ਬੱਸ ਅੱਡੇ ਤੇ ਮੋਚੀ ਰਾਜੇ ਵੜਿੰਗ ਨੂੰ ਕਹਿੰਦਾ- ਠੇਕੇਦਾਰ ਲੈਂਦਾ ਹਰ ਮਹੀਨੇ 1200, ਮੰਤਰੀ ਸਾਬ ਨੇ ਬੁਲਾ ਲਿਆ ਠੇਕੇਦਾਰ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਸ ਦਿਨ ਤੋਂ ਹੀ ਇਹ ਅਹੁਦਾ ਹਾਸਲ ਕੀਤਾ ਹੈ, ਉਸ ਦਿਨ ਤੋਂ ਹੀ ਉਹ ਸੁਰਖੀਆਂ ਵਿੱਚ ਹਨ। ਉਨ੍ਹਾਂ ਵੱਲੋਂ ਵਿਭਾਗ ਦੀ ਆਮਦਨ ਵਿੱਚ ਵੀ ਵਾਧਾ ਕਰਕੇ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿੰਨੇ ਹੀ ਪੁਰਾਣੇ ਟੈਕਸ ਵਸੂਲੇ ਹਨ। ਬਿਨਾਂ ਪਰਮਿਟ ਤੋਂ ਚੱਲਦੀਆਂ ਬੱਸਾਂ ਨੂੰ ਕਾਬੂ ਕੀਤਾ। ਜਿਹੜੇ ਬੱਸਾਂ ਵਾਲੇ ਟੂਰਿਸਟ ਬੱਸਾਂ ਦੀ ਆਡ਼ ਵਿਚ ਸਵਾਰੀਆਂ ਚੁੱਕਦੇ ਸਨ, ਉਨ੍ਹਾਂ ਤੇ ਵੀ ਸ਼ਿਕੰਜਾ ਕੱਸਿਆ। ਰਾਜਾ ਵੜਿੰਗ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਟਰਾਂਸਪੋਰਟ ਵਿਭਾਗ ਨੂੰ ਵੱਡਾ ਲਾਭ ਹੋਇਆ ਹੈ।

ਜਿਸ ਕਰਕੇ ਉਨ੍ਹਾਂ ਵੱਲੋਂ ਨਵੀਂਆਂ ਬੱਸਾਂ ਪਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ। ਜੇਕਰ ਰਾਜਾ ਵੜਿੰਗ ਇਸ ਤਰ੍ਹਾਂ ਹੀ ਲੱਗੇ ਰਹੇ ਤਾਂ ਜਲਦੀ ਹੀ ਉਹ ਟਰਾਂਸਪੋਰਟ ਵਿਭਾਗ ਨੂੰ ਪੈਰਾਂ ਤੇ ਖੜ੍ਹਾ ਕਰਨ ਵਿੱਚ ਕਾਮਯਾਬ ਹੋ ਜਾਣਗੇ। ਪਿਛਲੇ ਦਿਨੀਂ ਉਹ ਸਰਕਾਰੀ ਬੱਸਾਂ ਵਿੱਚ ਸਵਾਰੀਆਂ ਨਾਲ ਗੱਲਾਂ ਬਾਤਾਂ ਕਰਦੇ ਵੀ ਨਜ਼ਰ ਆਏ। ਉਨ੍ਹਾਂ ਵੱਲੋਂ ਬੱਸਾਂ ਅਤੇ ਬੱਸ ਸਟੈਂਡਾਂ ਵਿੱਚ ਸਫ਼ਾਈ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਰਾਜਾ ਵੜਿੰਗ ਨੇ ਬੱਸ ਅੱਡਿਆਂ ਵਿੱਚ ਹੋਏ ਨਾ-ਜਾ-ਇ-ਜ਼ ਕ-ਬ-ਜ਼ਿ-ਆਂ ਨੂੰ ਦੂਰ ਕਰਵਾਇਆ।

ਇਸ ਤਰ੍ਹਾਂ ਉਹ ਵੱਧ ਤੋਂ ਵੱਧ ਆਮ ਜਨਤਾ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਲੋਕ ਪਸੰਦ ਵੀ ਕਰ ਰਹੇ ਹਨ। ਹੁਣ ਸੋਸ਼ਲ ਮੀਡੀਆ ਤੇ ਉਨ੍ਹਾ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ। ਰਾਜਾ ਵੜਿੰਗ ਇਸ ਵੀਡੀਓ ਵਿੱਚ ਇੱਕ ਗ਼ਰੀਬ ਮੋਚੀ ਨਾਲ ਬੈਠੇ ਗੱਲਾਂ ਕਰ ਰਹੇ ਹਨ। ਮੋਚੀ ਦੁਆਰਾ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ 200 ਰੁਪਏ ਪ੍ਰਤੀ ਦਿਨ ਦੀ ਕਮਾਈ ਕਰਦੇ ਹਨ।

ਠੇਕੇਦਾਰ ਉਨ੍ਹਾ ਤੋਂ ਬੱਸ ਸਟੈਂਡ ਵਿੱਚ ਬੈਠਣ ਦੇ ਪ੍ਰਤੀ ਮਹੀਨਾ 1200 ਰੁਪਏ ਵਸੂਲ ਕਰਦਾ ਹੈ। ਇਹ ਸੁਣ ਕੇ ਰਾਜਾ ਵੜਿੰਗ ਬੱਸ ਸਟੈਂਡ ਦੇ ਠੇਕੇਦਾਰ ਨੂੰ ਮੌਕੇ ਤੇ ਹੀ ਬੁਲਾਉਂਦੇ ਹਨ। ਉਹ ਠੇਕੇਦਾਰ ਨੂੰ ਇਸ ਗ਼ਰੀਬ ਮੋਚੀ ਤੋਂ ਘੱਟ ਕਿਰਾਇਆ ਵਸੂਲਣ ਲਈ ਕਹਿੰਦੇ ਹਨ। ਜਿਸ ਨਾਲ ਠੇਕੇਦਾਰ ਸਹਿਮਤ ਹੋ ਜਾਂਦਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਮੋਚੀ ਦੇ ਕੋਲ ਜ਼ਮੀਨ ਤੇ ਹੀ ਬੈਠੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਉਹ ਆਮ ਜਨਤਾ ਵਿੱਚ ਵਿਚਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *