ਐਕਟਿਵਾ ਸਵਾਰ ਕੁੜੀ ਨੂੰ ਬੱਸ ਨੇ ਕੁਚਲਿਆ, 3 ਦਿਨ ਬਾਅਦ ਜਾਣਾ ਸੀ ਕਨੇਡਾ!

ਆਦਮੀ ਸੁਪਨੇ ਤਾਂ ਵੱਡੇ ਵੱਡੇ ਦੇਖਦਾ ਹੈ। ਬੁਲੰਦੀਆਂ ਛੂਹਣ ਦੀਆਂ ਉਮੀਦਾਂ ਰੱਖਦਾ ਹੈ ਪਰ ਭਵਿੱਖ ਬਾਰੇ ਕੁਝ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ? ਇਸੇ ਲਈ ਤਾਂ ਕਹਿੰਦੇ ਹਨ, ਪੈਰ ਪੁੱਟੇ ਦਾ ਭਰੋਸਾ ਨਹੀਂ। ਇਹ ਖ਼ਬਰ ਗੁਰਦਾਸਪੁਰ ਤੋਂ ਆਈ ਹੈ। ਜਿੱਥੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ  ਐਕਟਿਵਾ ਸਵਾਰ 2 ਕੁਡ਼ੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਨ੍ਹਾਂ ਵਿੱਚੋਂ ਸ਼ਿਵਾਨੀ ਨਾਮ ਦੀ ਲੜਕੀ ਦੀ ਜਾਨ ਚਲੀ ਗਈ ਹੈ ਅਤੇ ਅਨੀਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਇੱਕ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਸੁਨੇਹਾ ਦਿੱਤਾ ਸੀ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀਆਂ ਕੁੜੀਆਂ ਨਾਲ ਹਾਦਸਾ ਵਾਪਰ ਗਿਆ ਹੈ। ਨੌਜਵਾਨ ਦੇ ਦੱਸਣ ਮੁਤਾਬਕ ਇਹ ਕੁੜੀਆਂ ਕਾਹਨੂੰਵਾਨ ਤੋਂ ਗੁਰਦਾਸਪੁਰ ਜਾ ਰਹੀਆਂ ਸਨ। ਜਿੱਥੇ ਇਨ੍ਹਾਂ ਦੀ ਵਾਟਰ ਸਪਲਾਈ ਵਿਭਾਗ ਵਿੱਚ ਡਿਊਟੀ ਹੈ।

ਨੌਜਵਾਨ ਦੇ ਦੱਸਣ ਮੁਤਾਬਕ ਉਹ ਹਸਪਤਾਲ ਵਿੱਚ ਪਹੁੰਚੇ ਹਨ। ਉਹ ਨਹੀਂ ਜਾਣਦੇ ਕਿ ਘਟਨਾ ਸਥਾਨ ਤੇ ਪੁਲਿਸ ਪਹੁੰਚੀ ਹੈ ਜਾਂ ਨਹੀਂ? ਪਰ ਹਸਪਤਾਲ ਵਿੱਚ ਪੁਲੀਸ ਅਜੇ ਤੱਕ ਨਹੀਂ ਆਈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਹੈ ਕਿ ਕਾਹਨੂੰਵਾਨ ਰੋਡ ਤੇ ਸੰਧੂ ਬੱਸ ਜਾ ਰਹੀ ਸੀ। ਐਕਟਿਵਾ ਤੇ ਸਵਾਰ ਹੋ ਕੇ 2 ਕੁੜੀਆਂ ਸ਼ਿਵਾਨੀ ਅਤੇ ਅਨੀਤਾ ਵੀ ਜਾ ਰਹੀਆਂ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਐਕਟਿਵਾ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਜਿਸ ਕਰਕੇ ਸ਼ਿਵਾਨੀ ਤਾਂ ਅੱਖਾਂ ਮੀਟ ਗਈ ਅਤੇ ਅਨੀਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬੱਸ ਵੀ ਪੁਲਿਸ ਦੇ ਕਬਜ਼ੇ ਵਿੱਚ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *