ਆਟੋ ਵਾਲੇ ਤੇ ਆਇਆ ਕਰੋੜਪਤੀ ਦੀ ਘਰਵਾਲੀ ਦਾ ਦਿਲ, 45 ਲੱਖ ਲੈ ਕੇ ਘਰੋਂ ਭੱਜੀ

ਕਿਹਾ ਜਾਂਦਾ ਹੈ ਕਿ ਪਿਆਰ ਵਿੱਚ ਅੰਨੇ ਲੋਕਾਂ ਨੂੰ ਦੁਨੀਆਦਾਰੀ ਦੇ ਨਾਲ ਨਾਲ ਸਭ ਕੁਝ ਭੁੱਲ ਜਾਂਦਾ ਹੈ। ਅਸੀਂ ਸਾਰਿਆਂ ਨੇ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਪਿਆਰ ਅੰਨਾ ਹੁੰਦਾ ਹੈ। ਜਿਸ ਵਿਚ ਲੋਕਾਂ ਨੂੰ ਨਾ ਤਾਂ ਦੁਨੀਆਂਦਾਰੀ ਦਿਸਦੀ ਹੈ ਅਤੇ ਨਾ ਹੀ ਕੁਝ ਸੁਣਾਈ ਦਿੰਦਾ ਹੈ। ਇਥੋਂ ਤੱਕ ਹੀ ਨਹੀ ਪਿਆਰ ਵਿੱਚ ਅੰਨ੍ਹੇ ਲੋਕ ਆਪਣੀ ਉਮਰ ਵੀ ਨਹੀਂ ਦੇਖਦੇ ਅਤੇ ਅਜਿਹੇ ਕਦਮ ਚੁੱਕ ਲੈਂਦੇ ਹਨ। ਜਿਸ ਕਾਰਨ ਪਰਿਵਾਰ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਇੰਦੌਰ ਸ਼ਹਿਰ ਦੇ ਖਜ਼ਰਾਨਾ ਦੀ ਹਾਜੀ ਕਲੋਨੀ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਪਿਆਰ ਵਿਚ ਅੰਨ੍ਹੀ ਹੋਈ ਇੱਕ ਅਮੀਰ ਘਰਾਣੇ ਦੀ ਔਰਤ ਆਪਣੇ ਪ੍ਰੇਮੀ ਆਟੋ ਚਾਲਕ ਨਾਲ ਘਰ ਤੋਂ ਫ਼ਰਾਰ ਹੋ ਗਈ। ਜਾਂਦੀ ਜਾਂਦੀ ਔਰਤ ਘਰ ਵਿਚ ਰੱਖੇ ਹੋਏ ਗਹਿਣਿਆਂ ਦੇ ਨਾਲ-ਨਾਲ 45 ਲੱਖ ਰੁਪਏ ਵੀ ਲੈ ਗਈ। ਪਰਿਵਾਰ ਨੂੰ ਪਤਾ ਲੱਗਣ ਤੇ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਦੋਨੋਂ ਪ੍ਰੇਮੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਉੱਚ ਘਰਾਣੇ ਦੀ ਔਰਤ ਦੇ ਆਟੋ ਚਾਲਕ ਨਾਲ ਪ੍ਰੇਮ ਸਬੰਧ ਸਨ। ਔਰਤ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਜਦ ਕਿ ਆਟੋ ਚਾਲਕ ਔਰਤ ਤੋਂ 13 ਸਾਲ ਛੋਟਾ ਹੈ।

ਔਰਤ ਆਟੋ ਚਾਲਕ ਨੂੰ ਦਿਨ-ਰਾਤ ਅਤੇ ਵਾਰ-ਵਾਰ ਵੀਡੀਉ ਕਾਲ ਕਰਦੀ ਸੀ ਅਤੇ ਦੋਨਾਂ ਦੀ ਗਲਬਾਤ ਲੰਮੇ ਸਮੇਂ ਤੱਕ ਚਲਦੀ ਰਹਿੰਦੀ ਸੀ। ਜਦੋਂ ਔਰਤ 8 ਦਿਨ ਤੋਂ ਘਰ ਤੋਂ ਲਾਪਤਾ ਹੋਈ ਤਾਂ ਉਸ ਦੇ ਪਤੀ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ। ਪੁਲਿਸ ਨੂੰ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਹੀ ਦੋਨੋਂ ਪ੍ਰੇਮੀਆਂ ਸੰਬੰਧੀ ਤਫਤੀਸ਼ ਜਾਰੀ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਪਤਾ ਲੱਗਾ ਕਿ ਔਰਤ ਦੇ ਇੱਕ ਰਿਕਸ਼ਾ ਚਾਲਕ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ ਅਤੇ ਘਰ ਵਿੱਚ ਪਏ ਗਹਿਣੇ ਅਤੇ 45 ਲੱਖ ਰੁਪਏ ਗਾਇਬ ਹਨ। ਦੱਸਿਆ ਜਾ ਰਿਹਾ ਹੈ

ਕਿ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਜੋ ਕਿ 45 ਸਾਲ ਦੀ ਹੈ। ਉਸ ਦੇ ਆਪਣੇ ਤੋ 13 ਸਾਲ ਛੋਟੇ ਆਟੋ ਚਾਲਕ ਨਾਲ ਪ੍ਰੇਮ ਸੰਬੰਧ ਹਨ। ਜਿਸ ਦੇ ਚਲਦਿਆਂ ਉਹ ਘਰੋਂ ਆਪਣੇ ਪ੍ਰੇਮੀ ਨਾਲ ਭੱਜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਪੁਲੀਸ ਵੱਲੋਂ ਆਟੋ ਚਾਲਕ ਅਤੇ ਮਹਿਲਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਦੋਂ ਵੀ ਦੋਨਾਂ ਦੀ ਭਾਲ ਕਰ ਲਈ ਜਾਵੇਗੀ। ਉਸ ਤੋਂ ਬਾਅਦ ਪੂਰੇ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਏਗੀ।

Leave a Reply

Your email address will not be published. Required fields are marked *