ਗੁਆਂਢੀ ਮੁੰਡੇ ਨੇ ਚੱਕਰਾਂ ਚ ਪਾਇਆ ਸਾਰਾ ਮੁਹੱਲਾ, ਦੇਖੋ ਕਿਵੇਂ ਸਕੀਮ ਲਾ ਕੇ ਔਰਤਾਂ ਕੀਤੀਆਂ ਕੰਗਾਲ

ਅੱਜ ਦੇ ਜ਼ਮਾਨੇ ਵਿੱਚ ਚੁਸਤ ਚਲਾਕ ਨਾ ਹੋਣਾ ਵੀ ਇਕ ਸਿਰਦਰਦੀ ਹੈ। ਕਿਉਂਕਿ ਭੋਲੇ ਬੰਦੇ ਨੂੰ ਸ਼ਾਤਰ ਦਿਮਾਗ ਲੋਕ ਵੱਡੀ ਠੱਗੀ ਲਾ ਜਾਂਦੇ ਹਨ। ਪਿੰਡ ਵਿੱਚ ਔਰਤਾਂ ਜ਼ਿਆਦਾਤਰ ਘਰਾਂ ਵਿੱਚ ਹੀ ਰਹਿੰਦੀਆਂ ਹਨ ਅਤੇ ਘਰ ਦੇ ਕੰਮਕਾਰ ਵਿੱਚ ਵਿਅਸਤ ਹੋਣ ਕਰਕੇ ਉਨ੍ਹਾਂ ਨੂੰ ਬਾਹਰਲੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ। ਇਸ ਦੀ ਜਾਣਕਾਰੀ ਨਹੀਂ ਮਿਲਦੀ। ਜਿਸ ਕਰਕੇ ਸ਼ਾਤਿਰ ਦਿਮਾਗ ਵਾਲੇ ਲੋਕ ਇਨ੍ਹਾਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਸਿਮ ਦੇਣ ਦੇ ਬਹਾਨੇ ਅੰਗੂਠੇ ਲਗਵਾ ਕੇ ਉਨ੍ਹਾਂ ਦੇ ਬੈਂਕ ਅਕਾਉਂਟ ਖਾਲੀ ਕਰ ਦਿੱਤੇ ਗਏ।

ਸੰਤੋਸ਼ ਕੁਮਾਰੀ ਨਾਮ ਦੀ ਔਰਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੌਰਵ ਨਾਮ ਦਾ ਲੜਕਾ ਜੋ ਮੋਬਾਈਲ ਕੰਪਨੀਆਂ ਦੇ ਸਿਮ ਵੇਚਣ ਦਾ ਕੰਮ ਕਰਦਾ ਹੈ, ਨੇ ਉਨ੍ਹਾਂ ਨੂੰ ਲਾਲਚ ਦੇ ਕੇ ਸਿੰਮ ਦੇਣ ਬਹਾਨੇ ਅੰਗੂਠੇ ਲਗਵਾ ਲਏ। ਉਸ ਸਮੇਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੀ ਕਰ ਰਹੇ ਹਨ। ਇਸ ਤਰ੍ਹਾਂ ਨਾਲ ਉਸ ਨੇ 27 ਅੰਗੂਠੇ ਲਗਵਾਏ। ਔਰਤ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਬੈੰਕ ਖਾਤੇ ਵਿਚੋਂ 2 ਲੱਖ 40 ਹਜਾਰ ਰੁਪਏ ਕਢਵਾਏ ਗਏ ਹਨ। ਔਰਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਮਾਮਲੇ ਵਿੱਚ ਇੱਕ ਹੋਰ ਔਰਤ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਸੌਰਵ ਨਾਮ ਦੇ ਵਿਅਕਤੀ ਤੋਂ ਸਿਮ ਲਿਆ ਅਤੇ ਆਧਾਰ ਕਾਰਡ ਤੇ ਕੁਝ ਅਦਲਾ ਬਦਲੀ ਕਰਵਾਉਣ ਲਈ ਆਪਣਾ ਆਧਾਰ ਕਾਰਡ ਵੀ ਉਸ ਨੂੰ ਦੇ ਦਿੱਤਾ। ਸੌਰਵ ਵੱਲੋਂ ਉਨ੍ਹਾਂ ਦੇ ਘਰ ਆ ਕੇ ਕਈ ਵਾਰੀ ਅੰਗੂਠੇ ਲਗਵਾਏ ਗਏ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਨਜੀਤ ਕੌਰ ਦੇ ਦੱਸਣ ਅਨੁਸਾਰ ਸੌਰਵ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚੋ ਪਹਿਲੀ ਵਾਰੀ 68 ਹਜ਼ਾਰ ਅਤੇ ਦੂਜੀ ਵਾਰੀ 20 ਹਜਾਰ ਦੀ ਰਕਮ ਕਢਵਾਈ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੰਤੋਸ਼ ਕੁਮਾਰੀ ਅਤੇ ਮਨਜੀਤ ਕੌਰ 2 ਨਾਮ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਕਿ ਸੌਰਭ ਨਾਮ ਦਾ ਲੜਕਾ ਉਨ੍ਹਾਂ ਨੂੰ ਸਿਮ ਅਤੇ ਆਧਾਰ ਕਾਰਡ ਦੇ ਚੱਕਰਾਂ ਵਿਚ ਉਲਝਾਕੇ ਅੰਗੂਠੇ ਲਗਵਾਕੇ ਉਨ੍ਹਾਂ ਦੇ ਖਾਤੇ ਵਿੱਚੋਂ ਪੈਸੇ ਕਢਵਾਉਂਦਾ ਰਿਹਾ ਹੈ। ਉਨ੍ਹਾਂ ਨੂੰ ਕੁਝ ਰਸੀਦਾਂ ਵੀ ਦਿੱਤੀਆਂ ਗਈਆਂ ਹਨ। ਪੁਲਿਸ ਸਾਰੇ ਮਾਮਲੇ ਦੀ ਜਾਂਚ ਹਰ ਪਹਿਲੂ ਹਰ ਨਾਲ ਕਰ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *