ਕਨੇਡਾ ਤੋਂ ਆਈ ਵੱਡੀ ਖਬਰ, ਹਰਜੀਤ ਸੱਜਣ ਨੂੰ ਨਹੀਂ ਬਣਾਇਆ ਰੱਖਿਆ ਮੰਤਰੀ

ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਿਨੇਟ ਦਾ ਐਲਾਨ ਕਰ ਦਿੱਤਾ ਹੈ। ਜਸਟਿਨ ਟਰੂਡੋ ਨੇ ਇਸ ਵਾਰ ਕਈ ਪੁਰਾਣੇ ਕੈਬਨਿਟ ਮੰਤਰੀਆਂ ਦੇ ਅਹੁਦੇ ਬਦਲ ਦਿੱਤੇ ਹਨ। ਜਿਨ੍ਹਾਂ ਵਿੱਚ ਹਰਜੀਤ ਸਿੰਘ ਸੱਜਣ, ਅਨੀਤਾ ਆਨੰਦ, ਮਾਰਕੋ ਮੈਨਡੀਸਿਨੋ ਅਤੇ ਬਿੱਲ ਬਲੇਅਰ ਦੇ ਨਾਮ ਲਏ ਜਾ ਸਕਦੇ ਹਨ। ਆਕਫਿਲ ਦੀ ਪਾਰਲੀਮੈਂਟ ਸੀਟ ਤੋਂ ਜਿੱਤ ਹਾਸਲ ਕਰਨ ਵਾਲੀ ਅਨੀਤਾ ਆਨੰਦ ਨੂੰ ਇਸ ਵਾਰ ਕੈਨੇਡਾ ਦੀ ਰੱਖਿਆ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ।

1993 ਤੋਂ ਬਾਅਦ ਕੈਨੇਡਾ ਦੇ ਰੱਖਿਆ ਮੰਤਰੀ ਦੇ ਅਹੁਦੇ ਤੇ ਇੱਕ ਔਰਤ ਵਜੋਂ ਬਿਰਾਜਮਾਨ ਹੋਣ ਵਾਲੀ ਅਨੀਤਾ ਆਨੰਦ ਪਹਿਲੀ ਔਰਤ ਰੱਖਿਆ ਮੰਤਰੀ ਹੈ। ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਇਸ ਵਾਰ ਮਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਪੈਸਫਿਕ ਇਕਨੌਮਿਕ ਡਿਵੈਲਪਮੈਂਟ ਦਾ ਅਹੁਦਾ ਦਿੱਤਾ ਗਿਆ ਹੈ। ਕੈਨੇਡਾ ਦੇ ਫਾਰਨ ਅਫੇਅਰਜ਼ ਮਨਿਸਟਰ ਦਾ ਅਹੁਦਾ ਮੈਲਾਨੀ ਜੌਲੀ ਨੂੰ ਦਿੱਤਾ ਗਿਆ ਹੈ।

ਮਾਰਕੋ ਮੈਂਡੀਸੀਨੋ ਦਾ ਪਹਿਲਾਂ ਵਾਲਾ ਵਿਭਾਗ ਬਦਲ ਕੇ ਪਬਲਿਕ ਸੇਫਟੀ ਦਾ ਵਿਭਾਗ ਦਿੱਤਾ ਗਿਆ ਹੈ। ਜਦ ਕਿ ਮਾਰਕੋ ਮੈਨਡੀਸੀਨੋ ਦਾ ਪੁਰਾਣਾ ਵਿਭਾਗ ਭਾਵ ਇਮੀਗ੍ਰੇਸ਼ਨ ਵਿਭਾਗ ਸੇਨ ਫਰੇਜ਼ਰ ਨੂੰ ਦਿੱਤਾ ਗਿਆ ਹੈ। ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਪਹਿਲਾਂ ਵਾਂਗ ਹੀ ਕ੍ਰਿਸਟੀਆ ਫੀਲੈਂਡ ਨੂੰ ਦਿੱਤਾ ਗਿਆ ਹੈ। ਮਨਿਸਟਰ ਆਫ ਸੀਨੀਅਰਜ਼ ਦਾ ਅਹੁਦਾ ਨਵੇਂ ਚਿਹਰੇ ਕਮਲ ਖਹਿਰਾ ਦੇ ਹਿੱਸੇ ਆਇਆ ਹੈ।

ਪੈਕੀ ਨੂੰ ਮਨਿਸਟਰ ਆਫ ਇੰਡੀਜੀਅਜ਼ ਸਰਵਿਸਿਜ਼ ਅਤੇ ਨਾਰਦਰਨ ਓਂਟਾਰੀਓ ਵਿੱਚ ਫੈਡਰਲ ਡਿਵੈਲਪਮੈਂਟ ਏਜੰਸੀ ਦੀ ਮਨਿਸਟਰੀ ਦਿੱਤੀ ਗਈ ਹੈ। ਜਦਕਿ ਪਹਿਲਾਂ ਉਹ ਸਿਹਤ ਵਿਭਾਗ ਦੇ ਮੰਤਰੀ ਸਨ। ਇਸ ਵਾਰ ਬਿੱਲ ਬਲੇਅਰ ਦਾ ਵਿਭਾਗ ਵੀ ਬਦਲ ਦਿੱਤਾ ਗਿਆ ਹੈ ਪਰ ਉਮਰ ਅਲਗਬਰਾ ਨੂੰ ਇਸ ਵਾਰ ਵੀ ਪਹਿਲਾਂ ਵਾਲਾ ਹੀ ਟਰਾਂਸਪੋਰਟ ਵਿਭਾਗ ਦੇ ਦਿੱਤਾ ਗਿਆ ਹੈ।

Leave a Reply

Your email address will not be published. Required fields are marked *