14 ਸਾਲਾ ਬੱਚੀ ਨਾਲ ਤਾਏ ਨੇ ਕੀਤਾ ਸ਼ਰਮਨਾਕ ਕਾਰਾ, ਮਾਸੂਮ ਬੱਚੀ ਤੇ ਵੀ ਤਰਸ ਨਾ ਆਇਆ ਪਾਪੀ ਨੂੰ

ਮਜਬੂਰੀ ਤੇ ਗਰੀਬੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾਉਂਦੀ। ਜਿਵੇਂ ਕਿ ਕੋਈ ਵੀ ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਧੀ ਬਾਹਰ ਜਾ ਕੇ ਕੰਮ ਕਰੇ ਪਰ ਉਹਨਾਂ ਨੂੰ ਗਰੀਬੀ ਜਿਹੇ ਹਲਾਤਾਂ ਤਾਂ ਸਾਹਮਣੇ ਕਰਨ ਲਈ ਆਪਣੀ ਧੀ ਨੂੰ ਮਜ਼ਬੂਰੀ ਵਿੱਚ ਕੰਮ ਲਈ ਭੇਜਣਾ ਪੈਂਦਾ ਹੈ। ਅਜਿਹੇ ਵਿਚ ਕੁਝ ਮਾੜੇ ਲੋਕ ਉਨ੍ਹਾਂ ਦੀ ਮਜ਼ਬੂਰੀ ਦਾ ਫਾਇਦਾ ਚੁਕਦੇ ਹਨ ਤੇ ਲੜਕੀਆਂ ਨਾਲ ਧੱਕਾ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਮੱਤਾ ਠਾੜ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ 14 ਸਾਲਾ ਲੜਕੀ ਦੀ ਗੁਆਂਢਣ ਉਸ ਨੂੰ ਮਜ਼ਦੂਰੀ ਲਈ ਖੇਤ ਲੈ ਗਈ। ਜਿੱਥੇ ਲੜਕੀ ਨਾਲ 45 ਸਾਲਾ ਇੱਕ ਵਿਅਕਤੀ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂ ਪੀੜਤ ਪਰਿਵਾਰ ਨੇ ਉਸ ਦੇ ਖਿਲਾਫ ਆਵਾਜ਼ ਉਠਾਈ ਤਾਂ ਪੀੜਤ ਪਰਿਵਾਰ ਨਾਲ ਖਿੱਚ ਧੂਹ ਕੀਤੀ ਗਈ। ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੀ ਤਾਈ ਲੜਕੀ ਨੂੰ ਮਜਦੂਰੀ ਕਰਨ ਲਈ ਖੇਤ ਲੈ ਗਈ। ਲੜਕੀ ਦੇ ਤਾਏ ਨੇ ਲੜਕੀ ਨੂੰ ਚਾਹ ਬਣਾਉਣ ਦੇ ਬਹਾਨੇ ਮੋਟਰ ਅੰਦਰ ਭੇਜ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਲੜਕੀ ਦੇ ਪਿੱਛੇ ਚਲਾ ਗਿਆ ਅਤੇ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੀ ਮਾਂ ਦੇ ਦੱਸਣ ਅਨੁਸਾਰ ਲੜਕੀ ਦੀ ਤਾਈ ਲੜਕੀ ਨੂੰ ਖੇਤ ਦਿਹਾੜੀ ਤੇ ਲੈ ਕੇ ਗਈ ਸੀ।

ਲੜਕੀ ਦਾ ਤਾਇਆ ਲੜਕੀ ਨੂੰ ਚਾਹ ਦੇ ਬਹਾਨੇ ਮੋਟਰ ਵਿੱਚ ਲੈ ਗਿਆ। ਜਿਸ ਤੋਂ ਬਾਅਦ ਲੜਕੀ ਨਾਲ ਧੱਕਾ ਕਰਨ ਲੱਗਾ। ਉਨ੍ਹਾਂ ਦੀ ਲੜਕੀ ਕਿਸੇ ਬਹਾਨੇ ਉਥੋਂ ਬਚ ਨਿਕਲੀ। ਇਸ ਸਬੰਧੀ ਉਨ੍ਹਾਂ ਨੇ ਦੋਸ਼ੀ ਦੇ ਘਰ ਲਾਂਹਮਾ ਵੀ ਦਿੱਤਾ ਅਤੇ ਪੁਲੀਸ ਵਿੱਚ ਦਰਖਾਸਤ ਦਿੱਤੀ। ਜਦੋਂ ਉਹ ਪਿੰਡ ਦੇ ਸਰਪੰਚ ਨਾਲ ਥਾਣੇ ਤੋਂ ਘਰ ਆ ਰਹੀ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਪੀੜਤ ਲੜਕੀ ਦੇ ਪਿਤਾ ਨੂੰ ਘੇਰ ਕੇ ਖਿੱਚ ਧੂਹ ਕੀਤੀ ਤੇ ਸੱ-ਟਾ ਵੀ ਮਾਰੀਆਂ। ਲੜਕੀ ਦੀ ਮਾਂ ਵੱਲੋਂ ਕਿਹਾ ਜਾ ਰਿਹਾ ਹੈ

ਕਿ ਉਹ ਉਸ ਦਿਨ ਤੋਂ ਹੀ ਘਰ ਤੋਂ ਬਾਹਰ ਹਨ, ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ-ਤ-ਰਾ ਹੈ। ਇਨਸਾਫ਼ ਦੀ ਮੰਗ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਲੜਕੀ ਆਪਣੀ ਗਵਾਂਢੀ ਔਰਤਾਂ ਨਾਲ ਖੇਤ ਕੰਮ ਕਰਨ ਲਈ ਖੇਤਾਂ ਵਿਚ ਗਈ ਸੀ। ਉਥੇ ਟਹਿਲ ਸਿੰਘ ਜੋ ਕਿ ਖੇਤਾਂ ਦੀ ਨਿਗਰਾਨੀ ਕਰਦਾ ਸੀ। ਉਸ ਨੇ ਲੜਕੀ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ

ਪਰ ਲੜਕੀ ਕਿਸੇ ਤਰ੍ਹਾਂ ਬਚ ਕੇ ਉਥੋਂ ਨਿਕਲੀ। ਉਨਾਂ ਵਲੋਂ  ਲੜਕੀ ਦੇ ਪਿਤਾ ਦੇ ਬਿਆਨਾਂ ਅਨੁਸਾਰ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵੀ ਹਸਪਤਾਲ ਵਿੱਚ ਦਾਖਲ ਹੈ। ਉਸ ਵੱਲੋਂ ਕਿਹਾ ਗਿਆ ਹੈ ਕਿ ਉਸ ਦੀ ਵੀ ਲੱਤ ਟੁੱਟੀ ਹੈ। ਉਸ ਦੀ ਐਕ੍ਸਰਾ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *