ਆੜ੍ਹਤੀਏ ਨੇ ਮੰਡੀ ਚ ਵੱਢਕੇ ਸੁੱਟਿਆ ਟਰੱਕ ਡਰਾਈਵਰ, ਭਰਾ ਦੀ ਲਾਸ਼ ਦੇਖ ਮੰਡੀ ਚ ਭੈਣ ਪਾਵੇ ਕੀਰਨੇ

ਤਰਨਤਾਰਨ ਦੇ ਇੱਕ ਆੜ੍ਹਤੀ ਦੁਆਰਾ ਇਕ ਟਰੱਕ ਡਰਾਈਵਰ ਦੀ ਜਾਨ ਲੈ ਲਏ ਜਾਣ ਅਤੇ ਉਸ ਦੇ ਪੁੱਤਰ ਨੂੰ ਹਸਪਤਾਲ ਪਹੁੰਚਾ ਦੇਣ ਦੀ ਘਟਨਾ ਬਾਰੇ ਪਤਾ ਲੱਗਾ ਹੈ। ਟਰੱਕ ਡਰਾਈਵਰ ਬਲਵਿੰਦਰ ਸਿੰਘ ਅਤੇ ਆਡ਼੍ਹਤੀ ਜਗਤਾਰ ਸਿੰਘ ਆਪਸ ਵਿੱਚ ਕਿਸੇ ਗੱਲੋਂ ਬਹਿਸ ਪਏ। ਆੜ੍ਹਤੀ ਨੇ ਪਹਿਲਾਂ ਬਲਵਿੰਦਰ ਸਿੰਘ ਦੇ ਪਰਖੀ ਨਾਲ ਖੱਬੇ ਪਾਸੇ ਵਾਰ ਕਰ ਦਿੱਤਾ ਅਤੇ ਫੇਰ ਬਲਵਿੰਦਰ ਸਿੰਘ ਦੇ ਪੁੱਤਰ ਰਣਜੀਤ ਸਿੰਘ ਦੀ ਛਾਤੀ ਵਿਚ ਵਾਰ ਕਰ ਦਿੱਤਾ। ਬਲਵਿੰਦਰ ਸਿੰਘ ਦਮ ਤੋੜ ਚੁੱਕਾ ਹੈ

ਅਤੇ ਰਣਜੀਤ ਸਿੰਘ ਅੰਮ੍ਰਿਤਸਰ ਵਿਖੇ ਭਰਤੀ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਬਲਵਿੰਦਰ ਸਿੰਘ ਸਵੇਰੇ ਇੱਥੇ ਆਇਆ ਸੀ। ਉਸ ਦੀ ਜਗਤਾਰ ਸਿੰਘ ਨਾਲ ਕਿਹਾ ਸੁਣੀ ਹੋ ਗਈ। ਜਗਤਾਰ ਸਿੰਘ ਨੇ ਝੋਨਾ ਚੈੱਕ ਕਰਨ ਵਾਲੀ ਪਰਖੀ ਨਾਲ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ ਸਿੰਘ ਤੇ ਵਾਰ ਕਰ ਦਿੱਤਾ। ਜਿਸ ਨਾਲ ਬਲਵਿੰਦਰ ਸਿੰਘ ਅੱਖਾਂ ਮੀਟ ਗਿਆ ਅਤੇ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਭਰਤੀ ਕਰਵਾਇਆ ਗਿਆ ਹੈ।

ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਦੇ ਨਾਲ 3 ਹੋਰ ਨਾਮਾਲੂਮ ਵਿਅਕਤੀ ਸਨ। ਉਸ ਨੇ ਦੋਸ਼ੀਆਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਇਨ੍ਹਾਂ ਦੀ ਗੱਡੀ ਖਾਲੀ ਕਰਵਾਉਣ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਜਗਤਾਰ ਸਿੰਘ ਨੇ ਇਹ ਭਾਣਾ ਵਰਤਾ ਦਿੱਤਾ। ਇਸ ਘਟਨਾ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਇਕ ਬੰਦਾ ਹਸਪਤਾਲ ਵਿਚ ਭਰਤੀ ਹੈ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ।

ਮ੍ਰਿਤਕ ਬਲਵਿੰਦਰ ਸਿੰਘ ਦੀ ਭੈਣ ਵੀ ਚਾਹੁੰਦੀ ਹੈ ਕਿ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਲਾਖਾਂ ਪਿੱਛੇ ਦਿੱਤਾ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ ਸਿੰਘ ਕੋਲ ਟਰੱਕ ਹੈ। ਇਹ 9-10 ਵਜੇ ਮਾਲ ਲੱਦਣ ਗਏ ਸਨ। ਜਿੱਥੇ ਇਨ੍ਹਾਂ ਦਾ ਗਿੱਲੇ ਮਾਲ ਪਿੱਛੇ ਜਗਤਾਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸਭਰਾਉਂ ਨਾਲ ਵਿਵਾਦ ਹੋ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਝੋਨਾ ਚੈੱਕ ਕਰਨ ਵਾਲੀ ਪਰਖੀ ਬਲਵਿੰਦਰ ਸਿੰਘ ਦੇ ਖੱਬੇ ਪਾਸੇ ਲੱਗੀ ਹੈ

ਅਤੇ ਰਣਜੀਤ ਸਿੰਘ ਦੀ ਛਾਤੀ ਵਿੱਚ ਲੱਗੀ ਹੈ। ਜਿਸ ਨਾਲ ਬਲਵਿੰਦਰ ਸਿੰਘ ਦੀ ਜਾਨ ਚਲੀ ਗਈ ਹੈ ਅਤੇ ਰਣਜੀਤ ਸਿੰਘ ਹਸਪਤਾਲ ਵਿਚ ਭਰਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਆਨ ਲਏ ਜਾ ਰਹੇ ਹਨ ਅਤੇ ਇਸ ਸਬੰਧ ਵਿੱਚ ਮਾਮਲਾ ਦਰਜ ਕੀਤਾ ਜਾਵੇਗਾ। ਜਾਂਚ ਦੁਆਰਾ ਜੋ ਵੀ ਤੱਥ ਸਾਹਮਣੇ ਆਉਣ ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *