ਰੱਦੀ ਸਮਝਕੇ ਟਰੱਕ ਵਿੱਚ ਭੇਜ ਦਿੱਤਾ ਆਹ ਸਮਾਨ, ਪਲਟ ਗਿਆ ਟਰੱਕ, ਅੰਦਰੋਂ ਜੋ ਨਿਕਲਿਆ, ਉੱਡ ਗਏ ਹੋਸ਼

ਅੱਜ ਕੱਲ੍ਹ ਸਾਡੇ ਸੂਬੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇ ਅ ਦ ਬੀ ਦਾ ਮੁੱਦਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸ ਮਾਮਲੇ ਨਾਲ ਜੁੜੀ ਹੋਈ ਹੁਣ ਇੱਕ ਹੋਰ ਘਟਨਾ ਸਾਹਮਣੇ ਆ ਗਈ ਹੈ। ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਟਰੱਕ ਪਲਟ ਜਾਣ ਕਾਰਨ ਟਰੱਕ ਵਿਚੋਂ ਬਾਈਬਲ ਦੇ ਪਵਿੱਤਰ ਗ੍ਰੰਥ ਸੜਕ ਉੱਤੇ ਖਿੱਲਰ ਗਏ। ਜਿਨ੍ਹਾਂ ਨੂੰ ਰੱਦੀ ਦੇ ਹਿਸਾਬ ਨਾਲ ਖ਼ਰੀਦ ਕੇ ਲਿਆਂਦਾ ਗਿਆ ਸੀ। ਈਸਾਈ ਭਾਈਚਾਰੇ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਦਾ ਕਹਿਣਾ ਹੈ ਕਿ 2 ਗੱਡੀਆਂ ਜੰਮੂ ਤੋਂ ਚੱਲੀਆਂ ਹਨ। ਇਨ੍ਹਾਂ ਵਿੱਚ ਰੱਦੀ ਦੇ ਰੂਪ ਵਿੱਚ ਪਵਿੱਤਰ ਬਾਈਬਲ ਦੇ ਗ੍ਰੰਥ ਰੱਖੇ ਹੋਏ ਮਿਲੇ ਹਨ। ਜੋ 2 ਚਰਚਾਂ ਵੱਲੋਂ ਵੇਚੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਤਾਂ ਚਮਤਕਾਰ ਚਰਚ ਗੇਟ ਭਗਤਾਂ ਵਾਲਾ ਅੰਮ੍ਰਿਤਸਰ ਅਤੇ ਦੂਸਰਾ ਚਰਚ ਪ੍ਰਾਰਥਨਾ ਭਵਨ ਟੈਂਕੀ ਚੌਕ ਪਠਾਨਕੋਟ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਚਰਚ ਵਾਲਿਆਂ ਨੂੰ ਫੋਨ ਕੀਤਾ ਜਾ ਰਿਹਾ ਹੈ

ਪਰ ਉਨ੍ਹਾਂ ਦਾ ਕੋਈ ਫੋਨ ਨਹੀਂ ਚੁੱਕ ਰਿਹਾ। ਇਹ ਪਵਿੱਤਰ ਗ੍ਰੰਥ 17 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰੱਦੀ ਵਿੱਚ ਵੇਚੇ ਗਏ ਹਨ। ਉਸ ਨੇ ਇਨ੍ਹਾਂ ਲੋਕਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਟਰੱਕ ਵਾਲੇ ਵਿਅਕਤੀ ਦੇ ਦੱਸਣ ਮੁਤਾਬਕ ਉਹ ਕਾਲੀ ਚੱਕ ਤੋਂ ਇਹ ਰੱਦੀ ਦੇ ਰੂਪ ਵਿੱਚ ਲੈ ਕੇ ਆਏ ਹਨ ਜੋ ਕਿ ਖੰਨਾ ਪੇਪਰ ਮਿੱਲ ਵਾਲਿਆਂ ਦਾ ਸਾਮਾਨ ਹੈ ਅਤੇ ਪਹਿਲੀ ਵਾਰ ਪ੍ਰਭਾਤ ਟਰਾਂਸਪੋਰਟ ਤੋਂ ਲੋਡ ਕੀਤਾ ਗਿਆ ਹੈ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਹ ਤਾਂ ਬਿਲਕੁਲ ਹੀ ਅਨਪੜ੍ਹ ਹੈ।

ਉਨ੍ਹਾਂ ਨੇ ਬਰੀ ਬ੍ਰਾਹਮਣ ਤੋਂ 4 ਕਿਲੋਮੀਟਰ ਅੱਗੇ ਤੋਂ ਗੋਰੇ ਦੇ ਗੁਦਾਮ ਵਿਚੋਂ ਗੱਡੀ ਭਰੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਰਾਤ ਸਮੇਂ ਜੀ.ਟੀ ਰੋਡ ਤੇ ਟਰੱਕ ਪਲਟ ਜਾਣ ਦੀ ਇਤਲਾਹ ਮਿਲੀ ਸੀ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਟਰੱਕ ਵਿਚੋਂ ਬਹੁਤ ਸਾਰੇ ਬਾਈਬਲ ਦੇ ਪਵਿੱਤਰ ਗ੍ਰੰਥ ਸੜਕ ਤੇ ਖਿੱਲਰ ਗਏ। ਇਨ੍ਹਾਂ ਦੇ ਯੋਗਤਾ ਫਟੀਆਂ ਹੋਈਆਂ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸਾਈ  ਭਾਈਚਾਰੇ ਦੇ ਲੋਕ ਇਕੱਠੇ ਹੋਏ ਹਨ।

ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਸਤਿਕਾਰ ਨਾਲ ਸਡ਼ਕ ਤੋਂ ਰੱਦੀ ਵਿੱਚੋਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਕੀਤਾ ਜਾਵੇਗਾ ਅਤੇ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਜਾਵੇਗਾ। ਜੋ ਵੀ ਤੱਥ ਸਾਹਮਣੇ ਆਉਣ ਗਏ ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *