ਸਕੀਮ ਨਾਲ ਲਾ ਚੱਲਿਆ ਸੀ ਲੱਖਾਂ ਦੀ ਠੱਗੀ, 2000 ਦੇ ਨੋਟ ਥੱਲੇ ਰੱਖੀ ਕਾਗਜਾਂ ਦੀ ਥੱਦੀ

ਲੋਕਾਂ ਤੋਂ ਪੈਸੇ ਹਥਿਆਉਣ ਦੇ ਨੌਸਰਬਾਜ਼ਾਂ ਨੇ ਅਜੀਬ ਕਿਸਮ ਦੇ ਢੰਗ ਲੱਭੇ ਹੋਏ ਹਨ। ਉਹ ਅਜਿਹੇ ਤਰੀਕੇ ਨਾਲ ਘਟਨਾ ਨੂੰ ਅੰਜ਼ਾਮ ਦਿੰਦੇ ਹਨ ਕਿ ਜਦੋਂ ਆਦਮੀ ਨੂੰ ਪਤਾ ਲੱਗਦਾ ਹੈ। ਉਦੋਂ ਤਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਫਗਵਾੜਾ ਤੋਂ ਦੁਕਾਨਦਾਰ ਨੇ ਇਕ ਅਜਿਹੇ ਸ਼ਾਤਰ ਦਿਮਾਗ ਆਦਮੀ ਨੂੰ ਕਾਬੂ ਕੀਤਾ ਹੈ। ਜਿਸ ਨੇ 2000 ਰੁਪਏ ਦੇ ਨੋਟ ਦੇ ਸਾਈਜ਼ ਦੇ ਕਾਗਜ਼ ਕੱਟ ਕੇ ਇਕ ਗੱਥੀ ਬਣਾਈ ਹੋਈ ਸੀ ਅਤੇ ਇਸ ਦੇ ਉੱਪਰ 2000 ਰੁਪਏ ਦਾ ਇਕ ਨੋਟ ਲਗਾਇਆ ਹੋਇਆ ਸੀ।

ਜਿਸ ਨਾਲ 2000 ਰੁਪਏ ਦੇ ਨੋਟਾਂ ਦੀ ਗੱਥੀ ਦਾ ਭੁਲੇਖਾ ਪੈਂਦਾ ਸੀ। ਇਹ ਨੌਸਰਬਾਜ਼ ਇਸ ਤਰੀਕੇ ਨਾਲ ਲੋਕਾਂ ਨੂੰ ਧੋਖਾ ਦੇ ਰਿਹਾ ਸੀ। ਕੁਝ ਦਿਨ ਪਹਿਲਾਂ ਧੋਖਾ ਖਾ ਚੁੱਕੇ ਲੜਕੇ ਨੂੰ ਜਦੋਂ ਇਹ ਦੁਬਾਰਾ ਟੱਕਰਿਆ ਤਾਂ ਉਸ ਨੇ ਪਛਾਣ ਲਿਆ ਅਤੇ ਫਡ਼ ਕੇ ਪੁਲਿਸ ਹਵਾਲੇ ਕਰ ਦਿੱਤਾ। ਕੁਝ ਦਿਨ ਪਹਿਲਾਂ ਇਹ ਨੌਸਰਬਾਜ਼ ਜਿਸ ਲੜਕੇ ਨਾਲ ਧੋਖਾ ਕਰ ਗਿਆ ਸੀ। ਉਸ ਨੂੰ ਇਹ ਵਿਅਕਤੀ ਦੁਬਾਰਾ ਟੱਕਰ ਗਿਆ। ਉਸ ਨੇ ਆਪਣੀ ਦੁਕਾਨ ਤੇ ਫੋਨ ਕਰਕੇ ਬੰਦੇ ਬੁਲਾ ਲਏ ਅਤੇ ਇਸ ਧੋਖੇਬਾਜ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਧੋਖੇਬਾਜ਼ ਤਰਲੇ ਕਰਨ ਲੱਗਾ ਕਿ ਉਹ 35 ਹਜ਼ਾਰ ਰੁਪਏ ਦੀ ਬਜਾਏ 40 ਹਜ਼ਾਰ ਰੁਪਏ ਦੇਣ ਨੂੰ ਤਿਆਰ ਹੈ ਪਰ ਉਸ ਨੂੰ ਛੱਡ ਦਿੱਤਾ ਜਾਵੇ। ਪੁਲਿਸ ਹਵਾਲੇ ਨਾ ਕੀਤਾ ਜਾਵੇ ਪਰ ਦੁਕਾਨਦਾਰ ਨੇ ਕੰਟਰੋਲ ਰੂਮ ਨੂੰ ਫੋਨ ਕਰ ਕੇ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦੋਂ ਪੁਲਿਸ ਅਧਿਕਾਰੀ ਨੇ ਉਸ ਦੇ ਹੱਥ ਵਿੱਚ ਫੜੀ 2000 ਰੁਪਏ ਦੇ ਨੋਟਾਂ ਦੀ ਗੱਥੀ ਨੂੰ ਖੋਲ੍ਹ ਕੇ ਦੇਖਿਆ ਤਾਂ 2000 ਰੁਪਏ ਦਾ ਸਿਰਫ਼ ਇੱਕ ਹੀ ਨੋਟ ਸੀ। ਬਾਕੀ ਥੱਲੇ ਕਾਗਜ਼ ਹੀ ਲਗਾਏ ਹੋਏ ਸਨ। ਪੁਲਿਸ ਉਸ ਨੂੰ ਥਾਣੇ ਲੈ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *