੱਖਣੀ ਬਾਈਪਾਸ ਤੇ ਗੁਰਦੁਆਰਾ ਸਾਹਿਬ ਬਾਬੇ ਸ਼ਹੀਦਾਂ ਅਜਨੌਦ ਦੇ ਮੋੜ ਤੇ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ। ਕਿਸੇ ਫੈਕਟਰੀ ਦੀ ਤੇਜ਼ ਰਫਤਾਰ ਆ ਰਹੀ ਵੈਨ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਤਰਨਪ੍ਰੀਤ ਸਿੰਘ ਇਕ ਪਾਸੇ ਨੂੰ ਡਿੱਗ ਪਿਆ ਅਤੇ ਵੈਨ ਉਸ ਦੇ ਉੱਤੋਂ ਦੀ ਲੰਘ ਗਈ ਪਰ ਤਰਨਪ੍ਰੀਤ ਸਿੰਘ ਦੇ ਸਾਥੀ ਦੂਜੇ ਪਾਸੇ ਨੂੰ ਡਿੱਗਣ ਕਾਰਨ ਵੈਨ ਦੇ ਹੇਠ ਆਉਣ ਤੋਂ ਬਚ ਗਏ।

ਉਨ੍ਹਾਂ ਦੇ ਕੁਝ ਸੱ-ਟਾਂ ਲੱਗੀਆਂ ਹਨ। ਜਦਕਿ ਤਰਨਪ੍ਰੀਤ ਸਿੰਘ ਥਾਂ ਤੇ ਹੀ ਦਮ ਤੋੜ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ਤੇ ਥਾਣਾ ਦੋਰਾਹਾ ਦੀ ਪੁਲੀਸ ਘਟਨਾ ਸਥਾਨ ਤੇ ਪਹੁੰਚ ਗਈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵੈਨ ਚਾਲਕ ਮੌਕੇ ਤੋਂ ਦੌੜ ਗਿਆ ਹੈ। ਇਸ ਤਰ੍ਹਾਂ ਤਰਨਪ੍ਰੀਤ ਸਿੰਘ ਨੂੰ ਮੋਟਰਸਾਈਕਲ ਵਾਲੇ ਤੋਂ ਲਿਫਟ ਲੈਣੀ ਮਹਿੰਗੀ ਪੈ ਗਈ। ਜੇਕਰ ਉਹ ਮੋਟਰਸਾਈਕਲ ਉੱਤੇ ਨਾ ਬੈਠਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਉਸ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

Leave a Reply

Your email address will not be published. Required fields are marked *