ਜੰਮੂ ਤੋਂ ਚੰਡੀਗੜ੍ਹ ਆ ਰਹੀਆਂ ਸੀ ਕੁੜੀਆਂ, ਨਹੀਂ ਪਤਾ ਸੀ ਅੱਗੇ ਮੋਤ ਪਾਈ ਬੈਠੀ ਘੇਰਾ

ਸਾਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਇਹ ਨਿਯਮ ਸਾਡੀ ਸੁਰੱਖਿਆ ਲਈ ਹੀ ਬਣਾਏ ਜਾਂਦੇ ਹਨ। ਫਿਰ ਵੀ ਕੁਝ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ ਲੋਕ ਜਲਦੀ ਦੇ ਚੱਕਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹਨ। ਜਿਸ ਕਾਰਨ ਉਹਨਾਂ ਨਾਲ ਅਜਿਹੇ ਹੀ ਮੰ ਦ ਭਾ ਗੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ ਪਰਿਵਾਰ ਵੱਲੋਂ ਸਹਿਣ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਬੰਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਗੱਡੀ ਵਿੱਚ ਸਵਾਰ 4 ਭੈਣ-ਭਰਾਂਵਾਂ ਨਾਲ ਅਜਿਹਾ ਹੀ ਮੰ ਦ ਭਾ ਗਾ ਹਾਦਸਾ ਵਾਪਰਿਆ। ਚਾਰੋ ਭੈਣ-ਭਰਾ ਰਾਤ ਦੇ ਸਮੇਂ ਗੱਡੀ ਵਿਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸਨ। ਤੇਜ ਰਫਤਾਰ ਹੋਣ ਕਾਰਨ ਉਨ੍ਹਾਂ ਦੀ ਗੱਡੀ ਦੇ ਟਾਇਰ ਖੁੱਲ੍ਹ ਗਏ। ਜਿਸ ਕਾਰਨ ਗੱਡੀ ਵਿਚ ਸਵਾਰ ਦੋਨੋ ਭੈਣਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਦੋਨੋ ਭਰਾਵਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਤਰੀਕ ਨੂੰ ਇਕ ਗੱਡੀ ਨਾਲ ਹਾਦਸਾ ਵਾਪਰਿਆ ਹੈ। ਜਿਸ ਵਿੱਚ 4 ਭੈਣ-ਭਰਾ ਸਵਾਰ ਸਨ। ਜੋ ਕੇ ਜੰਮੂ ਦੇ ਰਹਿਣ ਵਾਲੇ ਹਨ। ਬੀਤੀ ਰਾਤ ਇਹ ਚਾਰੋ ਜੰਮੂ ਤੋਂ ਚੰਡੀਗੜ੍ਹ ਪੇਪਰ ਦੇਣ ਲਈ ਜਾ ਰਹੇ ਸਨ। ਹਨੇਰਾ ਹੋਣ ਕਾਰਨ ਉਨਾਂ ਦੀ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਬਰੇਕ ਲਗਾਈ ਤਾਂ ਅਚਾਨਕ ਗੱਡੀ ਦੇ ਟਾਇਰ ਖੁੱਲ ਗਏ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।

ਹਾਦਸਾ ਇੰਨਾ ਕੁ ਭਿ ਆ ਨ ਕ ਸੀ ਕਿ ਦੋਨੋਂ ਲੜਕੀਆਂ ਅਕਸਾ ਅਤੇ ਜਾਹਬਾ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇਹ ਦੋਨੋਂ ਭੈਣਾ ਪੜ੍ਹਦੀਆਂ ਸਨ। ਜਿਨ੍ਹਾਂ ਦੀ ਉਮਰ 22 ਅਤੇ 18 ਸਾਲ ਦੇ ਕਰੀਬ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਭਰਾ ਜਿਨਾਂ ਦਾ ਸੀਟ ਬੈਲਟ ਲੱਗੀ ਹੋਣ ਕਾਰਨ ਕੁੱਝ ਬਚਾਅ ਹੋ ਗਿਆ ਪਰ ਉਨ੍ਹਾਂ ਨੂੰ ਵੀ ਇਲਾਜ ਲਈ ਆਈ.ਵੀ.ਵਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰਕੇ ਮ੍ਰਿਤਕ ਦੇਹਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *