ਪਲਟ ਗਿਆ ਕਣਕ ਦੀਆਂ ਬੋਰੀਆਂ ਨਾਲ ਭਰਿਆ ਟਰੱਕ, ਅੱਗੇ ਆਇਆ ਮੋਟਰਸਾਈਕਲ ਸਵਾਰ ਜਵਾਨ ਮੁੰਡਾ

ਸਾਨੂੰ ਹਮੇਸ਼ਾ ਹੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਚਾਰੇ ਪਾਸੇ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਕਈ ਵਾਰ ਇੱਕ ਇਨਸਾਨ ਤਾਂ ਸਹੀ ਵਾਹਨ ਚਲਾਉਂਦਾ ਹੁੰਦਾ ਹੈ ਤੇ ਦੂਜਾ ਆ ਕੇ ਉਸ ਵਿਚ ਟੱਕਰ ਮਾਰ ਦਿੰਦਾ ਹੈ। ਜਿਸ ਕਾਰਨ ਉਹ ਆਪ ਤਾਂ ਹਾਦਸੇ ਦਾ ਸ਼ਿਕਾਰ ਹੁੰਦਾ ਹੀ ਹੈ ਤੇ ਦੂਜਿਆਂ ਦੀ ਜਾਨ ਨੂੰ ਵੀ ਜੋਖ਼ਮ ਵਿੱਚ ਪਾ ਦਿੰਦਾ ਹੈ। ਇਸ ਕਰਕੇ ਸਾਨੂੰ ਗੱਡੀ ਚਲਾਉਂਦੇ ਸਮੇਂ ਆਵਾਜਾਈ ਦੇ ਨਿਯਮਾਂ ਦੀ ਵਰਤੋਂ ਕਰਦੇ ਹੋਏ ਚਾਰੇ ਪਾਸੇ ਧਿਆਨ ਰੱਖ ਕੇ ਗੱਡੀ ਚਲਾਉਣੀ ਚਾਹੀਦੀ ਹੈ

ਤਾਂ ਜੋ ਅਜਿਹਾ ਹਾਦਸਾ ਵਾਪਰਨ ਤੇ ਮੌਕਾ ਸੰਭਾਲਿਆ ਜਾ ਸਕੇ। ਅਜਿਹਾ ਹੀ ਇਕ ਮਾਮਲਾ ਮੋਗਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਰਾਤ ਦੇ ਸਮੇਂ ਇੱਕ ਟਰੱਕ ਨਾਲ ਅਜਿਹਾ ਹੀ ਹਾਦਸਾ ਵਾਪਰ ਗਿਆ। ਰਾਤ 2-30 ਵਜੇ ਦੇ ਕਰੀਬ ਇੱਕ ਗ਼ਲਤ ਪਾਸੇ ਤੋਂ ਆ ਰਹੇ ਮੋਟਰਸਾਈਕਲ ਨੂੰ ਬਚਾਉਂਦੇ-ਬਚਾਉਂਦੇ ਟਰੱਕ ਨੇ ਖੁਦ ਪਲਟੀ ਖਾ ਲਈ। ਜਿਸ ਕਾਰਨ ਟਰੱਕ ਵਿਚ ਲੱਦਿਆ ਹੋਇਆ ਸਾਰਾ ਸਮਾਨ ਵੀ ਬਾਹਰ ਡਿੱਗ ਪਿਆ। ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਢਾਈ ਵਜੇ ਦੇ ਕਰੀਬ ਇੱਕ ਗਲਤ ਪਾਸੇ ਤੋਂ ਮੋਟਰਸਾਈਕਲ ਆ ਰਿਹਾ ਸੀ।

ਟੱਕਰ ਚਾਲਕ ਉਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੱਡੀ ਦੇ ਅੱਗੇ ਆਉਣ ਤੋਂ ਬਚਾਉਣ ਲੱਗਾ ਹੀ ਸੀ। ਕਿ ਮੋਟਰਸਾਈਕਲ ਨੂੰ ਬਚਾਉਂਦੇ-ਬਚਾਉਂਦੇ ਗੱਡੀ ਪਲਟ ਗਈ। ਇਸ ਕਾਰਨ ਗੱਡੀ ਵਿਚ ਲੱਦਿਆ ਹੋਇਆ ਸਾਰਾ ਸਮਾਨ ਵੀ ਥੱਲੇ ਡਿੱਗ ਪਿਆ। ਇਸ ਮਾਮਲੇ ਵਿੱਚ ਪੁਲਿਸ ਪ੍ਰਸਾਸ਼ਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਿਆ ਜਾਵੇਗਾ ਕਿ ਇਸ ਮਾਮਲੇ ਵਿੱਚ ਪੁਲੀਸ ਪ੍ਰਸ਼ਾਸ਼ਨ ਵੱਲੋਂ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *