ਐਕਟਿਵਾ ਤੇ ਜਾ ਰਹੇ ਮੁੰਡੇ ਦੀ ਲਈ ਤਲਾਸ਼ੀ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਨਿਕਲ ਗਈ ਜਮੀਨ

ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਨੌਜਵਾਨ ਆਪਣੇ ਤਕੜੇ ਸਰੀਰਾਂ ਲਈ ਜਾਣੇ ਜਾਂਦੇ ਸਨ। ਪੰਜਾਬੀਆਂ ਦੀ ਖ਼ੁਰਾਕ ਦੇਖ ਕੇ ਵੱਡੇ ਵੱਡੇ ਵੀ ਹੈਰਾਨ ਹੋ ਜਾਂਦੇ ਸਨ ਪਰ ਸਰਕਾਰਾਂ ਦੀ ਨਾਕਾਮੀ ਕਰਕੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਹੋਰ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਹਰ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਅਮਲ ਨਾਲ ਜਾਨ ਗਵਾਉਣ ਵਾਲੇ ਜਾਂ ਵੱਡੀ ਮਾਤਰਾ ਵਿਚ ਅਮਲ ਫੜੇ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਖ਼ਬਰ ਵੀ ਇਸੇ ਮੁੱਦੇ ਨਾਲ ਸਬੰਧਿਤ ਹੈ।

ਫਗਵਾੜਾ ਪੁਲਿਸ ਨੇ ਨਵੀਨ ਕੁਮਾਰ ਨਾਮ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਤੋਂ 50 ਗ੍ਰਾਮ ਅਮਲ ਪਦਾਰਥ ਅਤੇ ਕੁਝ ਗਲਤ ਦਵਾਈਆਂ ਬਰਾਮਦ ਹੋਈਆਂ ਹਨ। ਪੁਲੀਸ ਨੇ ਉਸ ਕੋਲੋਂ 6 ਲੱਖ 8 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਜੋ ਉਸ ਨੇ ਅਮਲ ਦੀ ਵਿਕਰੀ ਕਰਕੇ ਕਮਾਏ ਹਨ। ਨਵੀਨ ਤੇ ਪਹਿਲਾਂ ਵੀ 2 ਮਾਮਲੇ ਦਰਜ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੀ ਆਈ ਏ ਪੁਲਿਸ ਫਗਵਾੜਾ ਨੇ ਜਦੋਂ ਐਕਟਿਵਾ ਤੇ ਆ ਰਹੇ ਨਵੀਨ ਕੁਮਾਰ ਨਾਮ ਦੇ ਨੌਜਵਾਨ ਨੂੰ ਰੋਕਿਆ ਤਾਂ ਉਸ ਕੋਲੋਂ 50 ਗ੍ਰਾਮ ਅਮਲ ਪਦਾਰਥ ਅਤੇ ਕੁਝ ਗਲਤ ਦਵਾਈਆਂ ਬਰਾਮਦ ਹੋਈਆਂ।

ਇਸ ਤੋਂ ਬਿਨਾਂ ਨਵੀਨ ਕੁਮਾਰ ਤੋਂ 6 ਲੱਖ 8 ਹਜ਼ਾਰ ਰੁਪਏ ਵੀ ਬਰਾਮਦ ਹੋਏ। ਇਹ ਰੁਪਏ ਉਸ ਨੇ ਅਮਲ ਦੇ ਗ ਲ ਤ ਧੰਦੇ ਰਾਹੀਂ ਕਮਾਏ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਨੂੰ ਪੁਲਿਸ ਲਈ ਇਕ ਵੱਡੀ ਸਫਲਤਾ ਦੱਸਿਆ ਹੈ। ਇਸ ਸਬੰਧੀ ਥਾਣਾ ਸਦਰ ਫਗਵਾੜਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਨ ਕੁਮਾਰ ਤੇ ਪਹਿਲਾਂ ਵੀ 2 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇਕ ਮਾਮਲਾ 307 ਦਾ ਹੈ ਅਤੇ ਦੂਸਰਾ ਅਮਲ ਪਦਾਰਥ ਨਾਲ ਜੁਡ਼ਿਆ ਹੋਇਆ ਹੈ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਨਵੀਨ ਕੁਮਾਰ 8 ਅਗਸਤ 2020 ਤਕ ਜੇ-ਲ੍ਹ ਵਿੱਚ ਸੀ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਵੀਨ ਕੁਮਾਰ ਇਹ ਸਾਮਾਨ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਥੇ ਸਪਲਾਈ ਕਰਦਾ ਸੀ? ਪੁਲਿਸ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ 1-2 ਵਿਅਕਤੀਆਂ ਬਾਰੇ ਹੋਰ ਵੀ ਪਤਾ ਲੱਗਾ ਹੈ। ਜਿਨ੍ਹਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *