ਪੈਟਰੋਲ ਪੰਪ ਵਾਲਿਆਂ ਨਾਲ ਪਿਆ ਸ਼ਿਵ ਸੈਨਾ ਵਾਲਿਆਂ ਦਾ ਪੇਚਾ, ਤੇਲ ਪਾਉਣ ਵਾਲੇ ਨੇ ਦੇਖੋ ਕੀ ਕੀਤਾ

ਇਕ ਪਾਸੇ ਤਾਂ ਪੈਟਰੋਲ ਦੇ ਰੇਟ ਵਧੀ ਜਾ ਰਹੇ ਹਨ। ਦੂਜੇ ਪਾਸੇ ਕਈ ਗਾਹਕ ਪੈਟਰੋਲ ਪੰਪ ਮਾਲਕਾਂ ਤੇ ਧੋਖਾ ਕਰਨ ਦੇ ਦੋਸ਼ ਲਗਾ ਰਹੇ ਹਨ। ਲੁਧਿਆਣਾ ਦੇ ਲਕਸ਼ਮੀ ਸਿਨੇਮਾ ਨੇੜੇ ਸਥਿਤ ਪੈਟਰੋਲ ਪੰਪ ਤੇ ਸਕੂਟਰ ਵਿਚ ਤੇਲ ਪਵਾਉਣ ਆਏ ਇੱਕ ਵਿਅਕਤੀ ਦਾ ਪੈਟਰੋਲ ਪੰਪ ਮਾਲਕਾਂ ਨਾਲ ਵਿਵਾਦ ਹੋਇਆ। ਸਕੂਟਰ ਮਾਲਕ ਨੂੰ ਸ਼ਿਕਵਾ ਹੈ ਕਿ ਪੈਟਰੋਲ ਘੱਟ ਪਾਇਆ ਗਿਆ ਹੈ। ਗਾਹਕ ਖੁਦ ਨੂੰ ਸ਼ਿਵ ਸੈਨਾ ਦਾ ਮੈਂਬਰ ਦੱਸਦਾ ਹੈ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ

ਕਿ ਉਸ ਨੇ ਆਪਣੀ ਗੱਡੀ ਵਿੱਚ 300 ਰੁਪਏ ਦਾ ਪੈਟਰੋਲ ਪਵਾਇਆ। ਪਹਿਲਾਂ ਉਸ ਦੀ ਗੱਡੀ ਵਿੱਚ ਲਗਪਗ ਅੱਧਾ ਲਿਟਰ ਤੇਲ ਸੀ। ਗਾਹਕ ਦਾ ਇਹ ਵੀ ਮੰਨਣਾ ਹੈ ਕਿ ਪਹਿਲਾਂ ਉਸ ਤੋਂ ਕੁਝ ਉੱਚਾ ਨੀਵਾਂ ਬੋਲਿਆ ਗਿਆ ਸੀ। ਇਸ ਲਈ ਉਨ੍ਹਾ ਨੇ ਮੁ ਆ ਫੀ ਵੀ ਮੰਗ ਲਈ ਸੀ। ਉਨ੍ਹਾਂ ਨੂੰ ਜਾਪਦਾ ਹੈ ਕਿ 300 ਰੁਪਏ ਦੀ ਬਜਾਏ 150 ਰੁਪਏ ਦਾ ਹੀ ਤੇਲ ਪਾਇਆ ਗਿਆ ਹੈ। ਪੈਟਰੋਲ 109.15 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਪਰ ਜਿਸ ਤਰਾਂ ਪੰਪ ਮਾਲਕ ਧੋਖਾ ਕਰ ਰਹੇ ਹਨ

ਇਸ ਤਰ੍ਹਾਂ ਤਾਂ ਗਾਹਕ ਨੂੰ 250 ਰੁਪਏ ਪ੍ਰਤੀ ਲਿਟਰ ਪੈਂਦਾ ਹੈ। ਗਾਹਕ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੰਪ ਮਾਲਕਾਂ ਨੂੰ ਤੇਲ ਨਾਪਣ ਲਈ ਕਿਹਾ ਪਰ ਪੰਪ ਮਾਲਕ ਕਹਿ ਰਹੇ ਹਨ ਕਿ ਉਹ ਆਪਣੀ ਮਸ਼ੀਨਰੀ ਅਤੇ ਕੰਪਿਊਟਰ ਦੇ ਹੀ ਜ਼ਿੰਮੇਵਾਰ ਹਨ। ਤੁਹਾਡੇ ਸਕੂਟਰ ਵਿੱਚ ਤੇਲ ਕਿੱਥੇ ਗਿਆ? ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ। ਗਾਹਕ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਖਡ਼੍ਹੇ ਹਨ ਕਿਤੇ ਨਹੀਂ ਗਏ। ਜੇਕਰ ਤੇਲ ਨਾ ਨਾਪਿਆ ਤਾਂ ਉਹ ਅਗਲਾ ਕਦਮ ਚੁੱਕਣਗੇ। ਉਨ੍ਹਾਂ ਨੇ ਸ਼ਿਵ ਸੈਨਾ ਆਗੂਆਂ ਨੂੰ ਵੀ ਬੁਲਾਇਆ ਹੈ। ਪੈਟਰੋਲ ਪੰਪ ਤੇ ਮਹਿਲਾ ਅਧਿਕਾਰੀ ਨੇ ਦੱਸਿਆ ਹੈ

ਕਿ ਤੇਲ ਕੈਨੀ ਵਿੱਚ ਕੱਢ ਕੇ ਨਾਪ ਕੇ ਗਾਹਕ ਦੀ ਤਸੱਲੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਪੰਪ ਤੇ ਨੋਜ਼ਲ ਤੇ ਡਿਊਟੀ ਦੇ ਰਹੇ ਇਕ ਮੁਲਾਜ਼ਮ ਨੇ ਗਾਹਕ ਨੂੰ ਮੰਦਾ ਬੋਲਿਆ ਸੀ। ਜਿਸ ਪਿੱਛੇ ਇਹ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਵੱਲੋਂ ਆਪਣੇ ਮੁਲਾਜ਼ਮ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਹਿਲਾ ਅਧਿਕਾਰੀ ਨੇ ਦੱਸਿਆ ਹੈ ਕਿ ਮੁਹਤਬਰ ਵਿਅਕਤੀਆਂ ਅਤੇ ਪੁਲਿਸ ਦੇ ਸਾਹਮਣੇ ਤੇਲ ਨਾਪ ਕੇ ਗਾਹਕ ਨੂੰ ਦਿਖਾ ਦਿੱਤਾ ਹੈ। ਗਾਹਕ ਸੰਤੁਸ਼ਟ ਹੋ ਗਿਆ ਹੈ। ਹੇਠਾਂ ਦੇਖੋ ਇਸੁ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *