ਚੱਲਦੀ ਕਾਰ ਦਾ ਫਟ ਗਿਆ ਟਾਇਰ, ਪਲਟੀਆਂ ਖਾ ਕੇ ਡਿੱਗੀ ਕਾਰ

ਸਾਨੂੰ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨਿਯਮਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਜਿਵੇਂ ਕੁਝ ਲੋਕ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ। ਇਸ ਕਾਰਨ ਗੱਡੀ ਕਾਬੂ ਕਰਨੀ ਔਖੀ ਹੋ ਜਾਂਦੀ ਹੈ। ਅਜਿਹੇ ਵਿੱਚ ਕੋਈ ਵੀ ਘਟਨਾ ਵਾਪਰ ਸਕਦੀ ਹੈ। ਅਜਿਹਾ ਹੀ ਇੱਕ ਹਾਦਸਾ ਜਲੰਧਰ ਦੇ ਐੱਮ.ਜੀ.ਐੱਮ ਸਕੂਲ ਦੇ ਸਾਹਮਣੇ ਵਾਪਰਿਆ,

ਜਿੱਥੇ 3 ਨੌਜਵਾਨ ਕਰੂਜ਼ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ। ਜਿਨ੍ਹਾਂ ਦੀ ਤੇਜ਼ ਰਫਤਾਰ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਗੱਡੀ ਇੱਕ ਦਰਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਸੱਟਾਂ ਲੱਗਣ ਵਾਲਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਇਕ ਨੌਜਵਾਨ ਦੀ ਮੌਕੇ ਤੇ ਹੀ ਮੋਤ ਹੋ ਗਈ। ਇਨ੍ਹਾਂ ਨੌਜਵਾਨਾਂ ਵਿਚੋਂ ਇੱਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਸਕਾ ਭਰਾ ਅਤੇ ਚਾਚੇ ਦਾ ਲੜਕਾ ਗੱਡੀ ਵਿੱਚ ਜਾ ਰਹੇ ਸਨ।

ਚਾਚੇ ਦਾ ਲੜਕਾ ਗੱਡੀ ਚਲਾ ਰਿਹਾ ਸੀ ਅਤੇ ਉਸ ਦਾ ਸਕਾ ਭਰਾ ਪਿੱਛੇ ਬੈਠਾ ਸੀ। ਉਨਾਂ ਨਾਲ ਇਹ ਭਾਣਾ ਵਾਪਰ ਗਿਆ। ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਦੌਰਾਨ ਉਸ ਦੇ ਸਕੇ ਭਰਾ ਨੂੰ ਪੈਰ ਤੇ ਸੱ-ਟ ਲੱਗੀ ਹੈ ਪਰ ਉਂਝ ਉਹ ਬਿਲਕੁਲ ਠੀਕ ਹੈ। ਇਸ ਹਾਦਸੇ ਦੌਰਾਨ ਕਿਸ ਨੌਜਵਾਨ ਦੀ ਮੋਤ ਹੋਈ ਉਨ੍ਹਾਂ ਨੂੰ ਇਸ ਬਾਰੇ ਅਜੇ ਕੁਝ ਵੀ ਨਹੀਂ ਦੱਸਿਆ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 1-30 ਵਜੇ ਸੂਚਨਾ ਮਿਲੀ ਸੀ।

ਸੂਚਨਾ ਮਿਲਣ ਉਪਰੰਤ ਉਹ ਮੌਕੇ ਤੇ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਗੱਡੀ ਪਲਟੀ ਹੋਈ ਸੀ। ਸੱਟਾਂ ਲੱਗਣ ਵਾਲੇ ਨੌਜਵਾਨਾਂ ਨੂੰ ਸੱਤਿਅਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੋਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 3 ਨੌਜਵਾਨ ਨਰਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਜੋ ਕਿ ਤੇਜ਼ ਰਫ਼ਤਾਰ ਕਰੂਜ਼ ਗੱਡੀ ਵਿੱਚ ਸਵਾਰ ਸਨ। ਸ਼ਾਇਦ ਉਨ੍ਹਾਂ ਦੀ ਗੱਡੀ ਦਾ ਅੱਗੇ ਵਾਲਾ ਟਾਇਰ ਪੈਂਚਰ ਹੋ ਗਿਆ।

ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਇਕ ਦਰਖੱਤ ਨਾਲ ਜਾ ਟਕਰਾਈ। ਦਰਖਤ ਨਾਲ ਟਕਰਾਉਣ ਉਪਰੰਤ ਗੱਡੀ ਪਲਟੀਆਂ ਖਾ ਕੇ ਰੋਡ ਉੱਤੇ ਡਿੱਗ ਪਈ। ਜਿਸ ਕਾਰਨ ਨਰਿੰਦਰ ਸਿੰਘ ਦੇ ਪੈਰ ਤੇ ਸੱ-ਟ ਲੱਗੀ, ਪਰਮਿੰਦਰ ਸਿੰਘ ਦੀ ਹਾਲਤ ਗੰ-ਭੀ-ਰ ਅਤੇ ਬਿਕਰਮਜੀਤ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋਸ ਟਮਾਰ ਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *