13 ਸਾਲਾ ਧੀ ਨੇ ਥਾਣੇ ਜਾ ਕੇ ਦੱਸੀ ਪਿਓ ਦੀ ਕਰਤੂਤ, ਪੁਲਿਸ ਨੇ ਆ ਕੇ ਧਰਤੀ ਚੋਂ ਕੱਢੀ ਮੁੰਡੇ ਦੀ ਲਾਸ਼

ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੀ ਸਿੰਗੋੜੀ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਘਾਟ ਪਿਪਰੀਆ ਘਟੋਰੀ ਦੇ ਰਹਿਣ ਵਾਲੇ ਕਨ੍ਹੱਈਆ ਬਾਰਸੀਆ ਨਾਮ ਦੇ ਵਿਅਕਤੀ ਨੂੰ ਆਪਣੀ 13 ਸਾਲਾ ਧੀ ਦੀ ਖਿੱਚ ਧੂਹ ਕਰਨੀ ਮਹਿੰਗੀ ਪੈ ਗਈ। ਧੀ ਨੇ ਉਸ ਨੂੰ ਸਲਾਖਾਂ ਪਿੱਛੇ ਪੁਚਾ ਦਿੱਤਾ। ਇਸ ਲੜਕੀ ਦੀ ਮਾਂ ਦਾ ਦੇ-ਹਾਂ-ਤ ਹੋ ਚੁੱਕਾ ਹੈ ਅਤੇ ਉਸ ਦਾ ਪਿਤਾ ਉਸ ਨਾਲ ਚੰਗਾ ਸਲੂਕ ਨਹੀਂ ਸੀ ਕਰਦਾ। ਇੱਕ ਦਿਨ ਕਨ੍ਹੱਈਆ ਬਾਰਸੀਆਂ ਪੈਦਲ ਤੁਰਿਆ ਆ ਰਿਹਾ ਸੀ ਅਤੇ ਉਸ ਨੂੰ ਬਾਈਕ ਸਵਾਰ ਅਜੇਸ਼ ਵਰਮਾ ਨਾਮ ਦਾ 28 ਸਾਲਾ ਨੌਜਵਾਨ ਮਿਲ ਗਿਆ।

ਕਨ੍ਹੱਈਆ ਨੇ ਉਸ ਤੋਂ ਲਿਫਟ ਮੰਗ ਲਈ। ਅੱਗੇ ਜਾ ਕੇ ਇਹ ਦੋਵੇਂ ਰਸਤੇ ਵਿਚ ਦਾਰੂ ਪੀਣ ਲੱਗ ਪਏ। ਇਸ ਤੋਂ ਬਾਅਦ ਅਜੇਸ਼ ਕਹਿਣ ਲੱਗਾ ਕਿ ਉਸ ਨੂੰ ਭੁੱਖ ਲੱਗੀ ਹੈ ਅਤੇ ਕਨ੍ਹੱਈਆ ਉਸ ਨੂੰ ਆਪਣੇ ਘਰ ਪਿੰਡ ਪਿਪਰੀਆ ਲੈ ਆਇਆ। ਦਾਰੂ ਦੀ ਲੋਰ ਵਿੱਚ ਹੋਣ ਕਾਰਨ ਇੱਥੇ ਇਹ ਆਪਸ ਵਿੱਚ ਕਿਸੇ ਗੱਲੋਂ ਬ-ਹਿ-ਸ ਪਏ। ਇਸ ਤੋਂ ਬਾਅਦ ਕਨ੍ਹੱਈਆ ਉਸ ਨੌਜਵਾਨ ਨੂੰ ਜੰਗਲ ਵਿੱਚ ਲੈ ਗਿਆ ਅਤੇ ਕੋਈ ਤਿੱਖੀ ਚੀਜ਼ ਖੋਭ ਕੇ ਉਸ ਦੀ ਜਾਨ ਲੈ ਲਈ।

ਇਸ ਤੋਂ ਬਾਅਦ ਕਨ੍ਹੱਈਆ ਨੇ ਅਜੇਸ਼ ਦੀ ਮ੍ਰਿਤਕ ਦੇਹ ਨੂੰ ਜੰਗਲ ਵਿੱਚ ਹੀ ਦਬਾ ਦਿੱਤਾ। ਦੋਸ਼ੀ ਦੀ 13 ਸਾਲਾ ਧੀ ਜੋ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਇਹ ਸਭ ਕੁਝ ਆਪਣੇ ਅੱਖੀਂ ਦੇਖ ਰਹੀ ਸੀ। ਕਨ੍ਹੱਈਆ ਨੇ ਆਪਣੀ ਧੀ ਨੂੰ ਧ-ਮ-ਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਦੀ ਖੈ-ਰ ਨਹੀਂ। ਪਿਤਾ ਹਰ ਰੋਜ਼ ਆਪਣੀ ਧੀ ਦੀ ਖਿੱਚ ਧੂਹ ਕਰਦਾ ਸੀ। ਇਸ ਕਰ ਕੇ ਧੀ ਨੇ ਇਹ ਗੱਲ ਪਿੰਡ ਦੇ ਹੀ ਕਿਸੇ ਵਿਅਕਤੀ ਨੂੰ ਦੱਸ ਦਿੱਤੀ।

ਇਸ ਵਿਅਕਤੀ ਨੇ ਬੱਚੀ ਨੂੰ ਕਿਸੇ ਹੋਰ ਬੱਚੇ ਨਾਲ ਥਾਣੇ ਭੇਜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਆ ਕੇ ਕਨ੍ਹੱਈਆ ਨੂੰ ਦ-ਬੋ-ਚ ਲਿਆ। ਪਹਿਲਾਂ ਤਾਂ ਕਨ੍ਹੱਈਆ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਪਰ ਜਦੋਂ ਉਸ ਦੀ ਧੀ ਨੇ ਉਸ ਦੇ ਸਾਹਮਣੇ ਹੀ ਸਾਰਾ ਕੁਝ ਬਿਆਨ ਕਰ ਦਿੱਤਾ ਤਾਂ ਕਨ੍ਹੱਈਆ ਸਭ ਕੁਝ ਮੰਨ ਗਿਆ। ਉਸ ਨੇ ਪੁਲਿਸ ਦੇ ਨਾਲ ਜੰਗਲ ਵਿੱਚ ਜਾ ਕੇ ਮ੍ਰਿਤਕ ਦੇਹ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਦੁਆਰਾ ਬੱਚੀ ਨੂੰ ਉਸ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਕਨੱਈਆ ਦਾ ਜੇ-ਲ੍ਹ ਜਾਣ ਦਾ ਰਸਤਾ ਸਾਫ ਹੋ ਗਿਆ ਹੈ।

Leave a Reply

Your email address will not be published. Required fields are marked *