ਔਰਤ ਨੇ ਨਕਲੀ ਜੱਜ ਬਣ ਕੇ ਕਰ ਦਿੱਤਾ ਵੱਡਾ ਕਾਂਡ, ਰਾਤੋ ਰਾਤ ਚੱਲੀ ਸੀ ਅਮੀਰ ਬਣਨ

ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਤੋਂ ਪੈਸੇ ਹ ਡ਼ੱ ਪ ਦੇ ਲੋਕਾਂ ਬਾਰੇ ਤਾਂ ਕਈ ਖ਼ਬਰਾਂ ਸੁਣੀਆਂ ਸਨ ਪਰ ਹੁਣ ਨਕਲੀ ਜੱਜ ਬਣਕੇ ਲੋਕਾਂ ਤੋਂ ਪੈਸੇ ਹ ਡ਼ੱ ਪ ਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਘਟਨਾ ਬਠਿੰਡਾ ਦੀ ਹੈ। ਜਿੱਥੇ ਪੁਲਿਸ ਨੇ 2 ਬੰਦਿਆਂ ਤੇ ਇਕ ਔਰਤ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਨ੍ਹਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਗੱਲ ਆਖ ਰਹੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਹੌਲਦਾਰ ਨੂੰ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀਆਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਲੋਕਾਂ ਤੋਂ ਪੈਸੇ ਹੜੱਪ ਰਿਹਾ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 2 ਵਿਅਕਤੀਆਂ ਅਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਔਰਤ ਦਾ ਨਾਮ ਜਸਵੀਰ ਕੌਰ ਹੈ ਜੋ ਨਕਲੀ ਜ਼ਿਲ੍ਹਾ ਸੈਸ਼ਨ ਜੱਜ ਬਣੀ ਹੋਈ ਸੀ। ਉਹ ਖੁਦ ਨੂੰ ਗੁਜਰਾਤ ਦੇ ਜ਼ਿਲ੍ਹਾ ਸੂਰਤ ਦੀ ਸੈਸ਼ਨ ਜੱਜ ਦੱਸਦੀ ਸੀ।

ਉਸ ਦਾ ਪਤੀ ਉਸ ਦਾ ਰੀਡਰ ਬਣਿਆ ਹੋਇਆ ਸੀ। ਇਨ੍ਹਾਂ ਦੇ ਨਾਲ ਪਰਗਟ ਸਿੰਘ ਨਾਮ ਦਾ ਇੱਕ ਹੋਰ ਬੰਦਾ ਵੀ ਸੀ ਜੋ ਡਰਾਈਵਰ ਅਤੇ ਗੰ ਨ ਮੈ ਨ ਦਾ ਰੋਲ ਕਰ ਰਿਹਾ ਸੀ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਗੱਡੀ ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਪਲੇਟ ਵੀ ਲਗਾਈ ਹੋਈ ਸੀ। ਇਸ ਤੋਂ ਬਿਨਾਂ ਜੇ.ਐਮ.ਆਈ.ਸੀ ਵਾਲਾ ਜਾਅਲੀ ਆਈ ਕਾਰਡ ਵੀ ਮਿਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ

ਕਿ ਇਨ੍ਹਾਂ 3 ਅਤੇ ਬਾਕੀ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 3 ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ। ਇਨ੍ਹਾਂ ਦੇ ਬਾਕੀ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਹ ਲੋਕ ਜਾਅਲੀ ਅਫ਼ਸਰ ਬਣ ਕੇ ਭੋਲੀ ਭਾਲੀ ਜਨਤਾ ਨਾਲ ਧੋ ਖਾ ਕਰਦੇ ਹਨ ਅਤੇ ਜਦੋਂ ਪੁਲਿਸ ਦੇ ਧੱਕੇ ਚੜ੍ਹਦੇ ਹਨ ਤਾਂ ਮੁਆਫ਼ੀ ਮੰਗਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *