ਹਾਈਵੇਅ ਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਵੱਡਾ ਹਾਦਸਾ, ਟਰੈਕਟਰ ਨਾਲ ਟੋਚਨ ਪਾਕੇ ਕੱਢੀ ਬੱਸ, ਦੇਖੋ ਵੀਡੀਓ

ਕਈ ਵਾਰ ਇਨਸਾਨ ਨਾਲ ਵੱਡੇ ਹਾਦਸੇ ਵਾਪਰਨ ਤੋਂ ਬਾਅਦ ਵੀ ਉਸ ਦਾ ਵਾਲ਼ ਵਿੰਗਾ ਨਹੀਂ ਹੁੰਦਾ। ਕਿਉਕਿ ਕਦੇ-ਕਦੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੁਝ ਸਕਿੰਟ ਹੀ ਕਾਫੀ ਹੁੰਦੇ ਹਨ ਤੇ ਕਦੇ ਕੁਝ ਸੈਕਿੰਡ ਦੀ ਦੇਰੀ ਹੀ ਕਿਸੇ ਦੀ ਜਾਨ ‘ਤੇ ਬਣ ਆਉਂਦੀ ਹੈ। ਅਸੀਂ ਸਾਰਿਆਂ ਨੇ ਗੁਰਬਾਣੀ ਦੀ ਇਹ ਤੁਕ ਤਾਂ ਸੁਣੀ ਹੀ ਹੋਵੇਗੀ ਕਿ “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ” ਗੁਰਬਾਣੀ ਦੀ ਇਹ ਤੁਕ ਅੱਜ ਫਿਰ ਤੋਂ ਸੱਚ ਸਾਬਤ ਹੋਈ ਹੈ। ਇਹ ਮਾਮਲਾ ਨਕੋਦਰ ਸ਼ਹਿਰ ਤੋਂ ਸਾਹਮਣੇ ਆਇਆ ਹੈ

ਜਿੱਥੇ ਇਕ ਟਰੈਕਟਰ ਟਰਾਲੀ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਟੱਕਰ ਮਾਰ ਦਿੱਤੀ। ਜਦੋਂ ਬੱਸ ਨਾਲ ਇਹ ਹਾਦਸਾ ਵਾਪਰਿਆ ਤਾਂ ਬੱਸ ਡਰਾਈਵਰ ਨੇ ਆਪਣੀ ਸੂਝ-ਬੂਝ ਨਾਲ ਕੰਮ ਲਿਆ। ਜਿਸ ਕਾਰਨ ਸਵਾਰੀਆਂ ਨਾਲ ਭਰੀ ਬੱਸ ਇਕ ਵੱਡੇ ਹਾਦਸੇ ਦਾ ਸ਼ਿ ਕਾ ਰ ਹੋਣ ਤੋਂ ਬਚ ਗਈ। ਟਰੈਕਟਰ ਨਾਲ ਟੱਕਰ ਹੋਣ ਉਪਰੰਤ ਡਰਾਈਵਰ ਨੇ ਬੱਸ ਖੇਤ ਵਿਚ ਹੀ ਉਤਾਰ ਦਿੱਤੀ। ਜਿਸ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਜਿਸ ਨੇ ਵੀ ਇਹ ਹਾਦਸਾ ਵੇਖਿਆ ਹਰ ਇੱਕ ਦੀ ਮੂੰਹੋਂ ਇਹੋ ਗੱਲ ਨਿੱਕਲੀ ਕਿ “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।।

ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਬੱਸ ਜਲੰਧਰ ਤੋਂ ਅਬੋਹਰ ਜਾਣ ਵਾਲੀ ਸੀ। ਜਿਸ ਵਿੱਚ ਪਤਾ ਨਹੀਂ ਕਿੰਨੀਆਂ ਹੀ ਸਵਾਰੀਆਂ ਮੌਜੂਦ ਸਨ। ਕਿਹਾ ਜਾ ਰਿਹਾ ਹੈ ਕਿ ਬੱਸ ਡਰਾਈਵਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਟਰੈਕਟਰ ਚਾਲਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਡਰਾਈਵਰ ਨੇ ਆਪਣੀ ਸੂਝ-ਬੂਝ ਸਦਕਾ ਬੱਸ ਨੂੰ ਖੇਤ ਵਿੱਚ ਉਤਾਰ ਦਿੱਤਾ ਅਤੇ ਇੱਕ ਵੱਡੇ ਹਾਦਸੇ ਤੋਂ ਬਚਾਅ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *