ਦਰਾਣੀ ਜੇਠਾਣੀ ਦਾ ਗੈਂਗ ਚੜਿਆ ਪੁਲਿਸ ਦੇ ਧੱਕੇ, ਦੇਖੋ ਕਿਵੇਂ ਦੋਹਾਂ ਦਾ ਚੱਲਦਾ ਹਰਿਆਣੇ ਤੱਕ ਨਾਮ

ਪੰਜਾਬ ਵਿੱਚ ਵਧ ਰਹੀਆਂ ਲੁੱਟਾਂ-ਖੋਹਾਂ ਦੇ ਮਾਮਲਿਆਂ ਨੂੰ ਦੇਖ ਕੇ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਸਨ। ਅਸੀਂ ਸਾਰਿਆਂ ਨੇ ਇਹ ਤਾਂ ਸੁਣਿਆ ਹੀ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਦੋਸ਼ੀ ਲੁਕ ਨਹੀਂ ਸਕਦਾ। ਲੁਧਿਆਣਾ ਪੁਲੀਸ ਨੂੰ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ।ਜਿਸ ਵਿੱਚ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ

ਕਿ ਲੰਮੇ ਸਮੇਂ ਤੋਂ ਪੰਜਾਬ ਅਤੇ ਲੁਧਿਆਣਾ ਵਿੱਚ ਲੁੱ ਟ ਖੋ ਹ ਦੀਆਂ ਕੁਝ ਵਾਰਦਾਤਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਔਰਤਾਂ ਦਾ ਗਿਰੋਹ ਜੋ ਕਿ ਬਜ਼ੁਰਗ ਔਰਤਾਂ ਨੂੰ ਬਜਾਰ, ਸੁੰਨੀ ਸੜਕ ਜਾਂ ਧਾਰਮਿਕ ਸਥਾਨਾਂ ਤੇ ਜਾ ਕੇ ਲੁੱਟ ਖੋਹ ਨੂੰ ਅੰਜਾਮ ਦਿੰਦਾ ਸੀ। ਇਹ ਗਰੋਹ ਬਜੁਰਗ ਔਰਤਾਂ ਨੂੰ ਵਰਗਲਾ ਕੇ ਗੱਡੀ ਵਿੱਚ ਬਿਠਾਉਣ ਉਪਰੰਤ ਉਨ੍ਹਾਂ ਦੇ ਗਹਿਣੇ ਉਤਾਰ ਕੇ ਫ ਰਾ ਰ ਹੋ ਜਾਂਦਾ ਸੀ। ਜਦੋਂ ਇਸ ਗਿਰੋਹ ਦੇ ਖਿਲਾਫ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਖਿਲਾਫ 11 ਮੁਕੱਦਮੇ ਦਰਜ ਹਨ।

ਇਸ ਕਾਰਨ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਲਈ ਲੁਧਿਆਣਾ ਵਿਖੇ ਇੱਕ ਸੀ.ਆਈ.ਏ 1 ਸਪੈਸ਼ਲ ਟੀਮ ਲਗਾਈ ਗਈ। ਜਿਨ੍ਹਾਂ ਨੇ ਬਹੁਤ ਮਿਹਨਤ ਤੇ ਵਧੀਆ ਢੰਗ ਨਾਲ ਇਸ ਮਾਮਲੇ ਨੂੰ ਜਾਂਚਿਆ। ਜਿਸ ਤੋਂ ਬਾਅਦ ਡੇਹਲੋਂ ਇਲਾਕੇ ਵਿੱਚ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰਕੇ 3 ਔਰਤਾਂ ਜੀਤੋ ਵਾਸੀ ਜ਼ਿਲਾ ਸੰਗਰੂਰ, ਗੋਗਾ ਸਦਰ ਨਾਭਾ ਪਟਿਆਲਾ, ਰਜਿਦਰ ਨਾਭਾ ਪਟਿਆਲਾ ਪਿੰਡ ਛੀਟਾਂ ਵਾਲੀ ਸਮੇਤ ਇਕ ਵਿਅਕਤੀ ਸੁਖਚੈਨ ਸਿੰਘ ਸੁੱਖੂ ਨੂੰ ਕਾਬੂ ਕੀਤਾ ਗਿਆ।

ਇਸ ਗਿਰੋਹ ਨੂੰ ਸਵਿਫਟ ਕਾਰ ਵਿਚ ਸਫ਼ਰ ਦੌਰਾਨ ਜਾਅਲੀ ਨੰਬਰ ਪਲੇਟਾਂ ਅਤੇ ਆਰਸੀਆਂ ਦੌਰਾਨ ਕਾਬੂ ਕੀਤਾ ਗਿਆ। ਇਹ ਵੱਖ-ਵੱਖ ਜ਼ਿਲਿਆਂ ਵਿਚ ਵੱਖ ਵੱਖ ਨੰਬਰ ਪਲੇਟਾਂ ਲਗਾ ਕੇ ਲੁੱਟ-ਖੋਹ ਨੂੰ ਅੰਜਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਿਰੋਹ ਦੇ ਖਿਲਾਫ 11 ਮੁਕੱਦਮੇ ਲੁਧਿਆਣੇ ਦੇ ਹਨ। ਜੋ ਕੇ ਵੱਖ ਵੱਖ ਥਾਣੇ ਦੇ ਵੱਖ-ਵੱਖ ਮੁਕੱਦਮੇ ਹਨ। ਉਹ ਹੁਣ ਤੱਕ 11 ਲੱਖ ਦੇ ਗਹਿਣੇ ਬਰਾਮਦ ਕੀਤੇ ਗਏ। ਜਿਸ ਵਿਚ ਚੂੜੀਆਂ, ਚੇਨੀ ਆਦਿ ਹਨ।

ਇਸ ਗਿਰੋਹ ਦੀ ਸਰਗਰਨਾ ਜੀਤੋ ਉਮਰ 60 ਸਾਲ ਹੈ। ਖਿਲਾਫ ਨਵਾਂ ਸ਼ਹਿਰ ਬਲਾਚੌਰ ਵਿਖੇ 2 ਅਤੇ ਨਾਭਾ ਦੇ ਕੋਤਵਾਲੀ ਵਿੱਚ 4 ਹੋਰ ਮੁਕੱਦਮੇ ਦਰਜ ਹਨ। ਇਸ ਖਿਲਾਫ ਹੋਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹਨ। ਗੋਗਾ ਉਮਰ 45 ਸਾਲ ਖਿਲਾਫ 6 ਮੁਕੱਦਮੇ ਦਰਜ ਹਨ। ਰੱਜੀ ਖਿਲਾਫ ਇਕ ਪਰਚਾ ਅਤੇ ਇਨ੍ਹਾਂ ਦਾ ਡਰਾਈਵਰ ਸੁਖਚੈਨ ਸਿੰਘ ਸੁਖੂ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਹਨ। ਇਹ ਗਿਰੋਹ ਵੱਖਰੇ ਤਰੀਕੇ ਨਾਲ ਪੰਜਾਬ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਵਾਰਦਾਤਾਂ ਕਰਦੇ ਸਨ।

ਉਨ੍ਹਾਂ ਕੋਲ ਹੋਰ ਵੀ ਇਸ ਤਰ੍ਹਾਂ ਦੇ ਕਈ ਗੈ ਗ਼ ਤਫਤੀਸ਼ ਵਿੱਚ ਆਏ ਹਨ। ਜਿੰਨਾ ਨੂੰ ਜਲਦ ਹੀ ਫੜ ਲਿਆ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਬਹੁਤ ਹੀ ਵੱਡੀ ਸਫਲਤਾ ਹੱਥ ਲੱਗੀ। ਜਿਸ ਵਿੱਚ ਉਹ ਆਪਣੀ ਸੀ.ਆਈ.ਏ ਟੀਮ ਨੂੰ ਸ਼ਾਬਾਸ਼ ਦੇ ਰਹੇ ਹਨ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਸ ਮਾਮਲੇ ਨੂੰ ਸਿਰੇ ਚੜ੍ਹਾਇਆ। ਉਨ੍ਹਾਂ ਵੱਲੋਂ ਸੀ ਆਈ.ਏ.ਟੀਮ ਨੂੰ ਸ਼ਾਬਾਸ਼ ਦੇ ਨਾਲ-ਨਾਲ ਇਨਾਮ ਵੀ ਦਿੱਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *