ਬੱਕਰੀ ਦੇ ਦੁੱਧ ਦਾ ਰੇਟ ਸੁਣਕੇ ਉੱਡੇ ਜਾਣਗੇ ਹੋਸ਼, ਗਰੀਬ ਬੰਦੇ ਦੇ ਵੱਸ ਦੀ ਗੱਲ ਨੀ ਦੁੱਧ ਖਰੀਦਣਾ

ਭਾਵੇਂ ਅੱਜ ਕੱਲ੍ਹ ਸਿਹਤ ਸਹੂਲਤਾਂ ਬਹੁਤ ਵਧ ਗਈਆਂ ਹਨ। ਭਾਰਤ ਵਾਲੇ ਪਾਸੇ ਪਰ ਜੇ ਦੇਖਿਆ ਜਾਵੇ ਤਾਂ ਹਸਪਤਾਲਾਂ ਵਿੱਚ ਲੋਕਾਂ ਦੀਆਂ ਭੀਡ਼ਾਂ ਨਜ਼ਰ ਆ ਰਹੀਆਂ ਹਨ। ਜਿਸ ਦਾ ਮੁੱਖ ਕਾਰਨ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣਾ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦਾ ਇਮਿਊਨ ਸਿਸਟਮ ਠੀਕ ਹੈ। ਉਹ ਤੰਦਰੁਸਤ ਹੀ ਰਹਿੰਦੇ ਹਨ। ਅੱਜ ਕੱਲ੍ਹ ਡੇਂਗੂ ਦਾ ਪ੍ਰਭਾਵ ਜ਼ਿਆਦਾ ਹੈ। ਡੇਂਗੂ ਤੋਂ ਬਚਾ ਲਈ ਬੱਕਰੀ ਦਾ ਦੁੱਧ ਬਹੁਤ ਹੀ ਗੁਣਕਾਰੀ ਮੰਨਿਆ ਜਾਂਦਾ ਹੈ। ਬੱਕਰੀ ਦੇ ਦੁੱਧ ਵਿੱਚ ਅਜਿਹੇ ਗੁਣ ਮੰਨੇ ਜਾਂਦੇ ਹਨ।

ਜੋ ਸਾਡੇ ਸਰੀਰ ਨੂੰ ਤੰਦਰੁਸਤੀ ਦੇਣ ਲਈ ਅਹਿਮ ਹਨ। ਘਰ ਵਿੱਚ ਬੰਨ੍ਹਕੇ ਰੱਖੀ ਬੱਕਰੀ ਅਤੇ ਰੋਜ਼ਾਨਾ ਬਾਹਰ ਖੁੱਲ੍ਹੀ ਥਾਂ ਤੇ ਚਰਨ ਵਾਲੀ ਬੱਕਰੀ ਦੇ ਦੁੱਧ ਵਿਚ ਫ਼ਰਕ ਹੁੰਦਾ ਹੈ। ਰੋਜ਼ਾਨਾ ਬਾਹਰ ਚਰਨ ਵਾਲੀ ਬੱਕਰੀ ਦਾ ਦੁੱਧ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ ਹੈ। ਕਿਉਂਕਿ ਇਹ ਬੱਕਰੀ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾਂਦੀ ਹੈ। ਜਿਸ ਦਾ ਅਸਰ ਬੱਕਰੀ ਦੇ ਦੁੱਧ ਵਿੱਚ ਜਾਂਦਾ ਹੈ। ਆਮ ਤੌਰ ਤੇ ਬੱਕਰੀਆਂ ਰੱਖਣ ਵਾਲੇ ਗ਼ਰੀਬ ਲੋਕ ਹੁੰਦੇ ਹਨ।

ਡੇਂਗੂ ਤੋਂ ਬਚਾਅ ਲਈ ਡਾਕਟਰ ਭਾਵੇਂ ਦਵਾਈ ਦੇ ਹਜ਼ਾਰਾਂ ਰੁਪਏ ਵਸੂਲ ਕਰਦੇ ਹਨ ਪਰ ਗ਼ਰੀਬ ਬੱਕਰੀਆਂ ਵਾਲੇ ਕਈ ਵਾਰ ਮੁਫ਼ਤ ਵਿੱਚ ਹੀ ਦੁੱਧ ਪਿਆ ਦਿੰਦੇ ਹਨ। ਬੇਸ਼ੱਕ ਇਹ ਲੋਕ ਗ਼ਰੀਬ ਹਨ ਪਰ ਦਿਲ ਦੇ ਅਮੀਰ ਹਨ। ਡੇਂਗੂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ ਚੱਕਰ ਲਗਾਉਂਦੀਆਂ ਹਨ ਅਤੇ ਲੋਕਾਂ ਨੂੰ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਪੈਦਾ ਨਾ ਹੋਵੇ।

ਪਿਛਲੇ ਦਿਨੀਂ ਸੰਗਰੂਰ ਵਿਚ ਇਕ ਹੀ ਪਰਿਵਾਰ ਦੇ 3 ਜੀਅ ਡੇਂਗੂ ਕਾਰਨ ਦਮ ਤੋੜ ਗਏ। ਡੇਂਗੂ ਤੋਂ ਬਚਾਅ ਲਈ ਬੱਕਰੀ ਦਾ ਦੁੱਧ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਕਈ ਲੋਕ ਤਾਂ ਬੱਕਰੀ ਦਾ ਦੁੱਧ ਇੱਕ ਹਜਾਰ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੀ ਵੇਚਦੇ ਹਨ ਅਤੇ ਲੋੜਵੰਦ ਨੂੰ ਖ਼ਰੀਦਣਾ ਪੈਂਦਾ ਹੈ ਪਰ ਕਈ ਅਜਿਹੇ ਵੀ ਲੋਕ ਹਨ ਜੋ ਮੁਫ਼ਤ ਵਿੱਚ ਹੀ ਸੇਵਾ ਸਮਝ ਕੇ ਪਿਲਾ ਦਿੰਦੇ ਹਨ ਤਾਂ ਕਿ ਕਿਸੇ ਦਾ ਡੇਂਗੂ ਤੋਂ ਛੁਟਕਾਰਾ ਹੋ ਸਕੇ।

Leave a Reply

Your email address will not be published. Required fields are marked *