ਮੰਤਰੀ ਰਾਜੇ ਵੜਿੰਗ ਨੇ ਲਿਆਤੀਆਂ ਹਨੇਰੀਆਂ, ਵੱਡੇ ਵੱਡਿਆਂ ਦੇ ਦਿਮਾਗ ਕਰਤੇ ਸੈੱਟ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਟਰਾਂਸਪੋਰਟ ਅਧਿਕਾਰੀ ਹਰਕਤ ਵਿੱਚ ਆ ਚੁੱਕੇ ਹਨ। ਜਿਨ੍ਹਾਂ ਟਰਾਂਸਪੋਰਟਰਾਂ ਨੇ ਟੈਕਸ ਦੀ ਅਦਾਇਗੀ ਨਹੀਂ ਕੀਤੀ। ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਬੱਸਾਂ ਨੂੰ ਫਡ਼ ਕੇ ਬੰਦ ਕੀਤਾ ਜਾ ਰਿਹਾ ਹੈ। ਜਿੰਨੀ ਦੇਰ ਟੈਕਸ ਦੀ ਵਸੂਲੀ ਨਹੀਂ ਹੁੰਦੀ, ਉਨੀ ਦੇਰ ਬੱਸ ਬੰਦ ਰੱਖੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਟਰਾਂਸਪੋਰਟ ਵਿਭਾਗ ਦੇ ਖਾਤੇ ਵਿੱਚ ਕਰੋੜਾਂ ਦਾ ਟੈਕਸ ਜਮ੍ਹਾਂ ਹੋ ਰਿਹਾ ਹੈ।

ਤਾਜ਼ਾ ਖ਼ਬਰ ਗੁਰਦਾਸਪੁਰ ਤੋਂ ਆਈ ਹੈ, ਜਿੱਥੇ ਆਰ ਟੀ ਓ ਨੇ ਬਟਾਲਾ ਵਿਖੇ 5 ਬੱਸਾਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬੱਸ ਮਾਲਕਾਂ ਤੇ ਟੈਕਸ ਨਾ ਭਰਨ ਦੇ ਦੋ-ਸ਼ ਹਨ। ਇੱਕ ਬੱਸ ਮਾਲਕ ਵੱਲ ਤਾਂ 1 ਕਰੋੜ 85 ਲੱਖ ਰੁਪਏ ਦਾ ਟੈਕਸ ਖਡ਼੍ਹਾ ਦੱਸਿਆ ਜਾਂਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚ 37 ਬੱਸਾਂ ਫੜੀਆਂ ਗਈਆਂ ਸਨ ਅਤੇ ਇਨ੍ਹਾਂ ਬੱਸਾਂ ਵਿੱਚੋਂ ਜਿਨ੍ਹਾਂ ਬੱਸਾਂ ਦਾ ਟਰਾਂਸਪੋਰਟਰਾਂ ਵੱਲੋਂ ਟੈਕਸ ਭਰ ਦਿੱਤਾ ਗਿਆ, ਉਨ੍ਹਾਂ ਬੱਸਾਂ ਨੂੰ ਛੱਡ ਦਿੱਤਾ ਗਿਆ।

ਇਸ ਤਰ੍ਹਾਂ ਹੁਣ ਤਕ ਜ਼ਿਲ੍ਹਾ ਗੁਰਦਾਸਪੁਰ ਵਿੱਚ 42 ਬੱਸਾਂ ਫੜੀਆਂ ਜਾ ਚੁੱਕੀਆਂ ਹਨ। ਜਦੋਂ ਬੱਸਾਂ ਵਾਲਿਆਂ ਵੱਲੋਂ ਸਵਾਰੀ ਤੋਂ ਟਿਕਟ ਦੇ ਪੈਸੇ ਲਏ ਜਾਂਦੇ ਹਨ ਤਾਂ ਉਨ੍ਹਾਂ ਪੈਸਿਆਂ ਵਿੱਚ ਟੈਕਸ ਵੀ ਹੁੰਦਾ ਹੈ। ਇਸ ਤਰ੍ਹਾਂ ਇਹ ਟਰਾਂਸਪੋਰਟਰ ਸਵਾਰੀ ਤੋਂ ਤਾਂ ਟੈਕਸ ਵਸੂਲ ਲੈਂਦੇ ਹਨ ਪਰ ਆਪ ਸਰਕਾਰ ਨੂੰ ਟੈਕਸ ਨਹੀਂ ਦਿੰਦੇ। ਪਿਛਲੇ ਸਾਲ ਜਦੋਂ ਪੰਜਾਬ ਵਿੱਚ ਕੋਰੋਨਾ ਕਾਰਨ ਕਰਫਿਊ ਲਗਾਇਆ ਗਿਆ ਸੀ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਟਰਾਂਸਪੋਰਟਰਾਂ ਦਾ ਮਾਰਚ ਤੋਂ ਦਸੰਬਰ ਤਕ ਦਾ ਟੈਕਸ ਮੁਆਫ਼ ਕਰ ਦਿੱਤਾ ਸੀ ਪਰ

ਇਨ੍ਹਾਂ ਟਰਾਂਸਪੋਰਟਰਾਂ ਨੇ ਉਸ ਤੋਂ ਬਾਅਦ ਵੀ ਟੈਕਸ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ। ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ ਬਣੇ ਹਨ ਤਾਂ ਉਨ੍ਹਾਂ ਨੇ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਦੁਆਰਾ ਚੁੱਕੇ ਗਏ ਕਦਮਾਂ ਨੇ ਟਰਾਂਸਪੋਰਟ ਵਿਭਾਗ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ। ਜੇਕਰ ਰਾਜਾ ਵੜਿੰਗ ਇਸ ਤਰ੍ਹਾਂ ਹੀ ਸਰਗਰਮ ਰਹੇ ਤਾਂ ਟਰਾਂਸਪੋਰਟ ਵਿਭਾਗ ਦੀ ਗੱਡੀ ਮੁੜ ਤੋਂ ਲੀਹ ਤੇ ਆ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *