ਸੋਨਾ ਚਾਂਦੀ ਖ੍ਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਮਹਿੰਗਾ ਹੋਣ ਤੋਂ ਪਹਿਲਾਂ ਲੁੱਟ ਲਵੋ ਨਜਾਰੇ

ਦਿੱਲੀ ਦੇ ਸਰਾਫਾ ਬਜ਼ਾਰ ਵਿੱਚ ਅੱਜ ਲਗਾਤਾਰ ਦੂਸਰੇ ਦਿਨ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖੀ ਗਈ। ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 47 ਹਜ਼ਾਰ ਤੋਂ ਵੀ ਥੱਲੇ ਦਰਜ ਕੀਤੀ ਗਈ। ਜਦਕਿ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 64 ਹਜ਼ਾਰ ਤੋਂ ਥੱਲੇ ਰਹੀ। ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਜੋ ਵੀ ਉਤਰਾਅ ਚੜ੍ਹਾਅ ਆਉਂਦਾ ਹੈ। ਉਸ ਦੀ ਤੁਲਨਾ 7 ਅਗਸਤ 2020 ਦੀ ਸੋਨੇ ਅਤੇ ਚਾਂਦੀ ਦੀ ਕੀਮਤ ਨਾਲ ਕੀਤੀ ਜਾਂਦੀ ਹੈ। ਇਸ ਦਿਨ ਇਨ੍ਹਾਂ ਦੋਵੇਂ ਧਾਤਾਂ ਦੀ ਕੀਮਤ ਰਿਕਾਰਡ ਸਿਖਰ ਤੇ ਪਹੁੰਚ ਗਈ ਸੀ।

7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56200 ਰੁਪਏ ਸੀ ਅਤੇ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 77840 ਰੁਪਏ ਸੀ। ਇਸ ਤਰ੍ਹਾਂ ਜੇਕਰ ਬੁੱਧਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਪ੍ਰਤੀ 10 ਗਰਾਮ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 46747 ਰੁਪਏ ਤੇ ਆ ਟਿਕੀ, ਜੋ ਕਿ ਇਕ ਦਿਨ ਪਹਿਲਾਂ 46991 ਰੁਪਏ ਸੀ। ਇਸ ਤਰ੍ਹਾਂ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਵਿੱਚ 244 ਰੁਪਏ ਕਮੀ ਆਈ ਹੈ ਪਰ ਜੇ ਸੋਨੇ ਦੀ ਰਿਕਾਰਡ ਉਚਾਈ ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 56200 ਰੁਪਏ ਦੇ ਮੁਕਾਬਲੇ 9453 ਰੁਪਏ ਘੱਟ ਹੈ।

ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ ਵੀ 64 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਦਰਜ ਕੀਤੀ ਗਈ। ਜੋ ਕਿ 7 ਅਗਸਤ 2020 ਨੂੰ 77840 ਰੁਪਏ ਪ੍ਰਤੀ ਕਿਲੋ ਸੀ। ਬੁੱਧਵਾਰ ਨੂੰ ਚਾਂਦੀ ਦੀ ਕੀਮਤ ਪਿਛਲੇ ਕਾਰੋਬਾਰੀ ਦਿਨ ਨਾਲੋਂ 654 ਰੁਪਏ ਘਟ ਕੇ 63489 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਟਿਕੀ, ਜੋ ਕਿ ਚਾਂਦੀ ਦੇ ਰਿਕਾਰਡ ਰੇਟ ਤੋਂ 14351 ਰੁਪਏ ਪ੍ਰਤੀ ਕਿਲੋਗ੍ਰਾਮ ਘੱਟ ਹੈ। ਚਾਂਦੀ ਦੀ ਕੀਮਤ ਵਿਚ ਕੌਮਾਂਤਰੀ ਬਾਜ਼ਾਰ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਚਾਂਦੀ 23.94 ਡਾਲਰ ਪ੍ਰਤੀ ਔਂਸ ਤੇ ਆ ਪਹੁੰਚੀ ਹੈ।

Leave a Reply

Your email address will not be published. Required fields are marked *