ਸਿੱਖ ਨੌਜਵਾਨਾਂ ਨੇ ਦਸਤਾਰਾਂ ਨਾਲ ਬਚਾਈ ਡੁੱਬਦੇ ਦੀ ਜਾਨ, ਪੁਰਸਕਾਰ ਦੇਵੇਗੀ ਕਨੇਡਾ ਸਰਕਾਰ

ਕੈਨੇਡਾ ਪੁਲਿਸ ਦੁਆਰਾ ਸਿੱਖ ਨੌਜਵਾਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਸਨਮਾਨਤ ਕਰਨ ਦਾ ਕਾਰਨ ਇਨ੍ਹਾਂ ਦੀ ਬਹਾਦਰੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ, ਡੁੱਬਣ ਲੱਗੇ ਇਕ ਨੌਜਵਾਨ ਦੀ ਜਾਨ ਬਚਾਈ ਹੈ। ਹਾਲਾਂਕਿ ਇਹ ਨੌਜਵਾਨ ਉਸ ਨੌਜਵਾਨ ਨੂੰ ਜਾਣਦੇ ਤਕ ਨਹੀਂ ਸੀ। ਇਨਸਾਨੀਅਤ ਦੇ ਨਾਤੇ ਹੀ ਇਨ੍ਹਾ ਨੇ ਇਹ ਸਭ ਕੁਝ ਕੀਤਾ। ਜਿਸ ਕਰਕੇ ਕੈਨੇਡਾ ਪੁਲਿਸ ਨੇ ਇਨ੍ਹਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਜ਼ ਪ੍ਰੋਵੀਸ਼ੀਅਲ ਪਾਰਕ ਨੇੜੇ ਵਗਦੇ ਦਰਿਆ ਦੀ ਦੱਸੀ ਜਾਂਦੀ ਹੈ। ਜਿੱਥੇ ਪਹਾੜੀ ਦੀ ਢਲਾਣ ਤੇ ਖੜ੍ਹਾ ਇੱਕ ਨੌਜਵਾਨ ਚੀਕ ਰਿਹਾ ਸੀ। ਉਸ ਦੇ ਅੱਗੇ ਦਰਿਆ ਸੀ ਅਤੇ ਉਹ ਕਿਸੇ ਸਮੇਂ ਵੀ ਦਰਿਆ ਵਿਚ ਡਿੱਗ ਸਕਦਾ ਸੀ। ਉਸ ਲਈ ਪਿੱਛੇ ਮੁੜਨਾ ਸੌਖਾ ਕੰਮ ਨਹੀਂ ਸੀ। ਜਿਸ ਕਰਕੇ ਉਹ ਮਦਦ ਲਈ ਪੁਕਾਰ ਰਿਹਾ ਸੀ। ਇਨ੍ਹਾਂ ਸਿੱਖ ਨੌਜਵਾਨਾਂ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਤੁਰੰਤ ਮੱਦਦ ਲਈ ਪਹੁੰਚ ਗਏ।

ਜੰਗਲੀ ਇਲਾਕਾ ਹੋਣ ਕਾਰਨ ਮੋਬਾਇਲ ਵੀ ਕੰਮ ਨਹੀਂ ਸੀ ਕਰ ਰਹੇ। ਇਸ ਲਈ ਬਾਹਰੋਂ ਕਿਸੇ ਮਦਦ ਦੀ ਵੀ ਉਮੀਦ ਨਹੀਂ ਸੀ। ਇਨ੍ਹਾਂ ਨੌਜਵਾਨਾਂ ਨੇ ਆਪਣੀਆਂ ਪੱਗਾਂ ਉਤਾਰ ਕੇ ਆਪਸ ਵਿੱਚ ਜੋੜ ਲਈਆ ਅਤੇ 33 ਫੁੱਟ ਦੂਰ ਖੜ੍ਹੇ ਉਸ ਨੌਜਵਾਨ ਤਕ ਪੱਗ ਦਾ ਸਿਰਾ ਪਹੁੰਚਾ ਦਿੱਤਾ। ਇਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਦੀ ਦਲੇਰੀ ਕਾਰਨ ਉਸ ਨੌਜਵਾਨ ਦੀ ਜਾਨ ਬਚ ਗਈ। ਹਰ ਕੋਈ ਇਨ੍ਹਾਂ ਨੌਜਵਾਨਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਜਿੱਥੇ ਦਸਤਾਰ ਸਿੱਖਾਂ ਦੇ ਸਨਮਾਨ ਦਾ ਪ੍ਰਤੀਕ ਹੈ। ਉੱਥੇ ਇਹ ਕਿਸੇ ਦੀ ਜਾਨ ਬਚਾਉਣ ਲਈ ਵੀ ਕੰਮ ਆਉਂਦੀ ਹੈ। ਇਨ੍ਹਾਂ ਨੌਜਵਾਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਕੈਨੇਡਾ ਪੁਲਿਸ ਨੇ ਇਨ੍ਹਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਵੀ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਕਈ ਵਾਰ ਨਹਿਰ ਵਿਚ ਡਿੱਗੇ ਹੋਏ ਕਿਸੇ ਵਿਅਕਤੀ ਨੂੰ ਪੱਗ ਦੀ ਮਦਦ ਨਾਲ ਬਾਹਰ ਕੱਢ ਲਿਆ ਜਾਂਦਾ ਹੈ।

Leave a Reply

Your email address will not be published. Required fields are marked *