ਅਮਰੀਕਾ ਤੋਂ ਆਈ ਕੁੜੀ ਦੇ ਵਿਆਹ ਚ 10 ਸਾਲਾ ਬੱਚੇ ਨੇ ਪਾਇਆ ਭੜਥੂ, CCTV ਦੇਖ ਉੱਡ ਗਏ ਸਭਦੇ ਹੋਸ਼

ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇੱਕ ਪਰਿਵਾਰ ਵਿੱਚ ਉਸ ਸਮੇਂ ਹਲਚਲ ਮੱਚ ਗਈ, ਜਦੋਂ ਉਨ੍ਹਾਂ ਦਾ ਪਰਸ ਗੁੰਮ ਹੋ ਗਿਆ। ਪਰਸ ਵਿਚ 3 ਲੱਖ ਰੁਪਏ ਨਕਦ, 2 ਡਾਇਮੰਡ ਦੀਆਂ ਮੁੰਦਰੀਆਂ, ਲਗਭਗ 400 ਅਮਰੀਕੀ ਡਾਲਰ, ਇੱਕ ਘੜੀ ਅਤੇ ਇਕ ਮੋਬਾਈਲ ਫੋਨ ਸੀ। ਅਸਲ ਵਿੱਚ ਇੱਥੇ ਇੱਕ ਐਨ ਆਰ ਆਈ ਪਰਿਵਾਰ ਆਪਣੀ ਬੇਟੀ ਦੇ ਵਿਆਹ ਦੇ ਸਬੰਧ ਵਿੱਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ ਸੀ।

ਪਰਸ ਲੜਕੀ ਦੀ ਮਾਂ ਦੇ ਕੋਲ ਫੜਿਆ ਹੋਇਆ ਸੀ। ਜਦੋਂ ਲਾੜੇ ਨੂੰ ਘੜੀ ਪਾਉਣ ਲੱਗੇ ਤਾਂ ਪਰਸ ਗੁੰਮ ਸੀ। ਪਰਸ ਵਿੱਚ ਹੋਰ ਵੀ ਕੀਮਤੀ ਸਾਮਾਨ ਸੀ। ਇਸ ਤੋਂ ਬਾਅਦ ਪਰਿਵਾਰ ਵਿੱਚ ਹਲਚਲ ਮਚ ਗਈ। ਜਦ ਆਲੇ ਦੁਆਲੇ ਪਰਸ ਨਾ ਮਿਲਿਆ ਤਾਂ ਫੇਰ ਸੀ ਸੀ ਟੀ ਵੀ ਦੀ ਫੁਟੇਜ ਖੰਗਾਲੀ ਗਈ। ਜਿਸ ਤੋਂ ਪਤਾ ਲੱਗਾ ਕਿ 10-12 ਸਾਲ ਦਾ ਇੱਕ ਲੜਕਾ ਪਰਸ ਲੈ ਕੇ ਦੌੜ ਗਿਆ ਹੈ। ਮਾਮਲਾ ਤੁਰੰਤ ਮਾਡਲ ਟਾਊਨ ਥਾਣੇ ਦੀ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ।

ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਪੁਲਿਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪਰਸ ਵਿੱਚ ਮੌਜੂਦ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ ਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਬੱਚੇ ਦੀਆਂ ਤਸਵੀਰਾਂ ਵੀ ਲੋਕੇਸ਼ਨ ਵਾਲੀ ਥਾਂ ਦੇ ਲੋਕਾਂ ਨੂੰ ਦਿਖਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਹਿਰ ਦੇ ਗੁਰੂਘਰਾਂ ਵਿੱਚ ਬੱਚੇ ਦੀ ਤਸਵੀਰ ਦਿਖਾਈ ਜਾ ਰਹੀ ਹੈ ਤਾਂ ਕਿ ਜੇਕਰ ਕਿਸੇ ਨੂੰ ਬੱਚਾ ਨਜ਼ਰ ਆਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕੇ।

2 ਦਿਨ ਪਹਿਲਾਂ ਗਡ਼੍ਹਸ਼ੰਕਰ ਵਿੱਚ ਵੀ ਮੈਰਿਜ ਪੈਲੇਸ ਵਿੱਚ 10-12 ਸਾਲ ਦੇ ਲੜਕੇ ਨੇ ਵਿਆਹ ਵਾਲੀ ਲੜਕੀ ਦੀ ਮਾਂ ਦਾ ਪਰਸ ਚੋ-ਰੀ ਕਰ ਲਿਆ ਸੀ। ਇਸ ਪਰਸ ਵਿੱਚ ਵੀ ਕਾਫ਼ੀ ਨਕਦੀ ਅਤੇ ਗਹਿਣੇ ਦੱਸੇ ਜਾ ਰਹੇ ਸਨ। ਇਹ ਚੋਰ ਵਿਆਹ ਵਿੱਚ ਸ਼ਾਮਲ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਖਿਸਕ ਜਾਂਦੇ ਹਨ ਅਤੇ ਵਿਆਹ ਵਾਲਾ ਪਰਿਵਾਰ ਥਾਣੇ ਦੇ ਚੱਕਰ ਕੱਟਣ ਜੋਗਾ ਰਹਿ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *