ਬੱਚੇ ਚੁੱਕਣ ਵਾਲਿਆਂ ਨੇ ਮਚਾਈ ਹਾਹਾਕਾਰ, ਜੇ ਬੱਚਾ ਦੰਦੀ ਨਾ ਵੱਢਦਾ ਤਾਂ ਲੈ ਜਾਂਦੇ ਚੁੱਕਕੇ

ਮਲੇਰਕੋਟਲਾ ਵਿੱਚ ਲੋਕਾਂ ਨੇ 2 ਵਿਅਕਤੀਆਂ ਦੀਪਕ ਵਾਸੀ ਰਵਿਦਾਸ ਨਗਰ ਅਤੇ ਰਮਜ਼ਾਨ ਪੁੱਤਰ ਅਬਦੁਲ ਅਜ਼ੀਜ਼ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੇ ਦੋਸ਼ ਹੈ ਕਿ ਇਹ 2 ਬੱਚਿਆਂ 10 ਸਾਲਾ ਲੜਕਾ ਯੂਸਫ ਅਤੇ 12 ਸਾਲਾਂ ਲੜਕੀ ਨਜ਼ਮਾਂ ਨੂੰ ਚੁੱਕ ਕੇ ਲਿਜਾਣਾ ਚਾਹੁੰਦੇ ਸਨ। ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਯੂਸਫ ਨੇ ਦੱਸਿਆ ਕਿ ਉਹ ਖੜ੍ਹਾ ਸੀ। ਦੋਵੇਂ ਮੋਟਰਸਾਈਕਲ ਸਵਾਰ ਉਸ ਨੂੰ ਚੀਜੀ ਦੇਣ ਦੇ ਬਹਾਨੇ ਕੋਲ ਬੁਲਾ ਰਹੇ ਸਨ। ਜਦੋਂ ਉਸ ਨੂੰ ਫੜ ਲਿਆ ਤਾਂ ਉਹ ਦੰਦੀ ਵੱਢ ਕੇ ਛੁੱਟ ਕੇ ਦੌੜ ਆਇਆ।

ਨਜ਼ਮਾਂ ਦਾ ਕਹਿਣਾ ਹੈ ਕਿ ਉਹ ਮਸੀਤ ਵਿਚ ਪੜ੍ਹਨ ਜਾ ਰਹੇ ਸਨ। 2 ਵਿਅਕਤੀ ਉਨ੍ਹਾਂ ਨੂੰ ਪੈਸੇ ਦੇਣ ਦੇ ਬਹਾਨੇ ਕੋਲ ਬੁਲਾ ਰਹੇ ਸਨ। ਇਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਮੁਹੰਮਦ ਸਲੀਮ ਨੇ ਦੱਸਿਆ ਹੈ ਕਿ ਉਨ੍ਹਾ ਦਾ ਬੱਚਾ ਸਾਇਕਲੀ ਚਲਾ ਰਿਹਾ ਸੀ। 2 ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਲਾ-ਲ-ਚ ਦੇ ਕੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਬੱਚਾ ਹੱਥ ਤੇ ਦੰਦੀ ਵੱਢ ਕੇ ਛੁੱਟ ਕੇ ਦੌੜ ਆਇਆ। ਬੱਚੀ ਦੇ ਰੌਲਾ ਪਾਉਣ ਤੇ ਮੁਹੱਲਾ ਵਾਸੀਆਂ ਨੇ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਸਲੀਮ ਦੇ ਦੱਸਣ ਮੁਤਾਬਕ ਇਨ੍ਹਾਂ ਵਿਚ ਇਕ ਵਿਅਕਤੀ ਖ਼ੁਦ ਨੂੰ ਚੋ-ਰ ਮਾਰਾਂ ਵਿਚੋਂ ਦੱਸ ਰਿਹਾ ਹੈ। ਜਦਕਿ ਦੂਜਾ ਈਦਗਾਹ ਨੇੜੇ ਦਾ ਰਹਿਣ ਵਾਲਾ ਦੱਸ ਰਿਹਾ ਹੈ। ਸਲੀਮ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮਨਦੇਵੀ ਰੋਡ ਮਲੇਰਕੋਟਲਾ ਦੇ ਰਹਿਣ ਵਾਲੇ ਸਲੀਮ ਨੇ ਦਰਖਾਸਤ ਦਿੱਤੀ ਹੈ ਕਿ ਮੋਟਰਸਾਈਕਲ ਸਵਾਰ 2 ਵਿਅਕਤੀ ਉਨ੍ਹਾਂ ਦੇ ਬੱਚਿਆਂ ਨੂੰ ਚੁੱਕ ਕੇ ਲੈ ਚੱਲੇ ਸਨ

ਪਰ ਲਿਜਾ ਨਹੀਂ ਸਕੇ। ਇਸ ਮਾਮਲੇ ਵਿੱਚ ਦੀਪਕ ਨਿਵਾਸੀ ਰਵਿਦਾਸ ਨਗਰ ਅਤੇ ਰਮਜ਼ਾਨ ਪੁੱਤਰ ਅਬਦੁਲ ਅਜ਼ੀਜ਼ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *