ਸੜਕ ਤੇ ਚਲਦੀ ਕਾਰ ਨੂੰ ਲੱਗੀ ਅੱਗ ਧੂੰ-ਧੂੰ ਕਰਕੇ ਸੜੀ ਕਾਰ, ਚਾਲਕ ਨੇ ਛਾਲ ਮਾਰ ਬਚਾਈ ਜਾਨ

ਵਿਗਿਆਨ ਨੇ ਇਨਸਾਨ ਲਈ ਬਹੁਤ ਹੀ ਸਹੂਲਤਾਂ ਪੈਦਾ ਕੀਤੀਆਂ ਹਨ ਪਰ ਇਨ੍ਹਾ ਸੁੱਖ ਸੁਵਿਧਾਵਾਂ ਦੀ ਵਰਤੋਂ ਵੀ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਕਈ ਵਾਰ ਜ਼ਰਾ ਜਿੰਨੀ ਲਾਪ੍ਰਵਾਹੀ ਵੀ ਭਾਰੀ ਪੈ ਜਾਂਦੀ ਹੈ। ਰੋਪੜ ਚੰਡੀਗੜ੍ਹ ਰੋਡ ਤੇ ਰੰਗੀਲਪੁਰ ਨੇੜੇ ਜਾ ਰਹੀ ਮਰਸੀਡੀਜ਼ ਕਾਰ ਨੂੰ ਅੱਗ ਲੱਗ ਗਈ ਜਿਸ ਵਿਚ ਕਾਰ ਚਾਲਕ ਦਾ ਤਾਂ ਬਚਾਅ ਹੋ ਗਿਆ ਪਰ ਕਾਰ ਸੜ ਗਈ। ਇਹ ਕਾਰ ਚਾਲਕ ਰੋਪੜ ਤੋਂ ਸੋਲਖੀਆਂ ਵਾਲੇ ਟੋਲ ਪਲਾਜ਼ੇ ਤੇ ਜਾ ਰਿਹਾ ਸੀ।

ਜਦੋਂ ਉਹ ਰੰਗੀਲਪੁਰ ਨੇੜੇ ਪਹੁੰਚਿਆ ਤਾਂ ਉਸ ਨੂੰ ਪਟਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਾਰ ਚਾਲਕ ਨੇ ਸਮਝਿਆ ਕਿ ਟਾਇਰ ਫਟ ਗਿਆ ਹੈ। ਉਹ ਸਾਈਡ ਤੇ ਗੱਡੀ ਲਗਾ ਕੇ ਚੈੱਕ ਕਰਨ ਲੱਗਾ ਉਸ ਨੇ ਦੇਖਿਆ ਕਿ ਲਾਈਟਾਂ ਅਤੇ ਡਿੱਕੀ ਉੱਡ ਗਈ ਹੈ। ਇਹ ਡੀਜ਼ਲ ਗੱਡੀ ਹੈ। ਉਸ ਨੇ ਨੇੜੇ ਦੀ ਫੈਕਟਰੀ ਵਿੱਚ ਜਾ ਕੇ ਅੱਗ ਬੁਝਾਉਣ ਲਈ ਮੱਦਦ ਲੈਣੀ ਚਾਹੀ ਪਰ ਉੱਥੇ ਕੋਈ ਪ੍ਰਬੰਧ ਨਹੀਂ ਸੀ। ਉਸ ਨੂੰ ਟੋਲ ਪਲਾਜ਼ੇ ਤੋਂ ਵੀ ਕੋਈ ਮਦਦ ਨਹੀਂ ਮਿਲੀ।

ਇਸ ਤੋਂ ਬਾਅਦ ਉਸ ਨੇ ਫੋਨ ਕਰਕੇ ਰੋਪੜ ਤੋਂ ਫਾਇਰ ਬਿ੍ਗੇਡ ਮੰਗਵਾਈ। ਜਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਜਾਣਕਾਰੀ ਮਿਲਣ ਤੇ ਨਜ਼ਦੀਕੀ ਥਾਣੇ ਦੀ ਪੁਲਿਸ ਵੀ ਪਹੁੰਚ ਗਈ। ਇਸ ਹਾਦਸੇ ਵਿੱਚ ਮਾਲੀ ਨੁਕਸਾਨ ਤਾਂ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਕਾਰ ਚਾਲਕ ਨੇ ਸਿਆਣਪ ਤੋਂ ਕੰਮ ਲੈਂਦੇ ਹੋਏ ਕਾਰ ਸੜਕ ਤੋਂ ਸਾਈਡ ਉੱਤੇ ਕਰ ਲਈ।  ਜੇਕਰ ਕਾਰ ਸੜਕ ਦੇ ਵਿਚਕਾਰ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਹ ਮੇਨ ਰੋਡ ਹੈ

ਅਤੇ ਇੱਥੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ। ਕਈ ਵਾਰ ਤਾਂ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਗੱਡੀ ਵਿੱਚੋਂ ਨਿਕਲਣ ਦਾ ਵੀ ਸਮਾਂ ਨਹੀਂ ਮਿਲਦਾ ਪਰ ਇਸ ਕਾਰ ਚਾਲਕ ਨੂੰ ਸਮਾਂ ਰਹਿੰਦੇ ਪਤਾ ਲੱਗ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਦੀ ਖ਼ਬਰ ਮਿਲਣ ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਅੱਗ ਤੇ ਕਾਬੂ ਪਾ ਲਏ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *