ਆਟੋ ਵਾਲੇ ਨਾਲ ਭੱਜੀ ਕਰੋੜਪਤੀ ਦੀ ਪਤਨੀ ਦੇ ਮਾਮਲੇ ਚ ਵੱਡਾ ਮੋੜ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਪ੍ਰੇਮ ਚੱਕਰ ਵਿਚ ਪੈ ਕੇ ਆਪਣੇ ਪ੍ਰੇਮੀ ਨਾਲ ਘਰ ਤੋਂ ਭੱਜੀ 45 ਸਾਲਾ ਔਰਤ ਦਾ ਅਜੇ ਕੋਈ ਥਹੁ ਪਤਾ ਨਹੀਂ ਲੱਗਾ। ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਦੇ ਥਾਣਾ ਖਜਰਾਨਾ ਦਾ ਦੱਸਿਆ ਜਾਂਦਾ ਹੈ। ਜਿੱਥੇ ਕਰੋੜਪਤੀ ਕਾਰੋਬਾਰੀ ਦੀ ਪਤਨੀ ਪ੍ਰੇਮ ਚੱਕਰ ਦੇ ਚੱਲਦੇ ਹੋਏ ਇੱਕ ਆਟੋ ਚਾਲਕ ਨਾਲ ਦੌੜ ਗਈ। ਔਰਤ ਦਾ ਪਤੀ ਕਰੋੜਾਂ ਦਾ ਮਾਲਕ ਹੈ। ਪਤਨੀ 21 ਅਕਤੂਬਰ ਨੂੰ ਆਪਣੇ ਨਾਲੋਂ 13 ਸਾਲ ਛੋਟੇ ਆਟੋ ਚਾਲਕ ਨਾਲ ਦੌੜ ਗਈ ਸੀ। ਘਰ ਦੇ ਮੇਨ ਲਾਕਰ ਦੀ ਚਾਬੀ ਪਤਨੀ ਕੋਲ ਹੀ ਸੀ।

ਇਸ ਲਈ ਉਹ ਜਾਂਦੀ ਹੋਈ 47 ਲੱਖ ਰੁਪਏ ਵੀ ਨਾਲ ਲੈ ਗਈ ਸੀ ਪਰ ਹੁਣ ਖਜਰਾਨਾ ਥਾਣਾ ਦੀ ਪੁਲਿਸ ਨੇ ਆਟੋ ਚਾਲਕ ਦੇ ਦੋਸਤ ਰਿਤੇਸ਼ ਠਾਕੁਰ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਉਸ ਤੋਂ 30 ਲੱਖ ਰੁਪਏ ਬਰਾਮਦ ਹੋਏ ਹਨ। ਬਾਕੀ 17 ਲੱੱਖ ਰੁਪਏ ਪ੍ਰੇਮੀ ਜੋੜਾ ਆਪਣੇ ਨਾਲ ਲੈ ਗਿਆ ਹੈ। ਪੁਲਿਸ ਵੱਲੋਂ ਫੜੇ ਗਏ ਰਿਤੇਸ਼ ਠਾਕੁਰ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਗੁਜਰਾਤ ਵਿੱਚ ਵੀ ਛਾਪੇਮਾਰੀ ਕੀਤੀ ਗਈ ਪਰ ਇਸ ਪ੍ਰੇਮੀ ਜੋੜੇ ਦਾ ਕੋਈ ਖੁਰਾ ਖੋਜ ਨਹੀਂ ਲੱਭਿਆ।

ਜਿੱਥੇ ਇਸ ਕਾਰੋਬਾਰੀ ਦੀ ਪਤਨੀ ਚਲੀ ਗਈ ਹੈ, ਉੱਥੇ ਹੀ ਉਸ ਨੂੰ ਵੱਡਾ ਮਾਲੀ ਨੁਕਸਾਨ ਵੀ ਹੋਇਆ ਹੈ। ਪੁਲਿਸ ਵੱਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਕਿੰਨੀ ਦੇਰ ਵਿੱਚ ਪੁਲਿਸ ਇਨ੍ਹਾਂ ਨੂੰ ਕਾਬੂ ਕਰਦੀ ਹੈ। ਦੱਸਿਆ ਜਾਂਦਾ ਹੈ ਕਿ ਔਰਤ ਅਕਸਰ ਹੀ ਲੰਬਾ ਸਮਾਂ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ ਤੇ ਗੱਲਾਂ ਕਰਦੀ ਰਹਿੰਦੀ ਸੀ। ਇਨ੍ਹਾਂ ਦੇ ਪ੍ਰੇਮ ਚੱਕਰ ਨੇ ਆਟੋ ਚਾਲਕ ਦੇ ਦੋਸਤ ਰਿਤੇਸ਼ ਠਾਕਰ ਨੂੰ ਵੀ ਉਲਝਾ ਲਿਆ ਹੈ।

ਉਸ ਨੂੰ 30 ਲੱਖ ਰੁਪਏ ਆਪਣੇ ਕੋਲ ਰੱਖਣੇ ਭਾਰੀ ਪੈ ਗਏ। ਪ੍ਰੇਮੀ ਜੋੜਾ ਤਾਂ ਪਤਾ ਨਹੀਂ ਕਦੋਂ ਪੁਲਿਸ ਦੇ ਹੱਥ ਲੱਗੇਗਾ ਪਰ ਰਿਤੇਸ਼ ਠਾਕੁਰ ਦੀ ਇਨ੍ਹਾਂ ਤੋਂ ਪਹਿਲਾਂ ਹੀ ਵਾਰੀ ਆ ਗਈ। ਪੁਲਿਸ ਬੜੀ ਸਰਗਰਮੀ ਨਾਲ ਦੋਵਾਂ ਦੀ ਭਾਲ ਕਰ ਰਹੀ ਹੈ। ਖਜਰਾਨਾ ਪੁਲਿਸ ਇਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਨਾਲ ਨਾਲ ਗੁਜਰਾਤ ਦੇ ਦਾਹੋਦ ਅਤੇ ਵਡੋਦਰਾ ਤਕ ਵੀ ਭਾਲ ਰਹੀ ਹੈ ਪਰ ਇਹ ਕਿਧਰੇ ਨਹੀਂ ਮਿਲ ਰਹੇ।

Leave a Reply

Your email address will not be published. Required fields are marked *